ਫਗਵਾੜਾ: ਜ਼ਿਮਨੀ ਚੋਣਾਂ ਵਿੱਚ ਇੱਕ ਦੂਜੇ ਤੇ ਦੋਸ ਲੱਗਣੇ ਸ਼ੁਰੂ ਹੋ ਗਏ ਹਨ। ਐਤਵਾਰ ਨੂੰ ਫ਼ਗਵਾੜਾ ਵਿੱਚ ਪ੍ਰਸ਼ਨ ਅਤੇ ਬਹੁਜਨ ਸਮਾਜ ਪਾਰਟੀ ਦੇ ਪੋਸਟਰ ਫਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਆਫ਼ਿਸ ਇੰਚਾਰਜ ਤਰਸੇਮ ਚੁੰਬਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਕਾਰਪੋਰੇਸ਼ਨ ਤੋਂ ਪੋਸਟਰ ਲਾਉਣ ਦੀ ਇਜਾਜ਼ਤ ਲਈ ਹੋਈ ਸੀ। ਪਰ ਇਸਦੇ ਬਾਵਜੂਦ ਸੱਤਾਧਾਰੀ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੇ ਪੋਸਟਰ ਪਾੜੇ ਗਏ ਹਨ। ਫਿਲਹਾਲ ਉਨ੍ਹਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਫ਼ਗਵਾੜਾ ਦੇ ਐਸ.ਡੀ.ਐਮ. ਲਤੀਫ ਅਹਿਮਦ ਦਾ ਕਹਿਣਾ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਦੇ ਕੋਲ ਪੋਸਟਰ ਪਾੜਨ ਸਬੰਧੀ ਸ਼ਿਕਾਇਤ ਆਈ ਹੈ ਅਤੇ ਬਹੁਤ ਜਲਦ ਹੀ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਕਾਂਗਰਸ ਨੂੰ 21 ਅਗਸਤ ਵਿੱਚ ਆਪਣੀ ਹਾਰ ਨਜ਼ਰ ਆ ਰਹੀ ਹੈ ਇਸ ਲਈ ਉਹ ਅਜਿਹੀਆਂ ਹਰਕਤਾਂ ਕਰ ਰਹੀ ਹੈ। ਜ਼ਿਮਨੀ ਚੋਣਾਂ ਦੇ ਚੱਲਦਿਆਂ ਇੱਕ ਦੂਜੇ ਤੇ ਤਾਨਾਸ਼ਾਹੀ ਤੇ ਇੱਕ ਦੂਜੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।