ਸੁਲਤਾਨਪੁਰ ਲੋਧੀ: ਪੂਰੀ ਦੁਨੀਆ ਤੋਂ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਪਹੁੰਚ ਰਹੇ ਹਨ। ਜਿਥੇ ਸਾਰਾ ਦਿਨ ਸੰਗਤਾਂ ਦਾ ਇਥੇ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਨਾ ਜਾਰੀ ਹੈ, ਓਥੇ ਰਾਤ ਵੇਲੇ ਇਸ ਸਥਾਨ ਦਾ ਨਜ਼ਾਰਾ ਹੀ ਕੁਛ ਹੋਰ ਹੁੰਦਾ ਹੈ।
ਪਵਿੱਤਰ ਬੇਈ ਦੇ ਕਿਨਾਰੇ ਬਣਿਆ ਗੁਰਦੁਆਰਾ ਬੇਰ ਸਾਹਿਬ ਜਿਥੇ ਬਾਬਾ ਜੀ ਨੇ ਆਪਣਾ ਬਚਪਨ ਬਿਤਾਇਆ ਹੈ । ਸ਼ਾਮ ਵੇਲੇ ਪੂਰੇ ਇਲਾਕੇ ਵਿੱਚ ਅਲੌਕਿਕ ਰੋਸ਼ਨੀ ਚਮਕਦੀ ਹੋਈ ਵੇਖਾਈ ਦਿੰਦੀ ਹੈ। ਪੂਰਾ ਇਲਾਕਾ ਰੋਸ਼ਨੀ ਨਾਲ ਜਗਮਗਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਥੇ ਗੁਰੂਦਵਾਰਿਆਂ ਦੇ ਦਰਸ਼ਨ ਦੇ ਨਾਲ ਨਾਲ ਇਥੇ ਸਮਾਂ ਬਿਤਾ ਰਹੇ ਹਨ। ਸੰਗਤ ਦਾ ਕਹਿਣਾ ਹੈ ਕਿ ਜੋ ਨਜ਼ਾਰਾ ਅੱਜ ਕੱਲ ਇਥੇ ਦਿਖਾਈ ਦੇ ਰਿਹਾ ਹੈ, ਉਹ ਕਦੇ ਵੀ ਭੁਲਿਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਗੁਰੂਪੁਰਬ ਨੂੰ ਹਜੇ 3 ਦਿਨ ਬਾਕੀ ਹਨ ਪਰ ਸੰਗਤਾਂ ਵਿੱਚ ਇੰਨ੍ਹਾਂ ਉਤਸ਼ਾਹ ਹੈ ਕਿ ਹੁਣ ਵੀ ਕਈ ਕਿਲੋਮੀਟਰ ਤੱਕ ਇਥੇ ਪੈਰ ਰੱਖਣ ਨੂੰ ਥਾਂ ਨਹੀਂ ਹੈ।