ਜਲੰਧਰ: ਸੂਬੇ ਦੇ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਵਿਖਾਈ ਦੇ ਰਹੇ ਹਨ ਜਿਸ ਕਰਕੇ ਸਵਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਖੜ੍ਹੇ ਹੁੰਦੇ ਹਨ। ਜਲੰਧਰ ਵਿੱਚ ਬਦਮਾਸ਼ਾਂ ਦੇ ਹੌਂਸਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਜਿਸ ਨਾਲ ਆਮ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਇਕ ਪਾਸੇ ਜਲੰਧਰ ਪੁਲਿਸ ਕ੍ਰਾਈਮ ਕੰਟਰੋਲ ਦੀ ਗੱਲ ਕਰਦੀ ਹੈ। ਦੂਸਰੇ ਪਾਸੇ ਅਜਿਹੀਆਂ ਤਸਵੀਰਾਂ ਸਾਬਿਤ ਕਰਦੀਆਂ ਹਨ ਕਿ ਇਨ੍ਹਾਂ ਨੂੰ ਪੁਲਿਸ ਦਾ ਕੋਈ ਵੀ ਖੌਫ ਨਹੀਂ ਹੈ। ਇਹ ਘਟਨਾ ਜਲੰਧਰ ਦੇ ਸੂਰਿਆ ਇਨਕਲੇਵ ਦੇ ਕੋਲ ਦੇ ਬਿੱਟੂ ਗੈਰੇਜ ਦੀ ਹੈ ਜਿੱਥੇ ਕਿ ਗੈਰਿਜ ਦੇ ਮਾਲਕ ਗੁਰਦੀਪ ਸਿੰਘ ਦੇ ਮੁਤਾਬਿਕ ਡੇਢ ਮਹੀਨੇ ਪਹਿਲਾਂ ਕੰਗਨੀਵਾਲ ਦਾ ਅਮਨਦੀਪ ਸਿੰਘ ਆਪਣੀ ਕਾਰ ਦਾ ਬੰਪਰ ਠੀਕ ਕਰਵਾਉਣ ਆਇਆ ਸੀ ਜਿਸ ਤੋਂ ਬਾਅਦ ਉਸ ਵੱਲੋਂ ਉਸਦੀ ਕਾਰ ਦੀ ਮੁਰੰਮਤ ਕਰ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਦਾ ਉਸ ਦੇ ਪਿੰਡ ਦੇ ਵਿੱਚ ਹੀ ਕੋਈ ਝਗੜਾ ਚੱਲ ਰਿਹਾ ਸੀ ਜਿਸ ਕਰਕੇ ਉਹ ਨਹੀਂ ਆਇਆ ਅਤੇ ਕੱਲ੍ਹ ਆ ਕੇ ਉਸ ਨਾਲ ਬਦਤਮੀਜ਼ੀ ਕਰਨ ਲੱਗਾ ਅਤੇ ਜਦੋਂ ਉਹ ਮਾਰਕੀਟ ਗਿਆ ਹੋਇਆ ਸੀ ਤੇ ਪਿੱਛੋਂ ਉਸ ਦੀ ਗੈਰੇਜ ਵਿੱਚ ਆ ਕੇ ਤਲਵਾਰਾਂ ਦੇ ਨਾਲ ਉਸ ਦੀ ਪੰਜ ਤੋਂ ਛੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ।
ਗੁਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਇੱਕ ਕਾਰ ਵਿੱਚ ਪਿਆ ਤੀਹ ਹਜ਼ਾਰ ਰੁਪਏ ਉੱਥੋਂ ਉਡਾ ਕੇ ਲੈ ਗਏ। ਹੱਥ ਵਿਚ ਤਲਵਾਰ ਫੜੇ ਅਮਨਦੀਪ ਦੀ ਸੀਸੀਟੀਵੀ ਫੁਟੇਜ ਬਾਹਰ ਰੋਡ ‘ਤੇ ਲੱਗੇ ਕੈਮਰੇ ਵਿਚ ਰਿਕਾਰਡ ਹੋ ਗਈ। ਉੱਥੇ ਹੀ ਜਦੋਂ ਇਸ ਸਬੰਧ ਵਿੱਚ ਗੁਰਦੀਪ ਸਿੰਘ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਿੱਤੀ ਗਈ ਤੇ ਸਬ ਇੰਸਪੈਕਟਰ ਅਜਮੇਰ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕਰ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਗੁਰੂਗ੍ਰਾਮ ਦੀ ਐਸਜੀਟੀ ਯੂਨੀਵਰਸਿਟੀ ਵਿੱਚ ਮੈਡੀਕਲ ਵਿਦਿਆਰਥੀ ਗੋਲੀ ਮਾਰਕੇ ਕੀਤਾ ਕਤਲ