ਜਲੰਧਰ: ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਕੋਰੋਨਾ ਵੈਕਸੀਨ ਆਉਣੀ ਸ਼ੁਰੂ ਹੋ ਗਈ ਹੈ। ਇਸ ਲੜੀ ਦੇ ਤਹਿਤ ਕੋਰੋਨਾ ਵੈਕਸੀਨ ਜਲੰਧਰ ਦੇ 'ਚ ਪਹੁੰਚ ਗਈ ਹੈ ਤੇ ਇਸ ਨੂੰ ਲੈ ਕੇ ਸਹਿਤ ਮਹਿਕਮੇ ਨੇ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਹਨ।
ਭਲਕੇ ਹੋਵੇਗਾ ਟੀਕਾਕਰਣ
- ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ 29 ਥਾਵਾਂ 'ਤੇ ਵੈਕਸੀਨੇਸ਼ਨ ਦੀ ਤਿਆਰੀ ਕੀਤੀ ਗਈ ਹੈ, ਜਿਸ ਨਾਲ ਪੂਰੀਆਂ ਟੀਮਾਂ ਤਿਆਰ ਹਨ। ਬੀਤੇ ਦਿਨਾਂ ਸੂਬਾ ਸਰਕਾਰ ਵੱਲੋਂ ਆਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜ਼ਿਲ੍ਹੇ ਦੇ ਤਿੰਨ ਥਾਂਵਾਂ 'ਤੇ 100-100 ਦੇ ਵਫ਼ਦ ਨੂੰ ਵੈਕਸੀਨ ਦਿੱਤੀ ਜਾਵੇਗੀ।
- ਇਹ ਤਿੰਨ ਥਾਂਵਾਂ 'ਚ ਜਲੰਧਰ ਸਿਵਲ ਹਸਪਤਾਲ, ਨਕੋਦਰ ਦਾ ਸਿਵਲ ਹਸਪਤਾਲ ਆਦਿ ਸ਼ਾਮਿਲ ਹਨ।
- 16 ਤੋਂ ਬਾਅਦ 18 ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ।
ਟੀਕਾਕਰਣ ਦੇ ਪੁਖ਼ਤਾ ਪ੍ਰਬੰਧ
- ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਉਨ੍ਹਾਂ ਨੇ ਕਿਹਾ ਕਿ ਜਿਸ ਨੂੰ ਕੱਲ ਟੀਕੇ ਲੱਗਣੇ ਹਨ, ਉਨ੍ਹਾਂ ਨੂੰ ਮੈਸੇਜ ਭੇਜੇ ਜਾ ਰਹੇ ਹਨ।
- ਉਨ੍ਹਾਂ ਨੇ ਦੱਸਿਆ ਕਿ ਦੂਜੀ ਡੋਜ਼ 28 ਦਿਨਾਂ ਬਾਅਦ ਦਿੱਤੀ ਜਾਵੇਗੀ।