ਜਲੰਧਰ: ਪੰਜਾਬ ਦੀ ਪੁਲਿਸ ਅਕਸਰ ਹੀ ਚਰਚਾ ਵਿੱਚ ਹੀ ਰਹਿੰਦੀ ਹੈ। ਪਰ ਅਜਿਹਾ ਇੱਕ ਮਾਮਲਾ ਜਲੰਧਰ ਦੇ ਕਸਬਾ ਫਿਲੌਰ (Phillaur town of Jalandhar) ਵਿਖੇ ਸਾਹਮਣੇ ਆਇਆ ਹੈ। ਜਿਥੇ ਕਿ ਫਿਲੌਰ ਰੇਲਵੇ ਸਟੇਸ਼ਨ ਦੇ ਨਜ਼ਦੀਕੀ ਨੂਰਮਹਿਲ ਬੱਸ ਸਟੈਂਡ ਵਿਖੇ ਇਕ ਬਜ਼ੁਰਗ ਔਰਤ ਦੀ ਲਾਸ਼ ਮਿਲੀ। ਜਿਸ ਤੋਂ ਬਾਅਦ ਬੱਸ ਅੱਡੇ ਦੇ ਦੁਕਾਨਦਾਰਾਂ ਨੇ ਇਸ ਦੀ ਇਤਲਾਹ ਫਿਲੌਰ ਪੁਲਿਸ ਸਟੇਸ਼ਨ ਅਤੇ ਰੇਲਵੇ ਥਾਣੇ ਨੂੰ ਦਿੱਤੀ।
ਪਰ ਫਿਲੌਰ ਪੁਲਿਸ ਅਤੇ ਰੇਲਵੇ ਥਾਣੇ ਦੀ ਪੁਲਿਸ ਇਸੇ ਕਸ਼ਮਕਸ਼ ਵਿੱਚ ਰਹੀ ਕਿ ਇਹ ਉਨ੍ਹਾਂ ਦਾ ਏਰੀਆ ਨਹੀਂ ਹੈ। ਦੁਕਾਨਦਾਰਾਂ ਨੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਹਿਲਾ ਇੱਥੇ ਭੀਖ ਮੰਗਦੀ ਹੈ ਅਤੇ ਇਸ ਦੀ ਮ੍ਰਿਤਕ ਲਾਸ਼ ਫਿਲੌਰ ਨੂਰਮਹਿਲ ਬੱਸ ਅੱਡੇ 'ਤੇ ਪਾਈ ਗਈ।
ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਪਹਿਲਾਂ ਰੇਲਵੇ ਥਾਣੇ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਏਰੀਆ ਨਹੀਂ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਫਿਲੌਰ ਪੁਲਿਸ (Phillaur Police) ਨੂੰ ਦਿੱਤੀ ਤਾਂ ਫਿਲੌਰ ਪੁਲਿਸ ਨੇ ਕਿਹਾ ਕਿ ਤੁਸੀਂ ਰੇਲਵੇ ਥਾਣੇ ਸੰਪਰਕ ਕਰੋ। ਜਿਸ ਦੇ ਚੱਲਦਿਆਂ ਪੁਲਿਸ ਏਰੀਏ ਦੇ ਨੂੰ ਲੈ ਕੇ ਹੀ ਉਲਝੀ ਰਹੀ ਅਤੇ 2 ਘੰਟੇ ਤੱਕ ਮਹਿਲਾ ਦੀ ਲਾਸ਼ ਸੜਕ 'ਤੇ ਹੀ ਇਸ ਤਰ੍ਹਾਂ ਪਈ ਰਹੀ।
ਜਿਸ ਤੋਂ ਬਾਅਦ ਇਸ ਸੰਬੰਧੀ ਫਿਲੌਰ ਥਾਣਾ (Phillaur Police Station) ਮੁਖੀ ਸੰਜੀਵ ਕਪੂਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਅਤੇ ਉਨ੍ਹਾਂ ਨੇ ਐਂਬੂਲੈਂਸ ਭੇਜ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਖੇ 72 ਘੰਟਿਆਂ ਲਈ ਭੇਜ ਦਿੱਤਾ ਹੈ। ਮੌਕੇ 'ਤੇ ਆਏ ਏ.ਐੱਸ.ਆਈ ਮਹੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਇਸ ਔਰਤ ਦੀ ਪਛਾਣ ਨਹੀਂ ਹੋ ਪਾਈ ਅਤੇ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ, ਕਿ ਜੇਕਰ 72 ਘੰਟਿਆਂ ਤੱਕ ਇਸ ਔਰਤ ਦੀ ਪਛਾਣ ਹੋ ਗਈ ਤਾਂ ਇਸ ਦੀ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਨਹੀਂ ਤਾਂ ਬਾਅਦ ਵਿੱਚ ਇਸ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:- IAF ਦਾ ਮਿਰਾਜ 2000 ਜਹਾਜ਼ ਹਾਦਸਾਗ੍ਰਸਤ, ਹਾਦਸੇ ’ਚ ਟ੍ਰੇਨੀ ਪਾਇਲਟ ਸੁਰੱਖਿਅਤ