ਜਲੰਧਰ: ਫਗਵਾੜਾ ਦੇ ਹੁਸ਼ਿਆਰਪੁਰ ਰੋਡ (Hoshiarpur Road of Phagwara) ‘ਤੇ ਸਥਿਤ ਸੂੰਢ ਕਾਲੋਨੀ ਵਿਖੇ ਮਾਹੌਲ ਉਸ ਵੇਲੇ ਗਰਮਾ ਗਿਆ, ਜਦੋਂ ਆਮ ਆਦਮੀ ਪਾਰਟੀ ਦਾ ਆਗੂ (Leader of Aam Aadmi Party) ਆਪਣੇ ਘਰ ਏਅਰਟੈੱਲ ਦਾ ਟਾਵਰ (Airtel tower) ਲਗਵਾ ਰਿਹਾ ਸੀ, ਜਿਸ ਦਾ ਮੁਹੱਲਾ ਵਾਸੀਆਂ ਵੱਲੋ ਵਿਰੋਧ ਕਰਨ ਤੋਂ ਬਾਅਦ ਟਾਵਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ। ਮੁਹੱਲਾ ਵਾਸੀਆਂ ਦਾ ਕਹਿਣਾ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਟਾਵਰਾਂ ਦੀਆਂ ਕਿਰਨਾਂ ਬਹੁਤ ਹੀ ਖ਼ਤਰਨਾਕ ਹਨ। ਜਿਸ ਕਾਰਨ ਉਹ ਇਸ ਜਗ੍ਹਾ ਤੇ ਟਾਵਰ ਨਹੀਂ ਲੱਗਣ ਦੇਣਗੇ।
ਇਸ ਮੌਕੇ ਮੁਹੱਲਾ ਵਾਸੀਆਂ ਵੱਲੋਂ ਥਾਣਾ ਸਿਟੀ ਦੀ ਪੁਲਿਸ (Thana City Police) ਬੁਲਾ ਕੇ ਟਾਵਰ ਲਗਾਉਣ ਦੇ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ ਅਤੇ ਇੱਕ ਲਿਖਤੀ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਗਈ ਹੈ। ਜਦੋਂ ਇਸ ਸਾਰੇ ਮਾਮਲੇ ਸਬੰਧੀ ਆਪਣੇ ਘਰ ਦੀ ਛੱਤ ‘ਤੇ ਟਾਵਰ ਲਗਵਾ ਰਹੇ ਆਮ ਆਦਮੀ ਪਾਰਟੀ ਦੇ ਆਗੂ ਸੋਨੂੰ ਪਹਿਲਵਾਨ (Aam Aadmi Party leader Sonu Pehlwan) ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਇਹ ਟਾਵਰ ਸਿਰਫ ਸੋਲ਼ਾਂ ਫੁੱਟ ਦੀ ਉਚਾਈ ਤੱਕ ਹੀ ਲੱਗੇਗਾ, ਇਸ ਨਾਲ ਮੁਹੱਲਾ ਵਾਸੀਆਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ:ਦੇਰ ਰਾਤ ਪਿੰਡ ’ਚ ਹੀ ਕੀਤਾ ਗਿਆ ਗੈਂਗਸਟਰ ਜਗਰੂਪ ਰੂਪਾ ਦਾ ਸਸਕਾਰ
ਪੱਤਰਕਾਰਾਂ ਨੇ ਸੋਨੂੰ ਪਹਿਲਵਾਨ (Aam Aadmi Party leader Sonu Pehlwan) ਤੋਂ ਟਾਵਰ ਦੀ ਪਰਮਿਸ਼ਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਟਾਵਰ ਦੀ ਪਰਮਿਸ਼ਨ ਉਨ੍ਹਾਂ ਕੋਲ ਨਹੀਂ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਜਗ੍ਹਾ ‘ਤੇ ਤਾਂ ਲੋਕਾਂ ਕੋਲ ਘਰਾਂ ਦੀ ਪਰਮਿਸ਼ਨ ਨਹੀਂ ਹੈ ਤਾਂ ਟਾਵਰ ਦੇ ਕਿੱਥੋਂ ਹੋਵੇਗੀ।
ਇਹ ਵੀ ਪੜ੍ਹੋ:ਮੱਛੀ ਮੋਟਰ ਕੱਢਦਾ ਮਿੱਟੀ ਹੇਠਾਂ ਦੱਬਿਆ ਨੌਜਵਾਨ, ਹੋਈ ਮੌਤ