ETV Bharat / state

ਪ੍ਰੇਮ ਸਬੰਧਾਂ ਦੇ ਚਲਦੇ ਕੁੜੀ ਦਾ ਕਤਲ, ਮੁੰਡੇ ਨੇ ਖਾਦੀ ਜ਼ਹਿਰ - LATEST PUNJABNEWS

ਕਪੂਰਥਲਾ: ਸੁਲਤਾਨਪੁਰ ਲੋਧੀ ਵਿੱਚ ਇੱਕ ਨਾਬਲਗ਼ ਕੁੜੀ 2 ਮਾਰਚ ਨੂੰ ਘਰੋਂ ਗ਼ਾਇਬ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਜਲੰਧਰ ਦੇ ਪਿੰਡ ਉਮਰਪੁਰੀ ਦੇ ਇੱਕ ਖੂਹ ਵਿੱਚੋਂ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਲੜਕੀ ਦੇ ਪਰਿਵਾਰ ਵਾਲਿਆਂ ਦੇ ਕਹਿਣਾ ਹੈ ਕਿ ਉਸ ਦੇ ਪ੍ਰੇਮੀ ਨੇ ਉਸ ਦਾ ਕਤਲ ਕੀਤਾ ਹੈ ਹਾਲਾਂਕਿ ਇਸ ਤੋਂ ਬਾਅਦ ਪ੍ਰੇਮੀ ਵੱਲੋਂ ਵੀ ਜ਼ਹਿਰ ਖਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਪ੍ਰੇਮ ਸਬੰਧਾਂ ਦੇ ਚਲਦੇ ਕੁੜੀ ਦਾ ਕਤਲ, ਮੁੰਡੇ ਨੇ ਖਾਦੀ ਜ਼ਹਿਰ
author img

By

Published : Mar 19, 2019, 12:05 AM IST

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਬਸਤੀ ਵਿੱਚ ਨਾਬਾਲਗ਼ ਕਮਲਜੀਤ 2 ਮਾਰਚ ਨੂੰ ਘਰੋਂ ਗ਼ਾਇਬ ਹੋ ਗਈ ਸੀ ਜਿਸ ਦਾ ਲਾਸ਼ ਨੂੰ ਅੱਜ ਪੁਲਿਸ ਨੇ ਜਲੰਧਰ ਦੇ ਪਿੰਡ ਵਿੱਚੋਂ ਬਰਾਮਦ ਕੀਤਾ ਹੈ। ਕੁੜੀ ਦੀ ਲਾਸ਼ ਬੋਰੀ ਵਿੱਚ ਪਾਈ ਹੋਈ ਸੀ। ਲਾਸ਼ ਦੀ ਹਾਲਤ ਵੇਖ ਕੇ ਲਗਦਾ ਸੀ ਕਿ ਕੁੜੀ ਦੇ ਚੇਹਰੇ ਨੂੰ ਤੇਜ਼ਾਬ ਨਾਲ ਸਾੜਿਆ ਗਿਆ ਹੋਵੇ ਤਾਂ ਕਿ ਉਸ ਦੀ ਪਹਿਚਾਣ ਨਾ ਹੋ ਸਕੇ।

ਪ੍ਰੇਮ ਸਬੰਧਾਂ ਦੇ ਚਲਦੇ ਕੁੜੀ ਦਾ ਕਤਲ, ਮੁੰਡੇ ਨੇ ਖਾਦੀ ਜ਼ਹਿਰ

ਲੜਕੀ ਦੇ ਪਰਿਵਾਰ ਵਾਲਿਆਂ ਮੁਤਾਬਕ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਕੁੜੀ ਦਾ ਗੁਆਂਢ ਪਿੰਡ ਦੇ ਮੁੰਡੇ ਨਾਲ ਪ੍ਰੇਮ ਚੱਲ ਰਿਹਾ ਹੈ। ਇਸ ਤੋਂ ਥੋੜੇ ਟਾਇਮ ਬਾਅਦ ਲੜਕੀ ਘਰੋਂ ਗ਼ਾਇਬ ਹੋ ਗਈ। ਪਰਿਵਾਰ ਵਾਲਿਆਂ ਨੇ ਮੁੰਡੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੁੰਡੇ ਵੱਲੋਂ ਜ਼ਹਿਰ ਖਾਣ ਦੀ ਗੱਲ ਸਾਹਮਣੇ ਆਈ ਹੈ।

ਕੁੜੀ ਦੇ ਪਰਿਵਾਰ ਵਾਲਿਆਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਕਿਤੇ ਉਨ੍ਹਾਂ ਦੀ ਕੁੜੀ ਨਾਲ ਦੁਸ਼ਕਰਮ ਨਾ ਹੋਇਆ ਹੋਵੇ।

ਪੁਲਿਸ ਅਧਿਕਾਰੀਆਂ ਨੇ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ 5 ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਲਿਆ ਹੈ।

Intro:Body:

 love murder 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.