ਜਲੰਧਰ: ਜ਼ਿਲ੍ਹੇ ਅੰਦਰ ਲੋਕ ਸਭਾ ਸੀਟ ਲਈ ਜਿਮਨੀ ਚੋਣ ਹੋ ਰਹੀ ਹੈ ਤੇ ਸਵੇਰੇ 7 ਵਜੇ ਤੋਂ ਸਥਾਨਕ ਲੋਕ ਵੋਟਿੰਗ ਕਰਨ ਪਹੁੰਚੇ। ਇਸ ਦੌਰਾਨ ਹਾਲਾਂਕਿ ਵੋਟਿੰਗ ਦੀ ਰਫ਼ਤਾਰ ਥੋੜੀ ਢੀਲੀ ਦੇਖੀ ਗਈ। ਉੱਥੇ ਹੀ, ਬੂਥ ਕੋਲ ਸਰਕਾਰੀ ਸਕੂਲ ਦੀਆਂ ਵਿਦਿਆਰਥਣਾ ਸਲੋਗਨ ਫੜ੍ਹੇ ਦਿਖਾਈ ਦਿੱਤੀਆਂ। ਇਹ ਸਲੋਗਨ ਵੋਟ ਦੀ ਵਰਤੋਂ ਪ੍ਰਤੀ ਜਾਗਰੂਕਤਾ ਫੈਲਾਉਣ ਸਬੰਧੀ ਸਨ। ਵਿਦਿਆਰਥਣਾਂ ਨੌਜਵਾਨਾਂ ਨੂੰ ਅਪਣੀ ਵੋਟ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਲਈ ਜਾਗਰੂਕ ਕਰਦੀਆਂ ਨਜ਼ਰ ਆਈਆਂ।
ਖੁਦ ਦੀ ਅਜੇ ਨਹੀਂ ਬਣੀ ਵੋਟ: ਜਲੰਧਰ ਦੇ ਵਿਧਾਨਸਭਾ ਹਲਕਾ ਫਿਲੌਰ ਦੇ ਵਿੱਚ ਸਕੂਲੀ ਵਿਦਿਆਰਥਣਾਂ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਡਿਊਟੀ ਉੱਤੇ ਲੱਗੀਆਂ ਇਨ੍ਹਾਂ ਵਿਦਿਆਰਥਣਾ ਦੀ ਉਮਰ 16-17 ਦੇ ਕਰੀਬ ਹੈ। ਸੋ, ਉਨ੍ਹਾਂ ਦੀ ਅਜੇ ਵੋਟ ਨਹੀਂ ਬਣੀ ਹੈ, ਪਰ ਉਹ ਖੁਦ ਵੋਟ ਦੀ ਵਰਤੋਂ ਪ੍ਰਤੀ ਬੇਹਦ ਜਾਗਰੂਕ ਹਨ ਤੇ ਇਹੀ ਜਾਗਰੂਕਤਾ ਉਹ ਹੋਰਨਾਂ ਨੌਜਵਾਨਾਂ ਵਿੱਚ ਫੈਲਾ ਰਹੀਆਂ ਹਨ, ਜੋ ਘਰ ਬੈਠੇ ਹਨ, ਪਰ ਵੋਟ ਨਹੀਂ ਪਾ ਰਹੇ। ਵਿਦਿਆਰਥਣ ਤੰਮਨਾ ਨੇ ਦੱਸਿਆ ਕਿ ਅਸੀਂ ਸਲੋਗਨ ਦਿਖਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਸਾਡੀ ਡਿਊਟੀ ਲਗਾਈ ਗਈ ਹੈ।
ਵਿਦਿਆਰਥਣਾਂ ਨੇ ਕਿਹਾ ਕਿ ਜਦੋਂ ਵੀ ਵੋਟਾਂ ਪੈਂਦੀਆਂ ਹਨ, ਅਕਸਰ ਹੀ ਕਤਾਰਾਂ ਦੇ ਵਿੱਚ ਅਧੇੜ ਅਤੇ ਬਜ਼ੁਰਗ ਖੜੇ ਵਿਖਾਈ ਦਿੰਦੇ ਹਨ, ਬਹੁਤ ਘੱਟ ਨੌਜਵਾਨ ਵੋਟਾਂ ਪਾਉਂਦੇ ਵਿਖਾਈ ਦਿੰਦੇ ਹਨ। ਜਦਕਿ ਨੌਜਵਾਨਾਂ ਨੂੰ ਵੀ ਅਪਣਾ ਨੁੰਮਾਇਦਾ ਚੁਣਨ ਦਾ ਅਧਿਕਾਰ ਹੈ। ਉਹ ਨੌਜਵਾਨ ਪੜ੍ਹੇ ਲਿਖੇ ਹਨ ਤੇ ਅਜੋਕੇ ਸਮੇਂ ਨੂੰ ਜਾਣਦੇ ਹਨ। ਇਸ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣੀ ਚਾਹੀਦੀ ਹੈ।
- Jalandhar By-Election 2023 Updates: ਜਲੰਧਰ ਲੋਕ ਸਭਾ ਸੀਟ ਲਈ ਜਿਮਨੀ ਚੋਣ, ਸਵੇਰੇ 9 ਵਜੇ ਤੱਕ 5.21 ਫੀਸਦੀ ਵੋਟਿੰਗ
- ਮੁਹੱਲਾ ਕਲੀਨਿਕਾਂ ਕਾਰਨ ਡਿਸਪੈਂਸਰੀਆਂ ਨੂੰ ਲੱਗੇ ਜਿੰਦਰੇ, ਪਿੰਡ ਵਾਸੀਆਂ ਨੇ ਕਿਹਾ- "ਮਾਨ ਸਾਬ੍ਹ, ਲੋਕਾਂ ਨੂੰ ਇੰਨਾ ਤੰਗ ਨਾ ਕਰੋ"
- Jalandhar By-Poll : ਜਲੰਧਰ ਜਿਮਨੀ ਚੋਣ ਲਈ ਵੋਟਿੰਗ, ਲੋਕਾਂ ਨੇ ਕਿਹਾ- ਕਈ ਕੰਮ ਹਾਲੇ ਅਧੂਰੇ
ਦੁਆਬੇ ਤੋਂ ਜ਼ਿਆਦਾਤਰ ਲੋਕ ਵਿਦੇਸ਼ਾਂ ਦਾ ਕਰ ਚੁੱਕੇ ਰੁਖ਼: ਵੋਟ ਪਾਉਣਾ ਸਾਡਾ ਸੰਵਿਧਾਨਕ ਹੱਕ ਹੈ ਅਤੇ ਨੌਜਵਾਨ ਪੀੜ੍ਹੀ ਵੋਟਾਂ ਤੋਂ ਕਿਨਾਰਾ ਕਰਦੀ ਅਕਸਰ ਹੀ ਦਿਖਾਈ ਦਿੰਦੀ ਹੈ। ਜੇਕਰ ਗੱਲ ਜਲੰਧਰ ਦੀ ਜਾਂ ਫਿਰ ਦੁਆਬੇ ਇਲਾਕੇ ਦੀ ਕੀਤੀ ਜਾਵੇ, ਤਾਂ ਇਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਚੁੱਕਾ ਹੈ। ਜਿਮਨੀ ਚੋਣਾਂ ਦੇ ਲਈ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਲਈ ਪ੍ਰਸ਼ਾਸ਼ਨ ਵੱਲੋਂ ਕੁਝ ਸਕੂਲੀ ਬੱਚਿਆਂ ਦੀ ਕਾਲਜ ਦੇ ਵਿਦਿਆਰਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰ ਸਕਣ ਕਿ ਵੋਟ ਪਾਉਣਾ ਸਾਡਾ ਸੰਵਿਧਾਨਕ ਹੱਕ ਹੈ। ਉਸ ਹੱਕ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।