ETV Bharat / state

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ, ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਵਿਦੇਸ਼ੀ ਹਥਿਆਰਾਂ ਸਣੇ ਤਸਕਰ ਕੀਤੇ ਕਾਬੂ - FOREIGN WEAPONS SEIZED

ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਨਜਾਇਜ਼ ਅਸਲੇ ਦੀ ਤਸਕਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ।

Amritsar Counter Intelligence arrests 2, smuggling weapons from Pakistan
ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ, ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ ਵਿਦੇਸ਼ੀ ਹਥਿਆਰਾਂ ਸਣੇ ਤਸਕਰ ਕੀਤੇ ਕਾਬੂ (ETV Bharat)
author img

By ETV Bharat Punjabi Team

Published : Nov 30, 2024, 11:02 AM IST

ਚੰਡੀਗੜ੍ਹ: ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ 2 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਤਸਕਰਾਂ ਕੋਲੋਂ ਪੁਲਿਸ ਨੇ ਵੱਡੀ ਮਾਤਰਾ 'ਚ ਪਾਕਿਸਤਾਨ ਤੋਂ ਤਸਕਰੀ ਕੀਤੇ ਗਏ ਹਥਿਆਰਾਂ ਦੀ ਬਰਾਮਦਗੀ ਵੀ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਪੁਲਿਸ ਨੇ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਨੇੜਲੇ ਪਿੰਡ ਨੂਰਪੁਰ ਪਾਧਰੀ ਦੇ ਘਰਿੰਡਾ ਤੋਂ 2 ਤਸਕਰਾਂ ਨੂੰ ਕਾਬੂ ਕੀਤਾ ਹੈ।

ਮੁਲਜ਼ਮਾਂ ਕੋਲੋਂ ਹੋਈ ਇਹ ਬਰਾਮਦਗੀ

ਪੁਲਿਸ ਮੁਤਾਬਿਕ ਮੁਲਜ਼ਮਾਂ ਕੋਲੋਂ 8 ਆਧੁਨਿਕ ਤਕਨੀਕ ਦੇ 4 ਆਸਟ੍ਰੇਲੀਅਨ ਗਲੋਕ ਪਿਸਤੌਲ, 2 ਪਿਸਟਲ 9mm ਤੁਰਕੀ ਅਤੇ 2 ਐਕਸ-ਸ਼ਾਟ ਜ਼ਿਗਾਨਾ ਅਤੇ ਨਾਲ ਹੀ 30 ਬੋਰ ਦੇ ਪਿਸਤੌਲ ਸਮੇਤ 10 ਰੌਂਦ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਹਥਿਆਰ ਪਾਕਿਸਤਾਨ ਤੋਂ ਤਸਕਰੀ ਕੀਤੇ ਜਾ ਰਹੇ ਸਨ।

ਮੁਲਜ਼ਮਾਂ ਦੇ ਖੰਘਾਲੇ ਜਾ ਰਹੇ ਰਿਕਾਰਡ

ਉੱਥੇ ਹੀ ਪੁਲਿਸ ਨੇ ਇਹਨਾਂ ਮੁਲਜ਼ਮਾਂ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤਸਕਰ ਕੌਣ ਹਨ ਅਤੇ ਇਹਨਾਂ ਦੇ ਸਬੰਧ ਕਿਸ ਗਰੁੱਪ ਦੇ ਨਾਲ ਹਨ। ਇਸ ਤੋਂ ਇਲਾਵਾ ਹਥਿਆਰਾਂ ਦੀ ਤਸਕਰੀ ਸਬੰਧੀ ਵੀ ਪੁਰੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ ਕਿ ਇਹ ਮੁਲਜ਼ਮ ਪਹਿਲਾਂ ਵੀ ਕਿਸੀ ਅਪਰਾਧ ਦਾ ਹਿੱਸਾ ਹਨ ਜਾਂ ਨਹੀਂ।

ਪੰਜਾਬ ਦੀ ਸੁਰੱਖਿਆ ਲਈ ਵਚਨਬੱਧ ਪੁਲਿਸ

ਡੀਜੀਪੀ ਪੰਜਾਬ ਗੌਰਵ ਯਾਦਵ ਮੁਤਾਬਿਕ ਇਹਨਾਂ ਮੁਲਜ਼ਮਾਂ ਖਿਲਾਫ ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਪੰਜਾਬ ਦੀ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਤਹਿਤ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਕਲੱਬ ਬਲਾਸਟ ਮਾਮਲੇ 'ਚ 2 ਮੁਲਜ਼ਮ ਹਿਸਾਰ ਤੋਂ ਗ੍ਰਿਫਤਾਰ, ਐਨਕਾਊਂਟਰ ਦੌਰਾਨ ਦੋਵਾਂ ਦੀਆਂ ਲੱਤਾਂ 'ਚ ਵੱਜੀਆਂ ਗੋਲੀਆਂ

ਨਗਰ ਨਿਗਮ ਚੋਣਾਂ ਨੂੰ ਲੈਕੇ ਪੱਬਾਂ ਭਾਰ ਕਾਂਗਰਸ, ਸਾਬਕਾ ਕੌਂਸਲਰ ਦਾ ਬਿਆਨ- ਰਾਜਾ ਵੜਿੰਗ ਸੰਭਾਲਣਗੇ ਕਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.