ETV Bharat / state

ਚੰਨੀ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ, ਵਿਰੋਧੀਆਂ ਤੇ ਆਮ ਲੋਕਾਂ ਨੇ ਚੁੱਕੇ ਇਹ ਸਵਾਲ !

ਪੰਜਾਬ ਦੀ ਨਵੀਂ ਬਣੀ ਸਰਕਾਰ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿੱਥੇ ਨਵੀਂ ਸਰਕਾਰ (new government) ਬਣਨ ਸਾਰ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਚੰਨੀ (CM Channi) ਨੂੂੰ ਘੇਰਦੇ ਨਜ਼ਰ ਆ ਰਹੇ। ਇਸਦੇ ਨਾਲ ਹੀ ਆਮ ਲੋਕਾਂ ਵੀ ਸਰਕਾਰ ਨੂੰ ਵਾਅਦੇ ਯਾਦ ਕਰਵਾਉਂਦੇ ਨਜ਼ਰ ਆ ਰਹੇ ਹਨ।

ਚੰਨੀ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ
ਚੰਨੀ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ
author img

By

Published : Sep 29, 2021, 10:55 PM IST

ਜਲੰਧਰ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਸਰਕਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਾਵਜੂਦ ਇਸਦੇ ਪੰਜਾਬ ਵਿੱਚ ਕਦੇ ਪ੍ਰਧਾਨ ਅਸਤੀਫਾ ਦੇ ਦਿੰਦਾ ਹੈ ਤਾਂ ਕਦੀ ਉਸ ਦੇ ਨਾਲ ਦੇ ਆਗੂ। ਅੱਜ ਪੰਜਾਬ ਦੇ ਹਾਲਾਤ ਇਹ ਹੋ ਗਏ ਹਨ ਕਿ ਕਾਂਗਰਸ ਹਾਈ ਕਮਾਨ ਵੱਲੋਂ ਜੋ ਪੰਜਾਬ ਦੇ ਦਲਿਤ ਸਮੁਦਾਇ ਤੋਂ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਦੇ ਵਿਰੋਧੀ ਤੰਜ਼ ਕੱਸਦੇ ਹੋਏ ਨਜ਼ਰ ਆ ਰਹੇ ਹਨ ਤੇ ਆਮ ਲੋਕ ਉਨ੍ਹਾਂ ਨੂੰ ਸੁਆਲ ਪੁੱਛਦੇ ਹੋਏ ਨਜ਼ਰ ਆ ਰਹੇ ਹਨ ਕਿ ਮੁੱਖ ਮੰਤਰੀ ਜੀ ' ਭੰਗੜਾ ਪਾਇਆ ਕੰਮ ਨਹੀਂ ਬਣਨਾ ਕੰਮ ਕਰਾਉਣੇ ਪੈਣੇ ਹਨ '।

ਚੰਨੀ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ

ਪੰਜਾਬ ਦੇ ਲੋਕਾਂ ਨੂੰ ਇੱਕ ਉਮੀਦ ਜਾਗੀ ਸੀ ਕਿ ਜੇ ਸਾਢੇ ਚਾਰ ਸਾਲ ਪੰਜਾਬ ਵਿੱਚ ਕਾਂਗਰਸ ਸਰਕਾਰ (Congress Government) ਨੇ ਕੋਈ ਕੰਮ ਨਹੀਂ ਕੀਤਾ ਤਾਂ ਹੁਣ ਜਿਹੜੇ ਕੁਝ ਦਿਨ ਬਾਕੀ ਨੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਨ੍ਹਾਂ ਦੀ ਟੀਮ ਲੋਕਾਂ ਦੇ ਮੁੱਦਿਆਂ ਉੱਤੇ ਕੰਮ ਕਰਦੇ ਹੋਏ ਜਲਦ ਤੋਂ ਜਲਦ ਪੰਜਾਬ ਦੇ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰੇਗੀ। ਪਰ ਅੱਜ ਇਕ ਪਾਸੇ ਜਿਥੇ ਕਾਂਗਰਸ ਦੇ ਆਗੂ ਇਸ ਸ਼ਸ਼ੋਪੰਜ ਵਿਚ ਹਨ ਕਿ ਆਖਿਰ ਸਾਡਾ ਅਸਲ ਆਗੂ ਕੌਣ ਹੈ ?

ਵਿਰੋਧੀਆਂ ਨੇ ਚੰਨੀ ਨੂੰ ਕਰਵਾਏ ਵਾਅਦੇ ਯਾਦ

ਦੂਸਰੇ ਪਾਸੇ ਵਿਰੋਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮੁੱਖ ਮੰਤਰੀ ਦੇ ਭੰਗੜਾ ਪਾਇਆ ਕੰਮ ਨਹੀਂ ਬਣਨਾ ਕੰਮ ਤਾਂ ਕੰਮ ਕਰਨ ਨਾਲ ਹੀ ਬਣਦੇ ਹਨ।

ਚੰਨੀ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ

ਭੰਗੜਾ ਪਾਉਣ ਨੂੰ ਲੈਕੇ ਚੁੱਕੇ ਸਵਾਲ

ਪੰਜਾਬ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਕਾਂਗਰਸ ਦੀ ਸਰਕਾਰ ਉੱਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਕਿ ਮੁੱਖ ਮੰਤਰੀ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ ਪਰ ਮੁੱਖ ਮੰਤਰੀ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਭੰਗੜੇ ਨਾਲ ਨਹੀਂ ਬਲਕਿ ਉਨ੍ਹਾਂ ਵਾਅਦਿਆਂ ਨਾਲ ਮਤਲਬ ਸੀ ਜੋ ਕਾਂਗਰਸ ਸਰਕਾਰ ਨੇ ਉਨ੍ਹਾਂ ਨਾਲ ਕੀਤੇ ਹੋਏ ਹਨ। ਪਰ ਪਿਛਲੇ ਸਾਢੇ ਚਾਰ ਸਾਲ ਵਿੱਚ ਉਹ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ। ਮਨੋਰੰਜਨ ਕਾਲੀਆ ਮੁਤਾਬਕ ਹੁਣ ਜਦ ਪੰਜਾਬ ਦੇ ਵਿੱਚ ਇੱਕ ਨਵੀਂ ਟੀਮ ਬਣੀ ਹੈ ਉਹ ਵੀ ਦੋ ਕੈਬਨਿਟ ਮੀਟਿੰਗਾਂ ਅਤੇ ਮੁੱਖ ਮੰਤਰੀ ਦੇ ਐਲਾਨਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਵਾਸਤੇ ਕੁਝ ਖਾਸ ਨਹੀਂ ਕਰ ਪਾਈ ਜਦਕਿ ਸਮਾਂ ਦਿਨ ਬ ਦਿਨ ਘਟਦਾ ਜਾ ਰਿਹਾ ਹੈ।

ਸੁਖਬੀਰ ਬਾਦਲ ਨੇ ਸਰਕਾਰ ਤੇ ਸਾਧੇ ਨਿਸ਼ਾਨੇ

ਉਧਰ ਇਸ ਪੂਰੇ ਮਾਮਲੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਤਿਹਾਸ ਦੀ ਇਹ ਸਭ ਤੋਂ ਨਖਿੱਧ ਸਰਕਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਇਸ ਕਰਕੇ ਵੋਟਾਂ ਪਾਈਆਂ ਸਨ ਤੇ ਕਾਂਗਰਸ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰੇਗੀ ਪਰ ਅੱਜ ਇਹ ਲੋਕ ਆਪਸ ਵਿੱਚ ਹੀ ਆਪਣੀ ਕੁਰਸੀ ਲਈ ਲੜਦੇ ਹੋਏ ਨਜ਼ਰ ਆ ਰਹੇ ਹਨ।

ਆਪ ਨੇ ਸਰਕਾਰ ‘ਤੇ ਚੁੱਕੇ ਸਵਾਲ

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਕੌਰ ਕਾਂਗਰਸ ਦੀ ਨਵੀਂ ਸਰਕਾਰ ਨੂੰ ਇਹ ਸਵਾਲ ਕਰ ਰਹੇ ਹਨ ਕਿ ਜਿਨ੍ਹਾਂ ਮੁੱਦਿਆਂ ‘ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਆਮ ਲੋਕਾਂ ਦੇ ਉਹ ਵਾਅਦੇ ਕਿੱਥੇ ਹਨ।

ਆਮ ਲੋਕਾਂ ਨੇ ਵੀ ਭੰਗੜਾ ਪਾਉਣ ਨੂੰ ਲੈਕੇ ਚੁੱਕੇ ਸਵਾਲ

ਉੱਧਰ ਪੰਜਾਬ ਦੇ ਆਮ ਲੋਕ ਵੀ ਕਹਿ ਰਹੇ ਨੇ ਕਿ ਪੰਜਾਬ ਵਿਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਵਰਗੀਆਂ ਵੱਡੀਆਂ ਸਮੱਸਿਆਵਾਂ ਅੱਜ ਵੀ ਜਿਉਂ ਦੀਆਂ ਤਿਉਂ ਹਨ। ਪੰਜਾਬ ਦੇ ਲੋਕ ਮੁੱਖ ਮੰਤਰੀ ਤੋਂ ਸਵਾਲ ਪੁੱਛਦੇ ਨਜ਼ਰ ਆਉਂਦੇ ਹਨ ਕਿ ਜੋ ਵਾਅਦੇ ਉਨ੍ਹਾਂ ਨੇ ਲੋਕਾਂ ਨਾਲ ਕੀਤੇ ਨੇ ਆਖਿਰ ਉਹ ਕਦੋਂ ਪੂਰੇ ਹੋਣਗੇ। ਪੰਜਾਬ ਦੇ ਆਮ ਲੋਕ ਜਿਨ੍ਹਾਂ ਨੇ ਸੀਐਮ ਬਾਰੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਆਮ ਲੋਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਜੁਲਦੇ ਨੇ ਅਤੇ ਪੰਜਾਬ ਦੇ ਵਿਦਿਆਰਥੀਆਂ ਨਾਲ ਭੰਗੜਾ ਪਾਉਂਦੇ ਵੀ ਨਜ਼ਰ ਆਉਂਦੇ ਹਨ।ਅੱਜ ਉਹੀ ਆਮ ਲੋਕ ਮੁੱਖ ਮੰਤਰੀ ਨੂੰ ਸਵਾਲ ਕਰ ਰਹੇ ਹਨ ਕਿ ਸਿਰਫ਼ ਭੰਗੜਾ ਪਾਉਣ ਅਤੇ ਲੋਕਾਂ ਨੂੰ ਮਿਲਣ ਨਾਲ ਗੱਲ ਨਹੀਂ ਬਣਨੀ ਬਲਕਿ ਪੰਜਾਬ ਦੇ ਵੱਡੇ ਮੁੱਦੇ ਉੱਪਰ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਪਵੇਗਾ।

ਇਹ ਵੀ ਪੜ੍ਹੋ:ਦੋ ਨਿਯੁਕਤੀਆਂ ਬਣੀਆਂ ਨਾਰਾਜਗੀ ਦਾ ਕਾਰਨ!

ETV Bharat Logo

Copyright © 2024 Ushodaya Enterprises Pvt. Ltd., All Rights Reserved.