ETV Bharat / state

ਰੱਖੜੀ ਬੰਪਰ 'ਚ ਬਦਲਿਆ ਵੈਸਾਖੀ ਬੰਪਰ, ਦੁਕਾਨਦਾਰਾਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ - ਵੈਸਾਖੀ ਬੰਪਰ

ਸਰਕਾਰ ਨੇ ਵੈਸਾਖੀ ਬੰਪਰ ਨੂੰ ਰੱਖੜੀ ਬੰਪਰ 'ਚ ਬਦਲ ਦਿੱਤਾ ਹੈ। ਇਸ ਨਾਲ ਲੋਕਾਂ ਨੂੰ ਤਾਂ ਰਾਹਤ ਮਿਲੀ ਹੈ ਪਰ ਲਾਟਰੀ ਵੇਚਣ ਵਾਲੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲਾਟਰੀ ਦੇ ਦੁਕਾਨਦਾਰਾਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ

author img

By

Published : Jul 6, 2020, 5:50 PM IST

ਜਲੰਧਰ: ਸੂਬਾ ਸਰਕਾਰ ਨੇ ਜਿੱਥੇ ਵੈਸਾਖੀ ਬੰਪਰ ਨੂੰ ਰੱਖੜੀ ਬੰਪਰ 'ਚ ਬਦਲ ਕੇ ਸਰਕਾਰੀ ਲਾਟਰੀ ਪਾਉਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਹੀ ਲਾਟਰੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲਾਟਰੀ ਦੇ ਦੁਕਾਨਦਾਰਾਂ ਨੂੰ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ

ਲਾਟਰੀ ਦੇ ਦੁਕਾਨਦਾਰ ਮੋਹਿਤ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅਪ੍ਰੈਲ ਮਹੀਨੇ 'ਚ ਕੱਢੇ ਜਾਣ ਵਾਲੇ ਵੈਸਾਖੀ ਬਪੰਰ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਨ੍ਹਾਂ ਨੇ ਵੈਸਾਖੀ ਦੀ ਲਾਟਰੀ ਖਰੀਦੀ ਸੀ ਉਨ੍ਹਾਂ ਦਾ ਡਰਾਅ ਨਹੀਂ ਨਿਕਲਿਆ ਜਿਸ ਕਾਰਨ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਇਸ ਲਈ ਸਰਕਾਰ ਨੇ ਵੈਸਾਖੀ ਬਪੰਰ ਰੱਦ ਕਰਕੇ ਉਸ ਨੂੰ ਰੱਖੜੀ ਬਪੰਰ 'ਚ ਤਬਦੀਲ ਕਰ ਦਿੱਤਾ ਹੈ। ਸਰਕਾਰ ਨੇ ਇਸ ਸਬੰਧ 'ਚ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਲੋਕਾਂ ਨੇ ਵੈਸਾਖੀ ਦੇ ਬਪੰਰ ਖਰੀਦੇ ਸਨ ਉਨ੍ਹਾਂ ਨੂੰ ਵੈਸਾਖੀ ਦੇ ਬਪੰਰ ਦੀ ਥਾਂ ਰੱਖੜੀ ਬਪੰਰ ਦਿੱਤੇ ਜਾਣ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲਾਟਰੀ ਦੇ ਖਰੀਦਦਾਰ ਨੂੰ ਤਾਂ ਰਾਹਤ ਦੇ ਦਿੱਤੀ ਹੈ ਪਰ ਦੁਕਾਨਦਾਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਤਾਂ ਗ੍ਰਾਹਕਾਂ ਨੂੰ ਵੈਸਾਖੀ ਦਾ ਬੰਪਰ ਰੱਖ ਕੇ ਰੱਖੜੀ ਦਾ ਬੰਪਰ ਦੇ ਰਹੇ ਹਨ ਕਿਉਂਕਿ ਦੋਨਾਂ ਬਪੰਰਾਂ ਦਾ ਰੇਟ ਇਕੋਂ ਹੈ। ਪਰ ਦੁਕਾਨਾਦਾਰ ਨੂੰ ਰੱਖੜੀ ਦਾ ਬੰਪਰ ਮੁੱਲ ਖਰੀਦਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਗ੍ਰਾਹਕਾਂ ਨੂੰ ਤਾਂ ਫਾਇਦਾ ਹੋਇਆ ਹੈ ਲੇਕਿਨ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰੱਖੜੀ ਦਾ ਇੱਕ ਬੰਪਰ ਖਰੀਦਣ ਲਈ ਉਨ੍ਹਾਂ ਨੇ ਰੱਖੜੀ ਬਪੰਰ ਦੀ ਪੂਰੀ ਕਾਪੀ ਨੂੰ ਖਰੀਦਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ:ਸੁਖਬੀਰ ਬਾਦਲ ਨੇ ਸੂਬਾ ਸਰਕਾਰ ਖ਼ਿਲਾਫ 7 ਜੁਲਾਈ ਨੂੰ ਧਰਨਿਆਂ ਦਾ ਦਿੱਤਾ ਸੱਦਾ

ETV Bharat Logo

Copyright © 2025 Ushodaya Enterprises Pvt. Ltd., All Rights Reserved.