ਜਲੰਧਰ: ਜਲੰਧਰ ਵਿੱਚ ਭੋਗਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਅਤੇ ਇਸ ਇਲਾਕੇ ਦੇ ਪਿੰਡ ਲੜੋਆ ਦੀ ਸਰਪੰਚ ਸਮੇਤ ਪੂਰੀ ਪੰਚਾਇਤ ਨੇ ਮੁੱਖ ਚੋਣ ਅਫ਼ਸਰ ਅਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁੱਖ ਚੋਣ ਅਫ਼ਸਰ ਅਤੇ ਡੀਸੀ ਨੂੰ ਇੱਕ ਸ਼ਿਕਾਇਤ ਪੱਤਰ ਦਿੱਤਾ ਹੈ।
ਇਸ ਮੌਕੇ ਅਕਾਲੀ ਦਲ ਦੇ ਆਦਮਪੁਰ ਤੋਂ ਵਿਧਾਇਕ ਪਵਨ ਟੀਨੂੰ ਨੇ ਕਿਹਾ ਕਿ ਬੀਡੀਓ ਰਾਮ ਲੁਭਾਇਆ ਜਾਨਬੁੱਝ ਕੇ ਆਪਣੇ ਅਹੁਦੇ ਦਾ ਗਲਤ ਫਾਇਦਾ ਉਠਾ ਰਿਹਾ ਹੈ ਅਤੇ ਪੰਚਾਇਤਾਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਜਿੱਥੇ ਵੀ ਅਕਾਲੀ ਦਲ ਦੀ ਪੰਚਾਇਤ ਹੈ, ਉੱਥੇ ਕਿਸੇ ਨੂੰ ਵੀ ਹਾਲੇ ਸਰਟੀਫਿਕੇਟ ਨਹੀਂ ਦਿੱਤੇ ਗਏ ਅਤੇ ਫਿਰ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਵੋਟਾਂ ਪਾਉਣ ਨਹੀਂ ਤਾਂ ਉਨ੍ਹਾਂ ਦਾ ਕੋਈ ਵੀ ਕੰਮ ਨੇਪਰੇ ਨਹੀਂ ਚਾੜਿਆ ਜਾਵੇਗਾ।
ਪਿੰਡ ਲੜੋਆ ਦੇ ਬੀਡੀਓ ਵਿਰੁੱਧ ਮੁੱਖ ਚੋਣ ਅਫ਼ਸਰ ਨੂੰ ਸ਼ਿਕਾਇਤ
ਜਲੰਧਰ ਦੇ ਮੁੱਖ ਚੋਣ ਅਫ਼ਸਰ ਅਤੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨਾਲ ਮਿਲੇ ਭੋਗਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਤੇ ਪਿੰਡ ਲੜੋਆ ਦੀ ਸਰਪੰਚ। ਕਾਂਗਰਸ ਦੇ ਉਮੀਦਵਾਰ ਲਈ ਕੰਮ ਕਰਦੇ ਬੀਡੀਓ ਵਿਰੁੱਧ ਦਿੱਤਾ ਸ਼ਿਕਾਇਤ ਪੱਤਰ।