ਜਲੰਧਰ: ਇੱਥੋਂ ਦੇ ਅਲਾਵਲਪੁਰ ਵਿੱਚ ਲਾਇਸੰਸੀ ਰਿਵਾਲਵਰ ਸਾਫ਼ ਕਰਦਿਆਂ ਗੋਲੀ ਲੱਗਣ ਕਾਰਨ ਕੁਲਵਿੰਦਰ ਸਿੰਘ ਮੰਡ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ।
ਇਸ ਬਾਰੇ ਕੁਲਵਿੰਦਰ ਦੀ ਪਤਨੀ ਨੇ ਦੱਸਿਆ ਕਿ ਕੁਲਵਿਦਰ ਨੇ ਆਪਣੀ ਰਿਵਾਲਵਰ ਵੇਚਣੀ ਸੀ ਜਿਸ ਕਰਕੇ ਉਹ ਸਵੇਰੇ ਲਗਭਗ 10 ਵਜੇ ਰਿਵਾਲਵਰ ਸਾਫ਼ ਕਰਨ ਲੱਗਿਆ ਤੇ ਅਚਾਨਕ ਗੋਲੀ ਚੱਲਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕੁਲਵਿੰਦਰ ਸਿੰਘ ਵੱਲੋਂ ਥਾਣਾ ਆਦਮਪੁਰ 'ਚ ਰਿਵਾਲਵਰ ਜਮ੍ਹਾ ਕਰਵਾਈ ਗਈ ਸੀ, ਜਿਸ ਨੂੰ ਉਹ ਕੱਲ੍ਹ ਹੀ ਘਰ ਲੈ ਕੇ ਆਇਆ ਸੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਰਿਵਾਲਵਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।