ETV Bharat / state

ਨਜਾਇਜ਼ ਸ਼ਰਾਬ ਦੀਆਂ 25 ਪੇਟੀਆਂ ਬਰਾਮਦ - Jalandhar latest news

ਜਲੰਧਰ ਪੁਲਿਸ ਨੇ ਨਾਕਾਬੰਦੀ ਦੌਰਾਨ ਨਜਾਇਜ਼ ਸ਼ਰਾਬ ਦੀਆਂ 25 ਪੇਟੀਆਂ ਬਰਾਮਦ ਕੀਤੀਆਂ ਹਨ ਅਤੇ ਮੁਲਜ਼ਮ ਮੌਕੇ 'ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਪੁਲਿਸ
ਜਲੰਧਰ ਪੁਲਿਸ
author img

By

Published : Jun 14, 2020, 6:14 PM IST

ਜਲੰਧਰ: ਜਿੱਥੇ ਪੰਜਾਬ ਪੁਲਿਸ ਤਾਲਾਬੰਦੀ ਦੌਰਾਨ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਕਰ ਰਹੀ ਹੈ। ਉੱਥੇ ਹੀ ਪੁਲਿਸ ਨਸ਼ਾ ਤਸਕਰਾਂ ਨੂੰ ਵੀ ਫੜ੍ਹਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ।

ਜਲੰਧਰ ਪੁਲਿਸ

ਇਸੇ ਤਹਿਤ ਜਲੰਧਰ ਪੁਲਿਸ ਨੇ ਨਾਕਾਬੰਦੀ ਦੌਰਾਨ ਨਜਾਇਜ਼ ਸ਼ਰਾਬ ਦੀਆਂ 25 ਪੇਟੀਆਂ ਬਰਾਮਦ ਕੀਤੀਆਂ ਹਨ ਅਤੇ ਮੁਲਜ਼ਮ ਮੌਕੇ 'ਤੋਂ ਫਰਾਰ ਹੋ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ ਅੱਠ ਦੇ ਏਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਡਿਊਟੀ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਵਿੱਚ ਇੱਕ ਵਿਅਕਤੀ ਸ਼ਹਿਰ ਵਿੱਚ ਸ਼ਰਾਬ ਦੀ ਤਸਕਰੀ ਕਰਦਾ ਹੈ ਤੇ ਜੇਕਰ ਉਹ ਕਿਸ਼ਨਪੁਰਾ ਚੌਕ 'ਤੇ ਨਾਕਾ ਲਾਉਣਗੇ ਤਾਂ ਇਸ ਤਸਕਰ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਜਿਸ ਤੋਂ ਬਾਅਦ ਇੰਸਪੈਕਟਰ ਅਤੇ ਪੁਲਿਸ ਪਾਰਟੀ ਨੇ ਕਿਸ਼ਨਪੁਰਾ ਚੌਕ ਵਿਖੇ ਨਾਕਾਬੰਦੀ ਸ਼ੁਰੂ ਕਰ ਦਿੱਤੀ। ਥੋੜ੍ਹੀ ਹੀ ਦੇਰ ਬਾਅਦ ਲੰਬਾ ਪਿੰਡ ਚੌਕ ਦੀ ਸਾਈਡ ਤੋਂ ਮੁਖਬਰ ਵੱਲੋਂ ਦਿੱਤੇ ਨੰਬਰ ਵਾਲੀ ਗੱਡੀ ਆਉਂਦੀ ਦਿਖੀ ਅਤੇ ਪੁਲਿਸ ਦੀ ਨਾਕਾਬੰਦੀ ਦੇਖ ਕੇ ਗੱਡੀ ਚਾਲਕ ਨੇ ਗੱਡੀ ਮੋੜ ਲਈ ਅਤੇ ਭੱਜਣ ਲੱਗਾ ਅਤੇ ਉਸ ਨੇ ਡਰਦੇ ਹੋਏ ਨੇ ਨਾਲ ਦੀ ਹੀ ਮਾਰਕਿਟ ਵਿੱਚ ਗੱਡੀ ਨੂੰ ਛੱਡ ਕੇ ਭੱਜ ਗਿਆ, ਜਿਸ ਤੋਂ ਬਾਅਦ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 25 ਸ਼ਰਾਬ ਦੀ ਪੇਟੀਆਂ ਬਰਾਮਦ ਹੋਈਆਂ।

ਇਹ ਵੀ ਪੜੋ: 20 ਸਾਲਾ ਮੁਟਿਆਰ ਨੇ ਵਿਦੇਸ਼ ਜਾਣ ਦੀ ਥਾਂ ਚੁਣਿਆ 'ਖੇਤੀ' ਦਾ ਕਿੱਤਾ

ਏਐੱਸਆਈ ਨੇ ਦੱਸਿਆ ਕਿ ਗੱਡੀ ਨੂੰ ਜ਼ਬਤ ਕਰ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਡੀ ਦੇ ਕਾਗਜ਼ਾਤਾਂ ਤੋਂ ਪਤਾ ਲੱਗਿਆ ਕਿ ਗੱਡੀ ਅੰਮ੍ਰਿਤਸਰ ਦੇ ਗੁਰਦੀਪ ਸਿੰਘ ਦੇ ਨਾਂਅ 'ਤੇ ਹੈ। ਉਨ੍ਹਾਂ ਅਨੁਸਾਰ ਭੱਜਿਆ ਹੋਇਆ ਵਿਅਕਤੀ ਰੋਮੀ ਹੈ ਜੋ ਕਿ ਪਹਿਲਾਂ ਵੀ ਸ਼ਰਾਬ ਦੀ ਤਸਕਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਭੱਜੇ ਹੋਏ ਮੁਲਜ਼ਮ ਨੂੰ ਫੜ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.