ਜਲੰਧਰ: ਜਲੰਧਰ ਦੇ ਸਰਾਭਾ ਨਗਰ ਵਿਚ ਇਕ ਪ੍ਰਾਪਰਟੀ ਡੀਲਰ ਨੇ ਇੱਕ ਬੇਕਸੂਰ ਯੁਵਕ ਨੂੰ ਰੱਸੀਆਂ ਨਾਲ ਬੰਨ੍ਹ ਕੇ ਉਸ ਤੇ ਤਸ਼ੱਦਦ ਢਾਹਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਡੀਲਰ ਦੀ ਦੁਕਾਨ ਵਿੱਚੋਂ ਰਾਤ ਇਕ ਵਜੇ ਦੇ ਕਰੀਬ ਕਿਸੇ ਯੁਵਕ ਨੇ ਤਾਲਾ ਤੋੜ ਚੋਰੀ ਕਰਕੇ ਉਥੋਂ ਮੌਕੇ ਤੋਂ ਫ਼ਰਾਰ ਹੋ ਗਿਆ। ਜਦੋਂ ਪ੍ਰਾਪਰਟੀ ਡੀਲਰ ਸਵੇਰੇ ਦੁਕਾਨ ਤੇ ਆਇਆ ਤਾਂ ਟੁੱਟਾ ਤਾਲਾ ਦੇਖ ਕੇ ਉਸ ਨੇ ਉੱਥੋਂ ਸਾਢੇ ਅੱਠ ਵਜੇ ਦੇ ਕਰੀਬ ਇੱਕ ਯੁਵਕ ਨੂੰ ਫੜ ਕੇ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ ਅੱਠ ਦੀ ਪੁਲੀਸ ਮੌਕੇ ਤੇ ਪੁੱਜੀ ਅਤੇ ਰੱਸੀਆਂ ਨਾਲ ਬੰਨ੍ਹੇ ਬੇਕਸੂਰ ਯੁਵਕ ਨੂੰ ਖੋਲ੍ਹਿਆ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਪੜਤਾਲੀ ਗਈ। ਤਾਂ ਤਾਲਾ ਤੋੜਨ ਵਾਲਾ ਯੁਵਕ ਕੋਈ ਹੋਰ ਨਿਕਲਿਆ ਪੁਲੀਸ ਨੇ ਜਦੋਂ ਇਸ ਦੇ ਬਾਰੇ ਪ੍ਰਾਪਰਟੀ ਡੀਲਰ ਨਾਲ ਪੁੱਛਗਿੱਛ ਕੀਤੀ। ਤਾਂ ਬੇਕਸੂਰ ਨੂੰ ਬੰਨ੍ਹ ਕੇ ਕਿਉਂ ਘੁੱਟਿਆ ਤਾਂ ਪ੍ਰਾਪਰਟੀ ਡੀਲਰ ਨੇ ਪੁਲੀਸ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਜਦ ਉਥੇ ਰੱਸੀਆਂ ਨਾਲ ਬੰਨ੍ਹੇ ਬੇਕਸੂਰ ਯੁਵਕ ਨਾਲ ਗੱਲ ਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਜਲੰਧਰ ਦੇ ਧੋਗੜੀ ਰੋਡ ਤੇ ਸਥਿਤ ਪਿੰਡ ਕਬੂਲਪੁਰ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਦੇ ਲਈ ਆਇਆ ਸੀ। ਜਦ ਉਹ ਸਰਾਭਾ ਨਗਰ ਦੇ ਕੋਲ ਪੁੱਜਿਆ ਤਾਂ ਲੋਕਾਂ ਨੇ ਉਸ ਦੇ ਨਾਲ ਜ਼ਬਰਨ ਕੁੱਟਮਾਰ ਕੀਤੀ ਅਤੇ ਰੱਸੀਆਂ ਨਾਲ ਬੰਨ੍ਹ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਪੁਲੀਸ ਨੇ ਯੁਵਕ ਦੀ ਤਲਾਸ਼ੀ ਕੀਤੀ ਤਾਂ ਬੈਗ ਤੋਂ ਬੱਸ ਦੀ ਟਿਕਟ ਰੋਟੀ ਕੱਪੜੇ ਦੇ ਇਲਾਵਾ ਹੋਰ ਸਾਮਾਨ ਨਾ ਮਿਲਿਆ ਪੁਲੀਸ ਵੱਲੋਂ ਯੁਵਕ ਨੂੰ ਛੱਡ ਦਿੱਤਾ ਗਿਆ। ਫ਼ਿਲਹਾਲ ਪੁਲੀਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।