ETV Bharat / state

ਕਪੂਰਥਲਾ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਵਲੋਂ 26.60 ਕਰੋੜ ਰੁਪਏ ਜਾਰੀ

ਪ੍ਰਧਾਨ ਮੰਤਰੀ ਵੱਲੋਂ 508 ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਸਟੇਸ਼ਨਾਂ ਨੂੰ 24,470 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਿਕਸਤ ਕੀਤਾ ਜਾਵੇਗਾ। ਜਿੰਨਾਂ 'ਚ ਪੰਜਾਬ ਦੇ 22 ਰੇਲਵੇ ਸਟੇਸ਼ਨ ਵੀ ਸ਼ਾਮਲ ਹਨ।

ਕਪੂਰਥਲਾ ਰੇਲਵੇ ਸਟੇਸ਼ਨ
ਕਪੂਰਥਲਾ ਰੇਲਵੇ ਸਟੇਸ਼ਨ
author img

By

Published : Aug 6, 2023, 11:38 AM IST

ਕਪੂਰਥਲਾ ਰੇਲਵੇ ਸਟੇਸ਼ਨ

ਕਪੂਰਥਲਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਭਰ 'ਚ 500 ਤੋਂ ਵੱਧ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਦੇ ਚੱਲਦੇ ਪੰਜਾਬ 'ਚ ਵੀ 22 ਦੇ ਕਰੀਬ ਅਜਿਹੇ ਸਟੇਸ਼ਨ ਨੇ, ਜਿੰਨਾਂ ਦਾ ਮੁੜ ਤੋਂ ਸੁੰਦਰੀਕਰਨ ਕੀਤਾ ਜਾਵੇਗਾ। ਇਸ ਦੇ ਚੱਲਦੇ ਅੰਮ੍ਰਿਤ ਸਟੇਸ਼ਨ ਯੋਜਨਾ ਦੇ ਤਹਿਤ ਕਪੂਰਥਲਾ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ 26.60 ਕਰੋੜ ਰੁਪਏ ਜਾਰੀ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ: ਰੇਲਵੇ ਸਟੇਸ਼ਨ ਦੀ ਨੁਹਾਰ ਬਦਲਣ ਦੀ ਹੁਣ ਆਸ ਬੱਝ ਗਈ ਹੈ। ਇਸ ਸਬੰਧੀ ਵੀਡੀਓ ਕਾਨਫਰੰਸ ਦੇ ਰਾਹੀ ਪ੍ਰਧਾਨ ਮੰਤਰੀ ਵਲੋਂ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ ਹੈ। ਉਦਘਾਟਨ ਸਬੰਧੀ ਕਰਵਾਏ ਜਾ ਰਹੇ ਸਮਾਰੋਹ 'ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੀ ਆਪਣੇ ਸਾਥੀਆਂ ਸਣੇ ਮੌਕੇ 'ਤੇ ਪਹੁੰਚੇ। ਜਿਥੇ ਉਨ੍ਹਾਂ ਵਲੋਂ ਮੀਡੀਆ ਨਾਲ ਰਾਬਤਾ ਕਾਇਮ ਕੀਤਾ ਗਿਆ।

ਹਾਈਟੈਕ ਹੋਵੇਗਾ ਰੇਲਵੇ ਸਟੇਸ਼ਨ: ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਕਿ ਅੱਜ ਦਾ ਇਹ ਦਿਨ ਇਤਿਹਾਸਕ ਹੋਵੇਗਾ, ਜਦੋਂ ਸਟੇਸ਼ਨ ਵਿੱਚ ਵਿਆਪਕ ਪ੍ਰਸਤਾਵਿਤ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਨਰ ਵਿਕਾਸ ਦੇ ਬਾਅਦ ਕਪੂਰਥਲਾ ਸਟੇਸ਼ਨ ਹਾਈਟੇਕ ਯਾਤਰੀ ਸਹੂਲਤਾਂ ਦੇ ਨਾਲ ਤਕਨੀਕ ,ਸਥਾਨਕ ਸੰਸਕ੍ਰਿਤੀ ਅਤੇ ਸਮਰੁਦ ਵਿਰਾਸਤ ਦਾ ਕੇਂਦਰ ਬਣੇਗਾ। ਜਿਸ 'ਚ ਯਾਤਰੀਆਂ ਦੀ ਗਿਣਤੀ ਵੱਧਣ ਦੇ ਨਾਲ-ਨਾਲ ਰੁਜਗਾਰ ਵੱਧਣ ਦੀ ਵਿਆਪਕ ਸੰਭਾਵਨਾ ਹੋਵੇਗੀ।

ਰੁਜ਼ਗਾਰ ਦੇ ਵੱਧਣਗੇ ਮੌਕੇ: ਇਸ ਦੇ ਨਾਲ ਹੀ ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਹੀ ਅਤਿਆਧੁਨਿਕ ਸਾਰਵਜਨਿਕ ਟ੍ਰਾਂਸਪੋਰਟ ਦੇ ਪ੍ਰਵਿਧਾਨ 'ਤੇ ਜ਼ੋਰ ਦਿੰਦੇ ਰਹੇ ਹਨ। ਰੇਲਵੇ ਦੇਸ਼ ਵਿੱਚ ਟ੍ਰਾਂਸਪੋਰਟ ਦਾ ਪਸੰਦੀਦਾ ਸਾਧਨ ਹੈ,ਅਜਿਹੇ ਵਿੱਚ ਉਨ੍ਹਾਂ ਨੇ ਰੇਲਵੇ ਸਟੇਸ਼ਨਾਂ 'ਤੇ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਰੁਜ਼ਗਾਰ ਵਧਣ ਦੀ ਵਿਆਪਕ ਸੰਭਾਵਨਾ ਹੋਵੇਗੀ,ਜਿਸਦਾ ਫਾਇਦਾ ਸਥਾਨਕ ਲੋਕਾਂ ਨੂੰ ਮਿਲੇਗਾ। ਇਸ ਸਟੇਸ਼ਨ ਨੂੰ ਸਿਟੀ ਸੈਂਟਰ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।

ਸੱਭਿਆਚਾਰ ਦੀ ਵੀ ਮਿਲੇਗੀ ਝਲਕ: ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਵਿੱਚ ਆਧੁਨਿਕ ਯਾਤਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਨਾਲ-ਨਾਲ ਚੰਗੀ ਤਰ੍ਹਾਂ ਨਾਲ ਡਿਜਾਇਨ ਕੀਤੇ ਗਏ ਆਵਾਜਾਈ ਸਿਸਟਮ,ਅੰਤਰ-ਮਾਡਲ ਏਕੀਕਰਣ ਅਤੇ ਯਾਤਰੀਆਂ ਦੇ ਮਾਰਗਦਰਸ਼ਨ ਲਈ ਚੰਗੀ ਤਰ੍ਹਾਂ ਨਾਲ ਡਿਜਾਇਨ ਸਾਇਨੇਜ ਹੋਣਗੇ। ਸਟੇਸ਼ਨ ਭਵਨ ਦੇ ਡਿਜਾਇਨ ਵਿੱਚ ਸਥਾਨਕ ਸੰਸਕ੍ਰਿਤੀ,ਵਿਰਾਸਤ ਅਤੇ ਵਾਸਤੁਕਲਾ ਦੀ ਝਲਕ ਵਿਖਾਈ ਦੇਵੇਗੀ।

'ਸਿਟੀ ਸੈਂਟਰਾਂ' ਵਜੋਂ ਵਿਕਸਤ ਕੀਤਾ ਜਾਵੇਗਾ: ਯੋਜਨਾ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਵੱਲੋਂ 508 ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਸਟੇਸ਼ਨਾਂ ਨੂੰ 24,470 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਸਟੇਸ਼ਨਾਂ ਨੂੰ ਸ਼ਹਿਰ ਦੇ ਦੋਵੇਂ ਪਾਸਿਆਂ ਨੂੰ ਸਹੀ ਢੰਗ ਨਾਲ ਜੋੜ ਕੇ ‘ਸਿਟੀ ਸੈਂਟਰਾਂ’ ਵਜੋਂ ਵਿਕਸਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਹ ਏਕੀਕ੍ਰਿਤ ਪਹੁੰਚ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਸ਼ਹਿਰ ਦੇ ਸੰਪੂਰਨ ਸ਼ਹਿਰੀ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ।

508 ਰੇਲਵੇ ਸਟੇਸ਼ਨ ਦਾ ਹੋਵੇਗੀ ਵਿਕਾਸ : 508 ਸਟੇਸ਼ਨ ਦੇਸ਼ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਹਨ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ 55, ਰਾਜਸਥਾਨ ਵਿੱਚ 55, ਬਿਹਾਰ ਵਿੱਚ 49, ਮਹਾਰਾਸ਼ਟਰ ਵਿੱਚ 44, ਪੱਛਮੀ 37 ਸਟੇਸ਼ਨ ਸ਼ਾਮਲ ਹਨ। ਬੰਗਾਲ ਵਿੱਚ 34, ਮੱਧ ਪ੍ਰਦੇਸ਼ ਵਿੱਚ 32, ਅਸਾਮ ਵਿੱਚ 32, ਉੜੀਸਾ ਵਿੱਚ 25, ਪੰਜਾਬ ਵਿੱਚ 22, ਗੁਜਰਾਤ ਵਿੱਚ 21, ਤੇਲੰਗਾਨਾ ਵਿੱਚ 21, ਝਾਰਖੰਡ ਵਿੱਚ 20, ਆਂਧਰਾ ਪ੍ਰਦੇਸ਼ ਵਿੱਚ 18, ਤਾਮਿਲਨਾਡੂ ਵਿੱਚ 18, ਹਰਿਆਣਾ ਵਿੱਚ 15 ਤੇ ਕਰਨਾਟਕ ਦੇ 13 ਸਟੇਸ਼ਨ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.