ETV Bharat / state

ਪਿਆਜ਼ 'ਤੇ ਹੜ੍ਹ ਅਤੇ ਮੀਂਹ ਦੀ ਮਾਰ, ਲੋਕ ਪਰੇਸ਼ਾਨ - ਪਿਆਜ਼ ਦੀ ਕੀਮਤ ਵਧੀ

ਦੇਸ਼ ਭਰ ਵਿੱਚ ਪੈ ਰਹੇ ਮੀਂਹ ਤੇ ਕਈ ਸੂਬਿਆਂ ਵਿੱਚ ਆਏ ਹੜ੍ਹ ਕਾਰਨ ਪਿਆਜ਼ ਦੀ ਕੀਮਤ ਵਧੀ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸ ਦੀਆਂ ਕੀਮਤਾਂ ਘਟਣ ਦੀ ਕੋਈ ਉਮੀਦ ਨਹੀਂ ਹੈ।

ਫ਼ੋਟੋ।
ਫ਼ੋਟੋ।
author img

By

Published : Aug 29, 2020, 2:55 PM IST

ਜਲੰਧਰ: ਇਨ੍ਹੀਂ ਦਿਨੀਂ ਪਿਆਜ਼ ਲੋਕਾਂ ਦੇ ਹੰਝੂ ਕਢਾ ਰਿਹਾ ਹੈ ਕਿਉਂਕਿ ਦੇਸ਼ ਭਰ ਵਿੱਚ ਪੈ ਰਹੇ ਮੀਂਹ ਤੇ ਕਈ ਸੂਬਿਆਂ ਵਿੱਚ ਆਏ ਹੜ੍ਹ ਕਾਰਨ ਪਿਆਜ਼ ਦੀ ਕੀਮਤ ਕਾਫੀ ਵਧ ਗਈ ਹੈ। ਪਹਿਲਾਂ ਤਾਂ ਕੋਰੋਨਾ ਕਰਕੇ ਟਰਾਂਸਪੋਰਟ ਨਾ ਹੋਣ ਕਾਰਨ ਪੰਜਾਬ ਵਿੱਚ ਪਿਆਜ਼ ਦੀ ਸਪਲਾਈ ਘੱਟ ਹੋਈ ਤੇ ਕੀਮਤਾਂ ਵਿੱਚ ਵਾਧਾ ਹੋਇਆ, ਹੁਣ ਮੀਂਹ ਤੇ ਹੜ੍ਹ ਕਾਰਨ ਇਸ ਦੀ ਕੀਮਤ ਵੱਧ ਗਈ ਹੈ।

ਵੇਖੋ ਵੀਡੀਓ

ਇਸ ਸਬੰਧੀ ਜਲੰਧਰ ਵਿੱਚ ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਹਰ ਸਾਲ ਪਿਆਜ਼ ਦੀਆਂ ਕੀਮਤਾਂ ਇਨ੍ਹਾਂ ਦਿਨਾਂ ਵਿੱਚ ਵਧਦੀਆਂ ਹਨ ਪਰ ਇਸ ਵਾਰ ਇਸ ਉੱਤੇ ਦੋਹਰੀ ਮਾਰ ਪਈ ਹੈ। ਪਿਆਜ਼ ਪਹਿਲਾਂ ਹੀ ਕਰੋਨਾ ਦੀ ਮਾਰ ਝੱਲ ਰਿਹਾ ਸੀ ਅਤੇ ਹੁਣ ਭਾਰੀ ਮੀਂਹ ਅਤੇ ਹੜ੍ਹ ਕਰਕੇ ਇਸ ਦੀਆਂ ਕੀਮਤਾਂ ਦਿਨੋ ਦਿਨ ਵਧ ਰਹੀਆਂ ਹਨ।

ਸਬਜ਼ੀ ਖਰੀਦਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਪਿਆਜ਼ ਪੰਦਰਾਂ ਤੋਂ ਵੀਹ ਰੁਪਏ ਕਿਲੋ ਮਿਲਦੇ ਸੀ ਪਰ ਹੁਣ ਉਹੀ ਪਿਆਜ਼ ਦੁੱਗਣੀ ਕੀਮਤ ਉੱਤੇ ਮਿਲ ਰਹੇ ਹਨ।

ਦੱਸ ਦਈਏ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਪਿਆਜ਼ ਦੀ ਪੈਦਾਵਾਰ ਹੁੰਦੀ ਹੈ। ਇਨ੍ਹਾਂ ਵਿੱਚੋਂ 45 ਫੀਸਦੀ ਪੈਦਾਵਾਰ ਤਾਂ ਸਿਰਫ਼ ਮਹਾਰਾਸ਼ਟਰ ਦੇ ਨਾਸਿਕ ਵਿੱਚ ਹੁੰਦੀ ਹੈ ਜਿੱਥੇ ਇਸ ਸਮੇਂ ਭਾਰੀ ਮੀਂਹ ਕਾਰਨ ਪਿਆਜ਼ ਦੀ ਫਸਲ ਖਰਾਬ ਹੋ ਗਈ ਹੈ। ਇਹੀ ਕਾਰਨ ਹੈ ਕਿ ਪਿਆਜ਼ ਦੀ ਕੀਮਤ ਵਿੱਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ।

ਹੁਣ ਲੋਕ ਸਿਰਫ਼ ਇਹੀ ਉਮੀਦ ਕਰ ਰਹੇ ਹਨ ਕਿ ਕੋਰੋਨਾ ਤੋਂ ਛੇਤੀ ਛੁਟਕਾਰਾ ਮਿਲੇ ਅਤੇ ਬਰਸਾਤਾਂ ਕਰਕੇ ਜੋ ਹੜ੍ਹ ਦੇ ਮਾਹੌਲ ਬਣੇ ਹਨ ਉਹ ਵੀ ਜਲਦ ਠੀਕ ਹੋਣ ਤਾਂ ਜੋ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਕੰਟਰੋਲ ਵਿੱਚ ਆ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.