ETV Bharat / state

ਚੋਰਾਂ ਨੇ ਦਿਨ ਦਿਹਾੜੇ ਬਣਇਆ ਘਰ ਨੂੰ ਨਿਸ਼ਾਨਾ - ਸੂਬੇ 'ਚ ਚੋਰੀ ਦੀਆਂ ਵਾਰਦਾਤਾਂ

ਜਲੰਧਰ ਦੇ ਬਸਤੀ ਗੁਜ਼ਾਂ ਵਿਖੇ ਇੱਕ ਘਰ ਵਿੱਚ ਚੋਰ ਨੇ ਉਦੋਂ ਚੋਰੀ ਕੀਤੀ ਜਦੋਂ ਕਿ ਘਰ ਦੇ ਵਿੱਚ ਕੋਈ ਵੀ ਬੰਦਾ ਨਹੀਂ ਸੀ ਅਤੇ ਘਰ ਦੇ ਵਿਚ ਦੋ ਮਹਿਲਾਵਾਂ ਹੀ ਸੀ। ਪੀੜਤਾ ਅਰਸ਼ੀ ਨੇ ਦੱਸਿਆ ਕਿ ਜਦੋਂ ਇੱਕ ਵਜੇ ਦੇ ਕਰੀਬ ਉਹ ਸਕੂਲ ਤੋਂ ਆਏ ਆਪਣੇ ਬੱਚੇ ਨੂੰ ਲੈਣ ਗਈ ਤਾਂ ਵਾਪਸ ਆਉਂਦੇ ਦੇਖਿਆ ਕਿ ਉਸ ਦੇ ਘਰ ਦੇ ਕਮਰੇ 'ਚ ਕੋਈ ਵਿਅਕਤੀ ਦਾਖ਼ਲ ਸੀ।

ਚੋਰਾਂ ਨੇ ਦਿਨ ਦਿਹਾੜੇ ਬਣਇਆ ਘਰ ਨੂੰ ਨਿਸ਼ਾਨਾ
ਚੋਰਾਂ ਨੇ ਦਿਨ ਦਿਹਾੜੇ ਬਣਇਆ ਘਰ ਨੂੰ ਨਿਸ਼ਾਨਾ
author img

By

Published : Nov 20, 2021, 7:47 PM IST

ਜਲੰਧਰ : ਸੂਬੇ 'ਚ ਚੋਰੀ ਦੀਆਂ ਵਾਰਦਾਤਾਂ ਰੋਜ਼ਾਨਾ ਸੁਣਨ ਨੂੰ ਮਿਲਦੀਆਂ ਹਨ। ਜਲੰਧਰ ਵੈਸਟ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ। ਜਿਥੇ ਇਕ ਪਾਸੇ ਪੁਲਿਸ ਪ੍ਰਸ਼ਾਸਨ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ 'ਤੇ ਠੱਲ੍ਹ ਪਾਉਣ ਲਈ ਦਿਨ ਰਾਤ ਕੋਸ਼ਿਸ ਕਰ ਰਹੀ ਹੈ। ਉਧਰ ਦੂਜੇ ਪਾਸੇ ਹੀ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਦਿਨ ਦਿਹਾੜੇ ਹੀ ਘਰਾਂ 'ਚ ਚੋਰੀ ਕਰਨ ਲਈ ਦਾਖ਼ਲ ਹੋ ਰਹੇ ਹਨ।

ਜਲੰਧਰ ਦੇ ਬਸਤੀ ਗੁਜ਼ਾਂ ਵਿਖੇ ਇੱਕ ਘਰ ਵਿੱਚ ਚੋਰ ਨੇ ਉਦੋਂ ਚੋਰੀ ਕੀਤੀ ਜਦੋਂ ਕਿ ਘਰ ਦੇ ਵਿੱਚ ਕੋਈ ਵੀ ਬੰਦਾ ਨਹੀਂ ਸੀ ਅਤੇ ਘਰ ਦੇ ਵਿਚ ਦੋ ਮਹਿਲਾਵਾਂ ਹੀ ਸੀ। ਪੀੜਤਾ ਅਰਸ਼ੀ ਨੇ ਦੱਸਿਆ ਕਿ ਜਦੋਂ ਇੱਕ ਵਜੇ ਦੇ ਕਰੀਬ ਉਹ ਸਕੂਲ ਤੋਂ ਆਏ ਆਪਣੇ ਬੱਚੇ ਨੂੰ ਲੈਣ ਗਈ ਤਾਂ ਵਾਪਸ ਆਉਂਦੇ ਦੇਖਿਆ ਕਿ ਉਸ ਦੇ ਘਰ ਦੇ ਕਮਰੇ 'ਚ ਕੋਈ ਵਿਅਕਤੀ ਦਾਖ਼ਲ ਸੀ।

ਚੋਰਾਂ ਨੇ ਦਿਨ ਦਿਹਾੜੇ ਬਣਇਆ ਘਰ ਨੂੰ ਨਿਸ਼ਾਨਾ

ਇਹ ਵੀ ਪੜ੍ਹੋ : ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਲੋਂ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ,ਜਿਸ ਕਾਰਨ ਉਸ ਨਾਲ ਧੱਕਾਮੁੱਕੀ ਵੀ ਚੋਰ ਵਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸਦੀ ਬਜ਼ੁਰਗ ਸੱਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਕੁੱਟਮਾਰ ਕਰਕੇ ਚੋਰ ਫ਼ਰਾਰ ਹੋ ਗਿਆ। ਪੀੜਤਾ ਨੇ ਦੱਸਿਆ ਕਿ ਚੋਰੀ 'ਚ ਉਕਤ ਚੋਰ ਘਰ 'ਚ ਪਈ ਕਰੀਬ ਚਾਰ ਤੋਂ ਪੰਜ ਲੱਖ ਦੀ ਰਕਮ ਅਤੇ ਸੋਨੇ ਦੇ ਗਹਿਣੇ ਵੀ ਲੈ ਗਿਆ।

ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਚੋਰੀ ਸਬੰਧੀ ਸੂਚਨਾ ਮਿਲੀ ਸੀ, ਜਿਸ 'ਤੇ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਜਲਦ ਹੀ ਚੋਰ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਿੱਧੂ ਦੀ ਪਾਕਿ ਨਾਲ ਦੋਸਤੀ ਕਿਸੇ ਤੋਂ ਲੁਕੀ ਨਹੀਂ: ਸੁਭਾਸ਼ ਸ਼ਰਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.