ਜਲੰਧਰ: ਸ਼ਹਿਰ ਦੇ ਗ੍ਰੀਨ ਐਵੇਨਿਊ ਵਿੱਚ 12 ਸਾਲ ਦੀ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਕਰਨ ਵੇਲੇ ਪੀੜਤਾ ਦੇ ਪਰਿਵਾਰ ਤੇ ਬੱਚੀ ਨੂੰ ਅਗਵਾ ਕਰਨ ਆਏ ਵਿਅਕਤੀ ਵਿਚਕਾਰ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।
ਪੀੜਤਾ ਦੀ ਮਾਂ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਦੀ ਕੁੜੀ ਘਰ ਦੇ ਬਾਹਰ ਖੇਡ ਰਹੀ ਸੀ ਕਿ ਇੱਕ ਨੌਜਵਾਨ ਨੇ ਉਸ ਨੂੰ ਕਾਰ ਕੋਲ ਬੁਲਾ ਕੇ ਉਸ ਨੂੰ ਕਾਰ ਦੇ ਅੰਦਰ ਖਿੱਚ ਲਿਆ। ਇਸ ਮਗਰੋਂ ਕੁੜੀ ਨੇ ਚੀਕਾਂ ਮਾਰ ਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਚੀਕਾਂ ਦੀ ਅਵਾਜ਼ ਸੁਣ ਕੇ ਉਨ੍ਹਾਂ ਦੀ ਨਾਲ ਦੀ ਗੁਆਂਢਣ ਨੇ ਕੁੜੀ ਨੂੰ ਕਾਰ 'ਚੋਂ ਬਾਹਰ ਕੱਢਿਆ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਅੱਗੇ ਜਾ ਕੇ ਕਾਰ ਦਾ ਘਿਰਾਓ ਕੀਤਾ। ਪਹਿਲਾਂ ਤਾਂ ਕਾਰ ਵਿੱਚ ਇੱਕ ਹੀ ਵਿਅਕਤੀ ਸੀ ਜਦੋਂ ਅਗਵਾ ਕਰਨ ਆਏ ਵਿਅਕਤੀ ਨਾਲ ਝੜਪ ਹੋਈ ਤਾਂ ਥੋੜੀ ਦੇਰ ਬਾਅਦ ਉਸ ਨਾਲ 4 ਹੋਰ ਵਿਅਕਤੀ ਰਲ ਗਏ। ਉਨ੍ਹਾਂ ਦੱਸਿਆ ਕਿ ਝੜਪ ਦੌਰਾਨ ਉਹ ਵਿਅਕਤੀ ਫਰਾਰ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਉਸ ਦੀ ਕਾਰ ਨੂੰ ਵੀ ਜ਼ਬਤ ਕਰ ਲਿਆ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰੀਨ ਐਵੇਨਿਊ ਤੋਂ ਕੁੜੀ ਨੂੰ ਅਗਵਾ ਕਰਨ ਕੋਸ਼ਿਸ਼ ਕਰਨ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਉੱਤੇ ਪਹੁੰਚੇ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੁੜੀ ਦੀ ਮਾਂ ਦਾ ਬਿਆਨ ਲੈ ਲਿਆ ਹੈ। ਪੁਲਿਸ ਨੇ ਗੱਡੀ PB08EG9208 ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਕਾਨਪੁਰ ਪੁਲਿਸ ਨੇ ਗੈਂਗਸਟਰ ਵਿਕਾਸ ਦੂਬੇ ਦਾ ਕੀਤਾ ਐਨਕਾਊਂਟਰ, ਵੇਖੋ ਤਸਵੀਰਾਂ