ETV Bharat / state

ਅੰਮ੍ਰਿਤਸਰ ਦੇ ਛੇਹਰਟਾ ਰੋਡ ’ਤੇ ਸਥਿਤ ਸ਼ੋਅਰੂਮ ’ਚ ਹੋਈ ਲੱਖਾਂ ਦੀ ਚੋਰੀ

ਛੇਹਰਟਾ ਰੋਡ ’ਤੇ ਸਥਿਤ ਪੁਰਾਣੀ ਚੂੰਗੀ ਨੇੜੇ ਚੋਰਾਂ ਵੱਲੋਂ ਇੱਕ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ ਸ਼ੌਅਰੂਮ ’ਚ ਪਈਆਂ ਐਲਈਡੀਜ਼ ਨੂੰ ਚੈੱਕ ਕਰਕੇ ਦੇਖਿਆ ਗਿਆ, ਤੇ ਜੋ ਖ਼ਰਾਬ ਐਲਈਡੀਜ਼ ਸਨ ਉਨ੍ਹਾਂ ਨੂੰ ਚੋਰ ਉੱਥੇ ਹੀ ਛੱਡ ਗਏ।

ਤਸਵੀਰ
ਤਸਵੀਰ
author img

By

Published : Feb 16, 2021, 5:20 PM IST

ਅੰਮ੍ਰਿਤਸਰ: ਸ਼ਹਿਰ ’ਚ ਚੋਰੀ ਦੀ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮਗਰ ਜਿਸ ਚੋਰੀ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਚੋਰੀ ਬਾਰੇ ਸੁਣ ਕੇ ਤੁਹਾਨੂੰ ਚੋਰਾਂ ਦੇ ਦਿਮਾਗ ਦੀ ਦਾਦ ਦੇਣੀ ਪਵੇਗੀ। ਛੇਹਰਟਾ ਰੋਡ ’ਤੇ ਸਥਿਤ ਪੁਰਾਣੀ ਚੂੰਗੀ ਨੇੜੇ ਚੋਰਾਂ ਵੱਲੋਂ ਇੱਕ ਇਲੈਕਟ੍ਰਾਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ।

ਅੰਮ੍ਰਿਤਸਰ ਦੇ ਛੇਹਰਟਾ ਰੋਡ ’ਤੇ ਸਥਿਤ ਸ਼ੋਅਰੂਮ ’ਚ ਹੋਈ ਲੱਖਾਂ ਦੀ ਚੋਰੀ

ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ ਸ਼ੋਅਰੂਮ ’ਚ ਪਈਆਂ ਐਲਈਡੀਜ਼ ਨੂੰ ਚੈੱਕ ਕਰਕੇ ਦੇਖਿਆ ਗਿਆ ਤੇ ਜੋ ਖ਼ਰਾਬ ਐਲਈਡੀਜ਼ ਸਨ, ਉਨ੍ਹਾਂ ਨੂੰ ਚੋਰ ਉੱਥੇ ਹੀ ਛੱਡ ਗਏ। ਜਦਕਿ ਸਹੀ ਸਮਾਨ ਤੋਂ ਇਲਾਵਾ ਇਨਵਰਟਰ ਅਤੇ ਬੈਟਰੀਆਂ ਲੈ ਕੇ ਫ਼ਰਾਰ ਹੋ ਗਏ।

ਇਸ ਮੌਕੇ ਚੋਰੀ ਦੀ ਘਟਨਾ ਬਾਰੇ ਦੱਸਦਿਆਂ ਸ਼ੋਅਰੂਮ ਮਾਲਕ ਰਮਨ ਦਾ ਕਹਿਣਾ ਹੈ ਕਿ ਸੁਭਾਵਿਕ ਤੌਰ ’ਤੇ ਚੋਰੀ ਕਰਨ ਵਾਲਾ ਕੋਈ ਜਾਣਕਾਰ ਹੀ ਹੈ, ਜੋ ਭਲੀ-ਭਾਂਤ ਦੁਕਾਨ ਬਾਰੇ ਸਭ ਕੁਝ ਜਾਣਦਾ ਸੀ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਚੋਰਾਂ ਦੀਆਂ ਉਗਲੀਆਂ ਦੇ ਨਿਸ਼ਾਨਾਂ ਦੀ ਜਾਂਚ ਲਈ ਫ਼ਿੰਗਰ ਪ੍ਰਿੰਟ ਐਕਸਪਰਟ ਨੂੰ ਬੁਲਾਇਆ ਗਿਆ ਹੈ, ਜਲਦ ਚੋਰਾਂ ਦਾ ਪਤਾ ਲਗਾ ਕਾਬੂ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.