ETV Bharat / state

ਪੰਜਾਬੀ ਤੇ ਪੰਜਾਬੀਅਤ ਨੂੰ ਉੱਚਾ ਚੁੱਕਣ ਲਈ ਮਾਰਚ ਦਾ ਆਯੋਜਨ - ਪੰਜਾਬੀ ਤੇ ਪੰਜਾਬੀਅਤ

ਪੰਜਾਬ ਜਾਗ੍ਰਤੀ ਮੰਚ ਵੱਲੋਂ ਪੰਜਾਬੀ ਜਾਗ੍ਰਿਤੀ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਮਾਰਚ ਪੰਜਾਬੀ ਅਤੇ ਪੰਜਾਬੀਅਤ ਨੂੰ ਉੱਚਾ ਚੱਕਣ ਲਈ ਅਤੇ ਲੋਕਾਂ ਨੂੰ ਪੰਜਾਬੀ ਅਤੇ ਪੰਜਾਬੀਅਤ ਬਾਰੇ ਜਾਗਰੂਕ ਕਰਨ ਲਈ ਕੱਢਿਆ ਜਾਂਦਾਂ ਹੈ।

ਪੰਜਾਬੀ ਤੇ ਪੰਜਾਬੀਅਤ ਨੂੰ ਉੱਚਾ ਚੁੱਕਣ ਲਈ ਪੰਜਾਬੀ ਜਾਗ੍ਰਿਤੀ ਮਾਰਚ ਦਾ ਆਯੋਜਨ

author img

By

Published : Mar 7, 2021, 3:50 PM IST

ਜਲੰਧਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਜਾਗ੍ਰਤੀ ਮੰਚ ਵੱਲੋਂ ਪੰਜਾਬੀ ਜਾਗ੍ਰਿਤੀ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਮਾਰਚ ਪੰਜਾਬੀ ਅਤੇ ਪੰਜਾਬੀਅਤ ਨੂੰ ਉੱਚਾ ਚੱਕਣ ਲਈ ਅਤੇ ਲੋਕਾਂ ਨੂੰ ਪੰਜਾਬੀ ਅਤੇ ਪੰਜਾਬੀਅਤ ਬਾਰੇ ਜਾਗਰੂਕ ਕਰਨ ਲਈ ਕੱਢਿਆ ਜਾਂਦਾਂ ਹੈ। ਹੋਣ ਵਾਲੇ ਇਸ ਜਾਗ੍ਰਤੀ ਮਾਰਚ ਨੂੰ ਲੈ ਕੇ ਜਲੰਧਰ ਵਿਖੇ ਪੰਜਾਬੀ ਜਾਗ੍ਰਤੀ ਮੰਚ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤੀ ਗਈ, ਜਿਸ ਵਿੱਚ ਪੰਜਾਬੀ ਜਾਗ੍ਰਿਤੀ ਮੰਚ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਮਾਰਚ ਵਿੱਚ ਪੂਰੇ ਪੰਜਾਬ ਦੇ ਅਲੱਗ-ਅਲੱਗ ਸਕੂਲਾਂ ਅਤੇ ਕਾਲਜਾਂ ਤੋਂ ਵਿਦਿਆਰਥੀ ਅਤੇ ਆਮ ਲੋਕ ਪਹੁੰਚ ਕੇ ਇਸ ਮਾਰਚ ਵਿੱਚ ਸ਼ਾਮਿਲ ਹੋਣਗੇ।

ਪੰਜਾਬੀ ਤੇ ਪੰਜਾਬੀਅਤ ਨੂੰ ਉੱਚਾ ਚੁੱਕਣ ਲਈ ਮਾਰਚ ਦਾ ਆਯੋਜਨ

ਇਹ ਵੀ ਪੜੋ: ਮਹਿਲਾ ਦਿਵਸ ਮਨਾਉਣ ਲਈ ਵੱਡੀ ਗਿਣਤੀ ’ਚ ਔਰਤਾਂ ਦਿੱਲੀ ਲਈ ਰਵਾਨਾ

ਇਸ ਬਾਰੇ ਦੱਸਦੇ ਹੋਏ ਸਤਨਾਮ ਸਿੰਘ ਮਾਣਕ ਅਤੇ ਦੀਪਕ ਬਾਲੀ ਨੇ ਦੱਸਿਆ ਕਿ ਇਹ ਮਾਰਚ 11ਵੀਂ ਵਾਰ ਪੰਜਾਬ ਦੇ ਜਲੰਧਰ ਵਿੱਚੋਂ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਾਮੀ ਕਲਾਕਾਰ ਵੀ ਇਸ ਮਾਰਚ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮਾਰਚ ਐਤਵਾਰ 7 ਮਾਰਚ ਨੂੰ ਸ਼ਾਮ 4 ਵਜੇ ਜਲੰਧਰ ਦੇ ਕੰਪਨੀ ਬਾਗ ਤੋਂ ਸ਼ੁਰੂ ਹੋਕੇ ਦੇਸ਼ ਭਗਤ ਯਾਦਗਾਰ ਵਿਖੇ ਸਮਾਪਤ ਹੋਵੇਗਾ।

ਮਾਰਚ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਮਾਰਚ ਦੀ ਉਡੀਕ ਸਾਰਾ ਸਾਲ ਲੋਕਾਂ ਨੂੰ ਰਹਿੰਦੀ ਹੈ ਅਤੇ ਇਹੀ ਕਾਰਨ ਹੈ ਕਿ ਹਰ ਸਾਲ ਇਸ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਸਕੂਲੀ ਬੱਚੇ ਨਹੀਂ ਸ਼ਾਮਿਲ ਹੋਣਗੇ। ਇਸ ਵਾਰ ਪੰਜਾਬੀ ਜਾਗ੍ਰਿਤੀ ਮਾਰਚ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਹੋਵੇਗਾ।

ਇਹ ਵੀ ਪੜੋ: ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭਾਣਜਾ ਤੇ ਨੂੰਹ ਨਿਕਲੇ ਕਾਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.