ਜਲੰਧਰ: ਜਦੋਂ ਦਾ ਭਾਰਤ-ਚੀਨ ਦੀ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ ਉਦੋਂ ਤੋਂ ਹੀ ਸਮੁੱਚੇ ਦੇਸ਼ 'ਚ ਚੀਨ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਜਿਹਾ ਹੀ ਰੋਸ ਪ੍ਰਦਰਸ਼ਨ ਜਲੰਧਰ ਦੇ ਜੇ.ਪੀ ਨਗਰ ਵਾਸੀ ਨੇ ਬੱਚਿਆ ਸਮੇਤ ਚੀਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਚੀਨ ਦਾ ਪੁਤਲਾ ਵੀ ਸਾੜਿਆ।
ਜੇ.ਪੀ ਨਗਰ ਮੁਹੱਲਾ ਪ੍ਰਧਾਨ ਸ਼ਿਵਨਾਥ ਸ਼ਿਬੂ ਨੇ ਦੱਸਿਆ ਕਿ ਭਾਰਤ ਚੀਨ ਦੀ ਹਿੰਸਕ ਝੜਪ ਤੋਂ ਬਾਅਦ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਚੀਨ ਦੇ ਸਮਾਨ ਦਾ ਬਹਿਸ਼ਕਾਰ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬਚਿਆਂ ਨੂੰ ਦੇਸ਼ ਭਗਤੀ ਦੀਆਂ ਗੱਲਾਂ ਦਾ ਗਿਆਨ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਟਿਕ ਟੌਕ ਐਪ ਦਾ ਤਿਆਗ ਕਰਕੇ ਪੜਾਈ ਕਰੋ ਤੇ ਦੇਸ਼ ਦੀ ਸੇਵਾ ਕਰਨ ਦੇ ਯੋਗ ਬਣੋ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੇਸ਼ ਦੇ ਬਣੇ ਸਮਾਨ ਦੀ ਵਰਤੋਂ ਕਰਨ ਚੀਨ ਦੇ ਸਸਤੇ ਸਮਾਨ ਦਾ ਤਿਆਗ ਕਰਨ। ਉਨ੍ਹਾਂ ਕਿਹਾ ਕਿ ਜੇਕਰ ਉਹ ਚਾਈਨਾ ਦੇ ਬਣੇ ਸਮਾਨ ਦਾ ਤਿਆਗ ਕਰਦੇ ਹਨ ਤਾਂ ਉਨ੍ਹਾਂ ਸ਼ਹੀਦਾਂ ਲਈ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਇਹ ਵੀ ਪੜ੍ਹੋ:ਪੈਟਰੋਲ ਤੇ ਡੀਜ਼ਲ ਦੀਆਂ ਵਧੀਆ ਕੀਮਤਾਂ 'ਤੇ ਆਮ ਜਨਤਾ ਤੇ ਕਿਸਾਨ ਆਗੂਆਂ ਦਾ ਰੋਸ