ਜਲੰਧਰ: ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ (Life) ‘ਚ ਹਰ ਵਿਅਕਤੀ ਕੰਮ-ਕਰ ‘ਚ ਇਸ ਕਦਰ ਵਿਅਸਤ ਹੋ ਗਿਆ ਹੈ ਕਿ ਉਸ ਨੂੰ ਆਪਣੇ ਲਈ ਸਮਾਂ ਕੱਢਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਜਿਸ ਦੇ ਕਾਰਨ ਅੱਜ ਜਿਆਦਾਤਰ ਵਿਅਕਤੀ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਬਿਮਾਰੀਆਂ ਦਾ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਜਿਆਦਾਤਰ ਵਿਅਕਤੀ ਆਪਣੇ ਸਰੀਰ ਦੀ ਕਸਰਤ ਲਈ ਸਮਾਂ ਨਹੀਂ ਕੱਢ ਪਾ ਰਹੇ।
ਮੀਡੀਆ ਦੇ ਮੁਖਾਤਬ ਹੋਏ ਯੋਗ ਗੁਰੂ ਨਿਰਦੋਸ਼ ਕੁਮਾਰ ਨੇ ਦੁਨੀਆ ਵਿੱਚ ਰਹਿੰਦੇ ਹਰ ਵਿਅਕਤੀ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਆਪਣੀ ਚੰਗੀ ਸਿਹਤ ਦੇ ਲਈ 15 ਤੋਂ 20 ਮਿੰਟ ਕੱਢ ਕੇ ਯੋਗਾ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਚਿੰਤਾਂ ਦੇ ਕਾਰਨ ਸਮੇਂ ਤੋਂ ਪਹਿਲਾਂ ਹੀ ਬੁੱਢਾ ਨਜ਼ਰ ਆਉਣ ਲੱਗ ਜਾਦਾ ਹੈ, ਪਰ ਜੇਕਰ ਉਹ ਯੋਗਾ ਨੂੰ ਆਪਣੀ ਜ਼ਿੰਗਦੀ (Life) ਵਿੱਚ ਆਪਣਾ ਲੇਵੇ ਤਾਂ ਜਿੱਥੇ ਉਸ ਦੀ ਚਿੰਤਾ ਖ਼ਤਮ ਹੁੰਦੀ ਹੈ, ਉੱਥੇ ਹੀ ਉਸ ਦਾ ਸਰੀਰ ਵੀ ਬਿਲਕੁਲ ਫਿੱਟ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਯੋਗ ਨੂੰ ਵਿਸ਼ਵ ਪੱਧਰ ‘ਤੇ ਲੋਕ ਆਪਣਾ ਰਹੇ ਹਨ। ਜਿਨ੍ਹਾਂ ਵਿੱਚ ਜਿਆਦਾਤਰ ਗਿਣਤੀ ਵਿਦੇਸ਼ੀ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਯੋਗ (Life) ਕਰ ਰਿਹਾ ਹੈ ਉਹ ਡਾਕਟਰ (Dr.) ਦੇ ਦਰਵਾਜੇ ਤੋਂ ਦੂਰ ਹੈ। ਉਨ੍ਹਾਂ ਨੇ ਯੋਗ ਨੂੰ ਫਰੀ ਦੀ ਦਵਾਈ ਦੱਸਿਆ ਹੈ। ਜੋ ਸਿਰਫ਼ ਤੁਹਾਡੇ ‘ਤੇ ਨਿਰਭਰ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ (Government of India) ਵੱਲੋਂ ਯੋਗ ਨੂੰ ਵਿਸ਼ਵ ਪੱਧਰ ‘ਤੇ ਲਜਾਉਣ ਦੇ ਲਈ ਕਈ ਅੰਤਰਰਾਸ਼ਟਰੀ (International) ਯੋਗਾ ਕੈਂਪ ਵੀ ਲਗਾਏ ਗਏ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਿਆ ਜਾ ਸਕੇ।
ਇਹ ਵੀ ਪੜ੍ਹੋ:ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਸ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ