ਜਲੰਧਰ: ਪ੍ਰੈਸ ਕਲੱਬ ਵਿਖੇ ਸੁਰਿੰਦਰ ਮਕਸੂਦਪੁਰੀ ਦੀ ਨਵੀਂ ਪੁਸਤਕ ਰਿਲੀਜ਼ ਕੀਤੀ। ਇਸ ਦਾ ਨਾਂਅ ਕਵਿਤਾ ਅਕਵਿਤਾ ਹੈ ਜਿਸ ਵਿੱਚ ਮਾਂ ਧਰਤੀ, ਮਾਂ ਜਨਨੀ ਅਤੇ ਗੁਰੂਆਂ ਦੀ ਗੁਰਮੁਖੀ ਨੂੰ ਸਮਰਪਿਤ ਪੁਸਤਕ 'ਕਵਿਤਾ ਅਕਵਿਤਾ' ਦਾ ਰਿਲੀਜ਼ ਸਮਾਗਮ ਕੀਤਾ ਗਿਆ। ਇਸ ਮੌਕੇ ਸੁਰਿੰਦਰ ਮਕਸੂਦਪੁਰੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸੀ ਕਿ ਹਰ ਇੱਕ ਵਰਗ ਦੇ ਦੁੱਖ, ਖੁਸ਼ੀ ਅਤੇ ਮੌਜੂਦਾ ਹਾਲਾਤਾਂ 'ਤੇ ਇਹ ਕਿਤਾਬ ਲਿਖੀ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਪੜ੍ਹ ਕੇ ਪਾਠਕ ਨੂੰ ਮੌਜੂਦਾ ਰਾਜਨੀਤੀ ਅਤੇ ਕਈ ਅਹਿਮ ਮੁੱਦਿਆਂ ਦੇ ਬਾਰੇ ਪਤਾ ਲੱਗੇਗਾ। ਇਸ ਵਿੱਚ ਉਨ੍ਹਾਂ ਵੱਲੋਂ ਪਰਦੇਸ ਚੱਲੇ ਪੁੱਤ ਨੂੰ ਸੁਨੇਹਾ ਅਤੇ ਹੋਰ ਕਈ ਅਹਿਮ ਪਰਵਾਸੀ ਮੁੱਦਿਆਂ 'ਤੇ ਆਪਣੇ ਲੇਖ ਨੂੰ ਲਿਖਿਆ ਹੈ।
ਪੁਸਤਕ ਵਿੱਚ ਉਨ੍ਹਾਂ ਵੱਲੋਂ ਕੋਰੋਨਾ ਕਾਲ ਵਿੱਚ ਆਈਆਂ ਸਮੱਸਿਆਵਾਂ ਅਤੇ ਲੋਕਾਂ ਨਾਲ ਬੀਤੀਆਂ ਗੱਲਾਂ ਨੂੰ ਵੀ ਲਿਖਿਆ ਹੈ। ਇਸ ਵਿੱਚ ਮੁੱਖ ਕੋਰੋਨਾ ਮਹਾਂਮਾਰੀ ਅਤੇ ਕਵਿਤਾ ਕੋਰੋਨਾ ਰੱਬ ਅਤੇ ਬੰਦਾ, ਅਸੀਂ ਪਰਵਾਸੀ ਨਹੀਂ ਹਾਂ, ਇਹ ਵੀ ਹਨ ਮਜ਼ਦੂਰ, ਜਿਹੇ ਲੇਖ ਮੌਜੂਦ ਹਨ।