ਜਲੰਧਰ: ਫਗਵਾੜਾ ਵਿਖੇ ਕੱਪੜਾ ਵਪਾਰੀਆਂ (Textile traders at Phagwara) ਵੱਲੋਂ ਇੱਕ ਮੀਟਿੰਗ (A meeting of textile traders at Phagwara) ਕੀਤੇ ਗਏ। ਜਿੱਥੇ ਕਿ ਕਲਾਥ ਮਾਰਕੀਟ ਐਸੋਸੀਏਸ਼ਨ (Cloth Market Association) ਦੇ ਮੈਂਬਰਾਂ ਵੱਲੋਂ ਦੁਕਾਨਦਾਰ ਅਤੇ ਨਾਲ ਮਿਲੇ ਕੇ ਜਿੰਨੀਆਂ ਵੀ ਹੁਣ ਨਵੀਆਂ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੂਰੀ ਮਾਰਕੀਟ ਵੱਲੋਂ ਤਿੰਨ ਦਿਨ ਦੇ ਲਈ ਦੁਕਾਨਾਂ ਬੰਦ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ ਤਾਂ ਜੋ ਵਪਾਰੀਆਂ ਦੇ ਭਵਿੱਖ ਲਈ ਕੁਝ ਹੋਰ ਵੀ ਚੰਗਾ ਹੋ ਸਕੇ।
ਇਹ ਵੀ ਪੜ੍ਹੋ: ਇਸ ਤਹਿਸੀਲਦਾਰ ਦਫ਼ਤਰ 'ਚ ਲੋਕ ਹੋ ਰਹੇ ਹਨ ਖੱਜਲ-ਖੁਆਰ, ਜਾਣੋ ਕਿਉਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲਾਥ ਮਾਰਕੀਟ ਐਸੋਸੀਏਸ਼ਨ (Cloth Market Association) ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ, ਕਿ ਅੱਜ ਉਨ੍ਹਾਂ ਵੱਲੋਂ 15 ਮੈਂਬਰੀ ਟੀਮ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਕਾਨਦਾਰਾਂ ਦੇ ਨਾਲ ਮਿਲ ਕੇ ਪ੍ਰਸ਼ਾਸਨ ਵੱਲੋਂ ਜੋ ਆ ਰਹੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਦੁਕਾਨਦਾਰ ਕਿਸ ਤਰ੍ਹਾਂ ਹੱਲ ਕਰੇ, ਉਸ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਨੂੰ ਦੇਖਦੇ ਹੋਏ ਬਾਜ਼ਾਰ ਤਿੰਨ ਦਿਨ ਦੇ ਲਈ ਬੰਦ (Markets closed for three days) ਰਹਿਣਗੇ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਵਾਰ ਬਾਜ਼ਾਰ 24, 25 ਅਤੇ 26 ਤਰੀਕ ਨੂੰ ਸੰਪੂਰਨ ਤੌਰ ‘ਤੇ ਬੰਦ ਰਹਿਣਗੇ ਅਤੇ ਉਨ੍ਹਾਂ ਨੇ ਫਗਵਾੜਾ (Phagwara) ਨਿਵਾਸੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਜੇਕਰ ਕਿਸੇ ਨੇ ਵੀ ਕੁਝ ਖਰੀਦਦਾਰੀ ਕਰਨੀ ਹੈ ਤਾਂ ਉਹ ਇਨ੍ਹਾਂ ਤਰੀਕ ਤੋਂ ਪਹਿਲੇ ਕਰ ਲੈਣ।
ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਤੌਰ ‘ਤੇ ਬਾਂਸਾਂ ਵਾਲਾ ਬਾਜ਼ਾਰ, ਗੁਰੂ ਨਾਨਕ ਨਗਰ ਬਾਜ਼ਾਰ (Guru Nanak Nagar Bazaar), ਬੰਗਾ ਰੋਡ, ਗਊਸ਼ਾਲਾ ਰੋਡ, ਸਰਾਏ ਮਾਰਕੀਟ ,ਪਟੇਲ ਨਗਰ ਅਤੇ ਸੁਭਾਸ਼ ਨਗਰ ਦੇ ਬਾਜ਼ਾਰ (Patel Nagar and Subhash Nagar markets) ਸੰਪੂਰਨ ਤੌਰ ‘ਤੇ ਬੰਦ ਰਹਿਣਗੇ। ਇਸ ਮੌਕੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਡੈਫਲੰਪਿਕਸ 2022 ’ਚ ਪਟਿਆਲਾ ਦੇ ਪਹਿਲਵਾਨ ਦਹਿਆ ਨੇ ਜਿੱਤਿਆ ਗੋਲਡ ਮੈਡਲ