ਜਲੰਧਰ:ਕਸਬਾ ਫਿਲੌਰ ਵਿਖੇ ਬੀਤੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਦੋ ਛੋਟੀਆਂ ਬੱਚੀਆਂ (girls) ਨੇ ਜ਼ਹਿਰ ਖਾ ਲਿਆ ਸੀ ਅਤੇ ਉਨ੍ਹਾਂ ਨੂੰ ਲੁਧਿਆਣੇ ਡੀਐੱਮਸੀ ਵਿਖੇ ਰੈਫਰ ਕਰ ਦਿੱਤਾ ਗਿਆ ਸੀ।ਜਿਸਦੇ ਚਲਦਿਆਂ ਛੋਟੀ ਬੱਚੀ ਦੀ ਮੌਕੇ ਤੇ ਹੀ ਮੌਤ (Death) ਹੋ ਗਈ ਅਤੇ ਵੱਡੀ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ।ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਫਿਲੌਰ ਪੁਲਿਸ ਨੂੰ ਵੀ ਦੇ ਦਿੱਤੀ ਸੀ ਅਤੇ ਫਿਲੌਰ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ।
ਫਿਲੌਰ ਦੇ ਵਾਰਡ ਨੰਬਰ ਦਸ ਦੀ ਘਟਨਾ ਹੈ। ਜਿੱਥੇ ਕਿ ਛੋਟੀ ਬੱਚੀ ਚਾਰ ਸਾਲ ਆਯਾਤ ਅਤੇ ਛੇ ਸਾਲ ਦੀ ਅਨੀਸ਼ਾ ਨੇ ਸਲਫਾਸ ਖਾ ਲਈ ਸੀ ਅਤੇ ਛੋਟੀ ਬੱਚੀ ਨੇ ਦਮ ਤੋੜ ਦਿੱਤਾ ਅਤੇ ਵੱਡੀ ਬੱਚੀ ਲੁਧਿਆਣੇ ਵਿਖੇ ਦਾਖਲ ਹੈ। ਪੁਲਿਸ ਜਾਂਚ ਵਿਚ ਇਹ ਮਾਮਲਾ ਸਾਹਮਣੇ ਪਤਾ ਲੱਗਾ ਹੈ ਕਿ ਮਾਂ ਨੇ ਹੀ ਆਪਣੀ ਦੋਵੇਂ ਬੱਚੀਆਂ ਨੂੰ ਸਲਫਾਸ (Sulfas) ਖਿਲਾ ਦਿੱਤੀ ਸੀ। ਬੱਚਿਆਂ ਦੇ ਪਿਤਾ ਗੌਰਵ ਦੀ ਤਿੰਨ ਹਫ਼ਤੇ ਪਹਿਲਾਂ ਇਸ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ।
ਪੁਲਿਸ ਅਧਿਕਾਰੀ ਸੰਜੀਵ ਕਪੂਰ ਨੇ ਦੱਸਿਆ ਕਿ ਬੱਚਿਆਂ ਦੇ ਦਾਦਾ ਜਾਨ ਚੰਦ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਵੱਡੀ ਨੂੰ ਸੋਨੀਆ ਛੱਤ ਤੇ ਕੱਪੜੇ ਧੋ ਰਹੀ ਸੀ ਜਦ ਕਿ ਛੋਟੀ ਹਿਨਾ ਕਮਰੇ ਵਿੱਚ ਆਪਣੀ ਕੁੜੀਆਂ ਦੇ ਨਾਲ ਸੀ।ਸੋਨੀਆ ਨੇ ਛੋਟੀ ਬੱਚੀ ਦੀ ਰੋਣ ਦੀ ਆਵਾਜ਼ ਸੁਣੀ ਹਿਨਾ ਨੂੰ ਪੁੱਛਿਆ ਤਾਂ ਬੋਲੀ ਬੱਚੀ ਨੇ ਸਲਫਾਸ ਖਾ ਲਈ ਹੈ।ਹਸਪਤਾਲ ਲਿਜਾਂਦੇ ਵਕਤ ਛੋਟੀ ਬੱਚੀ ਨੇ ਦਮ ਤੋੜ ਦਿੱਤਾ। ਪੀੜਿਤ ਪਰਿਵਾਰ ਇਲਾਕਾ ਵਾਸੀ ਅਤੇ ਕੌਂਸਲਰ ਸਾਰੇ ਹੀ ਥਾਣੇ ਪੁੱਜੇ ਹਨ ਅਤੇ ਮੁਲਜ਼ਮ ਮਾਂ ਹਿਨਾ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜੋ:ਪਾਣੀ ਦੀ ਸਪਲਾਈ ਨਾ ਆਉਣ ਕਾਰਨ ਐਕਸੀਅਨ ਦੇ ਦਫ਼ਤਰ ਦਾ ਘਿਰਾਓ