ਜਲੰਧਰ: ਨਿਊ ਦਸਮੇਸ਼ ਨਗਰ ਵਿੱਚ ਇੱਕ ਬਜ਼ੁਰਗ ਵਿਅਕਤੀ ਕਿਸੇ ਕੰਮ ਲਈ ਸੜਕ ਤੋਂ ਗੁਜ਼ਰ ਰਿਹਾ ਸੀ। ਉਸ ਦੌਰਾਨ ਪਿਟਬੁੱਲ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਵਿਅਕਤੀ ਜਖ਼ਮੀ ਹੋ ਗਿਆ। ਪਾਲਤੂ ਪਿਟਬੁੱਲ ਕੁੱਤੇ ਵੱਲੋਂ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਿਟਬੁੱਲ ਕੁੱਤਾ ਕਿਸੇ ਰਾਹ ਜਾ ਰਹੇ ਬਜ਼ੁਰਗ 'ਤੇ ਹਮਲਾ ਕਰ ਰਿਹਾ ਹੈ। ਇਸ ਹਮਲੇ ਦੌਰਾਨ ਹੋਰ ਕੁੱਤੇ ਵੀ, ਬਜ਼ੁਰਗ ਉੱਤੇ ਆ ਕੇ ਹਮਲਾ ਕਰਨ ਲੱਗੇ। ਵੇਖਦੇ ਹੀ ਵੇਖਦੇ ਦੋਵੇਂ ਕੁੱਤਿਆਂ ਨੇ ਬਜ਼ੁਰਗ ਵਿਅਕਤੀ ਨੂੰ ਜਖ਼ਮੀ ਕਰ ਜ਼ਮੀਨ 'ਤੇ ਸੁੱਟ ਦਿੱਤਾ। ਬਜ਼ੁਰਗ ਵਿਅਕਤੀ ਨੂੰ ਬਚਾਉਣ ਦੇ ਲਈ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਦੋਵੇਂ ਕੁੱਤਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਪਰ ਪਿਟਬੁੱਲ ਕੁੱਤਾ ਲਗਾਤਾਰ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਕ ਬੱਚਾ ਟਿਊਸ਼ਨ ਤੋਂ ਘਰ ਆ ਰਿਹਾ ਸੀ, ਤਾਂ ਪਿੱਟ ਬੁੱਲ ਨੇ ਉਸ ਉੱਤੇ ਜ਼ਬਰਦਸਤ ਹਮਲਾ ਕਰ ਦਿੱਤਾ ਸੀ। ਬੱਚੇ ਨੂੰ ਬਾਅਦ ਵਿੱਚ ਜਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਦਿਨੋਂ ਦਿਨ ਵੱਧ ਰਹੇ ਪਿੱਟ ਬੁੱਲ ਦੇ ਹਮਲਿਆਂ ਦੇ ਨਾਂਅ 'ਤੇ ਲੋਕ ਇਸ ਨਸਲ ਦੇ ਕੁੱਤੇ ਨੂੰ ਪਾਲਨਾ ਬੰਦ ਨਹੀਂ ਕਰ ਰਹੇ ਹਨ ਅਤੇ ਨਾ ਹੀ ਸਰਕਾਰ ਇਨ੍ਹਾਂ ਦੇ ਵਿਰੁੱਧ ਕੋਈ ਸਖ਼ਤ ਕਾਨੂੰਨ ਬਣਾ ਰਹੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੋੇ ਤੋੜੀ ਚੁੱਪੀ, "ਜਿੱਤੇਗਾ ਪੰਜਾਬ" ਰਾਹੀਂ ਟਟੋਲਣਗੇ ਲੋਕਾਂ ਦੀ ਨਬਜ਼