ਜਲੰਧਰ: ਮੁਹਾਲੀ ਵਿਖੇ ਪੁਲਿਸ ਹੈੱਡਕੁਆਰਟਰ 'ਤੇ ਹਮਲੇ ਤੋਂ ਬਾਅਦ ਵੀ ਪੰਜਾਬ ਪੁਲਿਸ ਦੇ ਨਹੀਂ ਲਿਆ ਕੋਈ ਸਬਕ ਧਾਰਮਿਕ ਥਾਵਾਂ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਨਾਂ ਮਾਤਰ ਸੁਰੱਖਿਆ ਭਾਜਪਾ ਨੇ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਖਾਲਿਸਤਾਨੀਆਂ ਦੇ ਹੌਸਲੇ ਬੁਲੰਦ ਹੋਏ ਹਨ।
ਮੁਹਾਲੀ ਹਮਲੇ ਤੋਂ ਬਾਅਦ ਪੰਜਾਬ ਦੀ ਸਕਿਊਰਿਟੀ ਦੇ ਹਾਲਾਤ : ਪੰਜਾਬ ਅੰਦਰ ਉਸ ਵੇਲੇ ਸੁਰੱਖਿਆ ਪੂਰੀ ਤਰ੍ਹਾਂ ਕੜ੍ਹੀ ਕਰ ਦਿੱਤੀ ਜਾਂਦੀ ਹੈ ਜਦ ਕੋਈ ਵੱਡੀ ਵਾਰਦਾਤ ਪੰਜਾਬ ਵਿੱਚ ਹੁੰਦੀ ਹੈ। ਕੁਝ ਦਿਨ ਪਹਿਲੇ ਮੁਹਾਲੀ ਵਿਖੇ ਹੋਏ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਹਮਲੇ ਤੋਂ ਬਾਅਦ ਇਕਦਮ ਪੂਰੇ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ 'ਚ ਜਿਸ ਪੰਜਾਬ ਦੇ ਸਾਰੇ ਵੱਡੇ ਧਾਰਮਿਕ ਸਥਾਨ, ਬੱਸ ਸਟੈਂਡ ਰੇਲਵੇ ਸਟੇਸ਼ਨ ਆਦਿ 'ਤੇ ਸੁਰੱਖਿਆ ਪੂਰੀ ਤਰ੍ਹਾਂ ਵਧਾ ਦਿੱਤੀ ਗਈ। ਪਰ ਉਸ ਤੋਂ ਕੁਝ ਘੰਟੇ ਬਾਅਦ ਹੀ ਜੋ ਅਸਲੀਅਤ ਪੰਜਾਬ ਵਿਚ ਸਾਹਮਣੇ ਆਈ ਉਸ ਤੋਂ ਸਾਫ਼ ਹੈ ਕਿ ਪੰਜਾਬ 'ਚ ਪੁਲਿਸ ਵੀ ਸ਼ਾਇਦ ਗਰਮੀ ਕਰਕੇ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੀ।
ਮੁਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਹੋਏ ਹਮਲੇ ਨੂੰ ਤਿੰਨ ਦਿਨ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਧਾਰਮਿਕ ਸਥਾਨ ਉੱਪਰ, ਨਾ ਕਿਸੀ ਬੱਸ ਸਟੈਂਡ ਅਤੇ ਨਾ ਹੀ ਕਿਸੇ ਰੇਲਵੇ ਸਟੇਸ਼ਨ 'ਤੇ ਕੋਈ ਸੁਰੱਖਿਆ ਦੇ ਇੰਤਜ਼ਾਮ ਨਜ਼ਰ ਆ ਰਹੇ ਹਨ। ਪੰਜਾਬ 'ਚ ਪਿਛਲੇ 7 ਮਹੀਨਿਆਂ 'ਚ ਅਜਿਹੇ 3 ਹਮਲੇ ਪਹਿਲਾਂ ਵੀ ਹੋ ਚੁੱਕੇ ਹਨ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਹਮਲੇ ਤੋਂ ਪਹਿਲੇ ਵੀ ਪੰਜਾਬ 'ਚ ਇਸ ਤਰ੍ਹਾਂ ਦੇ ਹਮਲੇ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਥਾਵਾਂ 'ਤੇ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ।
ਪਿਛਲੇ 7 ਮਹੀਨਿਆਂ 'ਚ ਹੋਏ ਹਮਲੇ : ਜੇਕਰ ਪਿਛਲੇ 7 ਮਹੀਨਿਆਂ ਦੀ ਗੱਲ ਕਰੀਏ ਤਾਂ 7 ਮਹੀਨਿਆਂ ਵਿਚ ਪਿਛਲੇ ਸਾਲ 7 ਨਵੰਬਰ ਨੂੰ ਨਵਾਂ ਸ਼ਹਿਰ ਦੇ ਸੀਏਆਈ ਸਟਾਫ਼ ਦੇ ਦਫ਼ਤਰ ਗ੍ਰਨੇਡ ਸੁੱਟੇ ਗਏ ਹਨ। ਜਿਸ 'ਚ ਪੁਲਿਸ ਮੁਲਾਜ਼ਮ ਵਾਲ-ਵਾਲ ਬਚੇ ਸਨ। 21 ਨਵੰਬਰ ਨੂੰ ਪਠਾਨਕੋਟ ਕੈਂਟ ਇਕ ਗੇਟ ਨੇੇੜੇ 2 ਮੋਟਰਸਾਈਕਲ ਸਵਾਰਾਂ ਵੱਲੋਂ ਗ੍ਰਨੇਡ ਸੁੱਟਿਆ ਗਿਆ।
ਇਸੇ ਤਰ੍ਹਾਂ ਇਸ ਸਾਲ 9 ਮਾਰਚ ਨੂੰ ਨੂਰਪੁਰ ਬੇਦੀ ਨੰਗਲ ਰੋਡ ਉੱਪਰ ਪੁਲਿਸ ਚੌਂਕੀ 'ਤੇ ਹਮਲਾ ਕੀਤਾ ਗਿਆ। ਇਹੀ ਨਹੀਂ ਇਸ ਤੋਂ ਪਹਿਲੇ ਵੀ ਪੰਜਾਬ 'ਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਜਿਨ੍ਹਾਂ 'ਚ ਜਲੰਧਰ ਦੇ ਮਕਸੂਦਾਂ ਥਾਣੇ 'ਚ ਬਲਾਸਟ , ਗੁਰਦਾਸਪੁਰ ਦੇ ਦੀਨਾਨਗਰ ਥਾਣੇ 'ਤੇ ਹਮਲਾ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਵਿੱਚ ਕਈ ਵਾਰ ਅਜਿਹੀਆਂ ਚਿੱਠੀਆਂ ਮਿਲੀਆਂ ਜਿਨ੍ਹਾਂ 'ਚ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਧਾਰਮਿਕ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ।
ਚਿੱਠੀਆਂ 'ਚ ਬੰਬ ਸੁਟਣ ਦੀ ਧਮਕੀ: ਅਜੇ ਕੁਝ ਹੀ ਦਿਨ ਹੋਏ ਹਨ ਕਿ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਮਾਸਟਰ ਨੂੰ ਇਕ ਚਿੱਠੀ ਮਿਲੀ ਸੀ ਜਿਸ ਵਿੱਚ ਪੰਜਾਬ ਦੇ ਗਿਆਰਾਂ ਥਾਂਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਵਿੱਚ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਧਾਰਮਿਕ ਸਥਾਨ ਸ਼ਾਮਿਲ ਸੀ।
ਇਸ ਚਿੱਠੀ ਦੇ ਮਿਲਦਿਆਂ ਹੀ ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ,ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਦੀ ਸਿਕਊਰਿਟੀ ਨੂੰ ਵਧਾਇਆ ਗਿਆ ਪਰ ਸਕਿਊਰਿਟੀ ਦਾ ਇਹ ਬੰਦੋਬਸਤ ਇੱਕ ਦੋ ਦਿਨ ਹੀ ਚੱਲਿਆ ਜਿਸ ਤੋਂ ਬਾਅਦ ਹਾਲਾਤ ਫਿਰ ਪਹਿਲਾਂ ਵਾਂਗ ਹੀ ਹੋ ਗਏ।
ਪੰਜਾਬ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਚਿੱਠੀਆਂ ਸਰਕਾਰੀ ਅਫ਼ਸਰਾਂ ਨੂੰ ਮਿਲਦੀਆਂ ਹਨ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਜਿੰਨੀਆਂ ਥਾਵਾਂ 'ਤੇ ਵੀ ਵੱਡੇ ਹਮਲੇ ਹੋਏ ਹਨ ਉਹ ਜਾਂ ਤਾਂ ਪੁਲਿਸ ਥਾਣਾ, ਪੁਲਿਸ ਚੌਂਕੀ, ਪੁਲਿਸ ਹੈੱਡਕੁਆਰਟਰ ਜਾਂ ਫਿਰ ਫ਼ੌਜੀ ਛਾਉਣੀ ਹਮਲਾਵਰਾਂ ਵੱਲੋਂ ਹਰ ਵਾਰ ਇਨ੍ਹਾਂ ਥਾਵਾਂ ਨੂੰ ਹੀ ਚੁਣਿਆ ਗਿਆ। ਮੁਹਾਲੀ ਹਮਲੇ ਦੇ ਮਾਮਲੇ ਵਿੱਚ ਪੁਲਿਸ ਸਫਲਤਾ ਦਾ ਵੱਡਾ ਦਾਅਵਾ ਕਰ ਰਹੀ ਹੈ ਪਰ ਰਾਜਨੀਤਿਕ ਲੋਕ ਇਸ ਨੂੰ ਮਹਿਜ਼ ਇੱਕ ਖਾਨਾਪੂਰਤੀ ਮੰਨ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਪੰਜਾਬ ਲਈ ਖ਼ਤਰੇ ਦੀ ਘੰਟੀ ਹਨ ਕਿਉਂਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਉਣ ਨਾਲ ਖਾਲਿਸਤਾਨੀ ਦੇ ਹੌਸਲੇ ਹੋਰ ਬੁਲੰਦ ਹੋ ਚੁੱਕੇ ਹਨ। ਉਨ੍ਹਾਂ ਮੁਤਾਬਿਕ ਗੁਰਪਤਵੰਤ ਸਿੰਘ ਪੰਨੂ ਨੇ ਜਦ ਇਹ ਗੱਲ ਕਹੀ ਕਿ ਉਨ੍ਹਾਂ ਨੇ ਇਲੈਕਸ਼ਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪੋਟ ਕੀਤਾ ਤਾਂ ਪੰਜਾਬ ਦੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਨੇਤਾ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ।
ਕਾਂਗਰਸ ਨੇ ਕੀਤੀ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਕੋਲੋਂ ਅਸਤੀਫੇ ਦੀ ਮੰਗ : ਉੱਧਰ ਕਾਂਗਰਸ ਦੇ ਸੀਨੀਅਰ ਨੇਤਾ ਭਾਰਤ ਦੇ ਪੂਰਵ ਕੈਬਿਨਟ ਮੰਤਰੀ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਇਸ ਵੇਲੇ ਇੱਕ ਕਮਜ਼ੋਰ ਸਰਕਾਰ ਕੰਮ ਕਰ ਰਹੀ ਹੈ ਕਿਉਂਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਿਆ ਹੈ।
ਗੈਂਗਸਟਰ ਪੂਰੀ ਤਰ੍ਹਾਂ ਹਾਵੀ ਹੋ ਗਏ ਹਨ, ਪੰਜਾਬ ਵਿੱਚ ਲੁੱਟਾਂ ਖੋਹਾਂ, ਕਤਲ ਦੀਆਂ ਵਾਰਦਾਤਾਂ ਰੋਜ਼ ਹੋ ਰਹੀਆਂ ਹਨ। ਪੰਜਾਬ ਦੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ, ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਕੋਟ ਹੋਮ ਮਨਿਸਟਰੀ ਵੀ ਹੈ ਪਰ ਉਹ ਬਤੌਰ ਮੁੱਖ ਮੰਤਰੀ, ਗ੍ਰਹਿ ਮੰਤਰੀ ਫੇਲ੍ਹ ਹੋ ਚੁੱਕੇ ਹਨ। ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਇਕ ਬਾਰਡਰ ਬੈਲਟ ਏਰੀਆ ਹੈ ਅਤੇ ਜੋ ਅੱਜ ਹਾਲਾਤ ਪੰਜਾਬ ਵਿੱਚ ਹਨ ਇਸ ਨੂੰ ਦੇਖਦੇ ਹੋਏ ਪੰਜਾਬ ਦੀ ਵਾਗਡੋਰ ਕਿਸੇ ਤਜਰਬੇਕਾਰ ਅਤੇ ਸਟਰੌਂਗ ਵਿਅਕਤੀ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ।
ਪੰਜਾਬ ਪੁਲਿਸ ਮੁਤਾਬਕ ਸੁਰੱਖਿਆ 'ਚ ਕੋਈ ਢਿੱਲ ਨਹੀਂ: ਜਲੰਧਰ ਦੇ ਐੱਸਐੱਸਪੀ ਸ਼ਿਵਮ ਸ਼ਰਮਾ ਮੁਤਾਬਿਕ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਧਾਰਮਿਕ ਸਥਾਨਾਂ ਅਤੇ ਡੇਰਿਆਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਜੇਕਰ ਗੱਲ ਜਲੰਧਰ ਦੀ ਹੀ ਕਰੀਏ ਤਾਂ ਜਲੰਧਰ ਦੇ ਹਰ ਐਂਟਰੀ ਪੁਆਇੰਟ ਅਤੇ ਐਗਜ਼ਿਟ ਪੁਆਇੰਟ ਉੱਪਰ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਇਹ ਹੀ ਨਹੀਂ ਪੁਲਿਸ ਦਾ ਕਹਿਣਾ ਹੈ ਕਿ ਧਾਰਮਿਕ ਸਥਾਨਾਂ ਅਤੇ ਡੇਰਿਆਂ ਉੱਪਰ ਉੱਥੇ ਦੇ ਸੇਵਾਦਾਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਸਥਾਨਾਂ ਉਪਰ ਆਪਣੇ ਸੇਵਾਦਾਰਾਂ ਦੀ ਡਿਊਟੀ ਲਗਾਈ ਜਾਏ ਅਤੇ ਇਨ੍ਹਾਂ ਡੇਰਿਆਂ ਅਤੇ ਧਾਰਮਿਕ ਸਥਾਨਾਂ ਦੇ ਚਾਰੇ ਪਾਸੇ ਹੈ ਲਾਈਟ ਦਾ ਪੂਰਾ ਬੰਦੋਬਸਤ ਰੱਖਿਆ ਜਾਏ।
ਇਹ ਹੀ ਨਹੀਂ ਇਸ ਤੋਂ ਇਲਾਵਾ ਡੇਰਿਆਂ ਅਤੇ ਧਾਰਮਿਕ ਸਥਾਨਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਥਾਨਾਂ ਉਪਰ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਘੱਟ ਤੋਂ ਘੱਟ 30 ਦਿਨਾਂ ਦੀ ਰਿਕਾਰਡਿੰਗ ਜਰੂਰ ਸੰਭਾਲ ਕੇ ਰੱਖੀ ਜਾਵੇ। ਉਨ੍ਹਾਂ ਮੁਤਾਬਕ ਇਸ ਨੂੰ ਲੈ ਕੇ ਡੇਰਿਆਂ ਸਕਿਊਰਿਟੀ ਰਿਵਿਊ ਹੋ ਚੁੱਕਿਆ ਹੈ ਅਤੇ ਪੁਲਿਸ ਵੀ ਇਨ੍ਹਾਂ ਥਾਵਾਂ 'ਤੇ ਰੈਗੂਲਰ ਚੈਕਿੰਗ ਕਰਦੀ ਹੈ।
ਇਹ ਵੀ ਪੜ੍ਹੋ :- 'ਪੰਜਾਬ ਰੋਡਵੇਜ਼ ਕੋਲ ਬੱਸਾਂ ’ਚ ਡੀਜ਼ਲ ਪਵਾਉਣ ਲਈ ਨਹੀਂ ਪੈਸੇ'