ਕਪੂਰਥਲਾ: ਸੁਲਤਾਨਪੁਰ ਲੋਧੀ (Sultanpur Lodhi) ਦੇ ਅਕਾਲ ਗਲੇਕਸੀ ਸਕੂਲ (Timeless Galaxy School) ਦੇ ਬੱਚਿਆਂ ਨੇ ਅਨੋਖੀ ਦੀਵਾਲੀ (Diwali) ਮਨਾਉਣ ਦਾ ਪ੍ਰਣ ਲਿਆ। ਸਕੂਲ ਦੇ ਬੱਚਿਆਂ ਨੇ ਵੇਸਟੇਜ ਚੀਜਾਂ ਤੋਂ ਸਜਾਵਟ ਦਾ ਸਮਾਨ ਬਣਾਇਆ ਅਤੇ ਦੀਵੇ, ਮੋਮਬੱਤੀਆਂ ਨੂੰ ਸਜਾਇਆ। ਬੱਚਿਆ ਦੁਆਰਾ ਬਣਾਏ ਗਏ ਇਸ ਸਮਾਨ ਨੂੰ ਸੇਲ ਲਗਾ ਕੇ ਵੇਚਿਆ ਗਿਆ। ਇਸਦੇ ਨਾਲ ਹੀ ਬੱਚਿਆ ਨੂੰ ਪ੍ਰਦੂਸ਼ਨ ਰਹਿਤ ਗ੍ਰੀਨ ਦਿਵਾਲੀ ਮਨਾਉਣ ਦਾ ਉਪਦੇਸ਼ ਵੀ ਦਿੱਤਾ ਗਿਆ।
ਦੱਸਣ ਯੋਗ ਹੈ ਕੀ ਦੀਵਾਲੀ ਦੇ ਤਿਉਹਾਰ (Diwali festival) 'ਤੇ ਲੋਕ ਕਰੋੜਾ ਹੀ ਰੁਪਏ ਦੇ ਪਟਾਕੇ ਅਤੇ ਚਾਈਨਾਂ ਦੀਆਂ ਲੜੀਆਂ ਲੈ ਕੇ ਫਜੂਲ ਹੀ ਖ਼ਰਚਾ ਕਰਦੇ ਹਨ ਅਤੇ ਇਸ ਨਾਲ ਸਾਡਾ ਵਾਤਾਵਰਣ (The environment) ਵੀ ਪ੍ਰਦੁਸ਼ਿਤ ਹੁੰਦਾ ਹੈ। ਸੋ ਸਾਨੂੰ ਕੁਦਰਤ ਪੱਖੀ ਗ੍ਰੀਨ ਦਿਵਾਲੀ (Green Diwali) ਮਨਾਉਣੀ ਚਾਹੀਦੀ ਹੈ। ਇਸ ਸੰਦੇਸ਼ ਨੂੰ ਜ਼ਾਹਿਰ ਕਰਨ ਲਈ ਸੁਲਤਾਨਪੁਰ ਲੋਧੀ ਦੇ ਅਕਾਲ ਗਲੇਕਸੀ ਸਕੂਲ ਵੱਲੋਂ ਪਹਿਲ ਕਦਮੀ ਕੀਤੀ ਗਈ।
ਸਕੂਲ ਵਿੱਚ ਕੋਰਿਓਗ੍ਰਾਫ਼ੀ ਅਤੇ ਹੋਰ ਸਮਾਗਮਾਂ ਰਾਹੀਂ ਬੱਚਿਆ ਨੂੰ ਪਟਾਕਿਆ ਦੇ ਨੁਕਸਾਨ ਬਾਬਤ ਦੱਸਿਆ ਗਿਆ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਗ੍ਰੀਨ ਦਿਵਾਲੀ ਪ੍ਰਤੀ ਜਾਗਰੂਕ ਕੀਤਾ ਗਿਆ, ਜੋ ਕਿ ਵਾਤਾਵਰਣ ਅਤੇ ਸਮਾਜ ਦੋਵਾਂ ਲਈ ਲਾਭਦਾਇਕ ਹੈ। ਬੱਚਿਆਂ ਨੂੰ ਗ੍ਰੀਨ ਦਿਵਾਲੀ ਦੇ ਲਾਭਾਂ ਤੋਂ ਵੀ ਜਾਣੂ ਕਰਵਾਇਆ ਗਿਆ।
ਸਕੂਲ ਦੀ ਪ੍ਰਿੰਸੀਪਲ ਨੰ ਦੱਸਿਆ ਕਿ ਬੱਚਿਆਂ ਨੇ ਆਪਣੇ ਹੀ ਸਕੂਲ ਵਿਚ ਦੀਵਾਲੀ 'ਤੇ ਵਰਤੇ ਜਾਂਦੇ ਸਮਾਨ ਨੂੰ ਸਕੂਲ ਵਿਚ ਬਣਾ ਕੇ, ਸਕੂਲ ਦੇ ਹੀ ਬੱਚਿਆਂ ਨੂੰ ਵੇਚਿਆਂ ਗਿਆ ਅਤੇ ਸਮਾਨ ਦੇ ਜਿੰਨੇ ਵੀ ਪੈਸੇ ਇਕੱਠੇ ਹੋਣਗੇ ਉਹ ਸਾਰੇ ਪੈਸੇ ਲੋੜਵੰਦਾਂ ਨੂੰ ਦਿੱਤੇ ਜਾਣਗੇ ਜਿਸ ਨਾਲ ਉਹ ਵੀ ਦਿਵਾਲੀ ਦਾ ਤਿਉਹਾਰ ਖੁਸ਼ੀ ਖੁਸ਼ੀ ਮਨਾ ਸਕਣਗੇ। ਉਨ੍ਹਾਂ ਕਿਹਾ ਕਿ ਪਟਾਕਿਆ ਤੇ ਫ਼ਜੂਲ ਖ਼ਰਚ ਕਰਨ ਨਾਲੋਂ ਲੋੜਵੰਦਾਂ ਦੀ ਮਦਦ ਕਰਕੇ ਦਿਵਾਲੀ ਦਾ ਤਿਉਹਾਰ ਮਨਾਉਣਾ ਕਿਤੇ ਚੰਗਾ ਹੈ।
ਇਹ ਵੀ ਪੜ੍ਹੋ: ਟਿੱਕਰੀ ਬਾਰਡਰ 'ਤੇ ਬੈਰੀਅਰ ਹਟਾਉਣ ਦੌਰਾਨ ਤਣਾਅ, ਰਾਜੇਵਾਲ ਨੇ ਕੀਤੀ ਇਹ ਅਪੀਲ