ETV Bharat / state

Punjab Assembly Election 2022: ਪਰਵਾਸੀ ਮਜ਼ਦੂਰਾਂ ਦੇ ਮੁੱਦੇ ਸਿਆਸੀ ਪਾਰਟੀਆਂ ਭੁੱਲੀਆਂ ! - ਲੋਕਾਂ ਦੀ ਗਿਣਤੀ ਕਰੀਬ 40 ਲੱਖ

ਪੰਜਾਬ ਚ ਬਾਹਰੀ ਸੂਬਿਆਂ ਤੋਂ ਆਏ ਪ੍ਰਵਾਸੀ ਮਜਦੂਰਾਂ ਦਾ ਮੁੱਦਾ ਕਿਸੇ ਵੀ ਰਾਜਨੀਤੀਕ ਪਾਰਟੀ ਕੋਲ ਨਹੀਂ ਜਾਪਦਾ। ਜਲੰਧਰ ਵਿਖੇ ਇਨ੍ਹਾਂ ਦੀ ਐਸੋਸੀਏਸ਼ਨ ਦੇ ਬੁਲਾਰੇ ਪੰਡਿਤ ਏਕੇ ਮਿਸ਼ਰਾ ਨੇ ਕਿਹਾ ਕਿ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆ ਕੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਕਰੀਬ 40 ਲੱਖ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪੰਜਾਬ ਦੇ ਕਿਸੇ ਵੀ ਸਰਕਾਰੀ ਰਿਕਾਰਡ ਵਿੱਚ ਰਜਿਸਟਰਡ ਨਹੀਂ ਹਨ।

ਪਰਵਾਸੀ ਮਜ਼ਦੂਰਾਂ ਦੇ ਮੁੱਦੇ
ਪਰਵਾਸੀ ਮਜ਼ਦੂਰਾਂ ਦੇ ਮੁੱਦੇ
author img

By

Published : Feb 9, 2022, 6:05 PM IST

Updated : Feb 9, 2022, 9:15 PM IST

ਜਲੰਧਰ: ਇਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨ ਆਪਣੀ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ, ਉਸ ਦੇ ਦੂਜੇ ਪਾਸੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਖ਼ਾਸ ਤੌਰ ’ਤੇ ਬਿਹਾਰ, ਉਤਰਾਂਚਲ ਤੋਂ ਲੋਕ ਪੰਜਾਬ ਆਉਂਦੇ ਹਨ। ਪੰਜਾਬ ਵਿੱਚ ਇਨ੍ਹਾਂ ਲੋਕਾਂ ਦੀ ਗਿਣਤੀ ਰਜਿਸਟ੍ਰੇਸ਼ਨ ਦੇ ਹਿਸਾਬ ਨਾਲ ਦਸ ਲੱਖ ਤੋਂ ਜਿਆਦਾ ਹੈ ਪਰ ਇਸ ਦੇ ਨਾਲ-ਨਾਲ ਲੱਖਾਂ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦਾ ਪੰਜਾਬ ਵਿੱਚ ਕੋਈ ਰਿਕਾਰਡ ਤਾਂ ਨਹੀਂ ਹੈ ਪਰ ਇਹ ਲੋਕ ਪੰਜਾਬ ਵਿੱਚ ਵੱਖ ਵੱਖ ਕਿੱਤਿਆਂ ਵਿੱਚ ਕੰਮ ਕਰ ਰਹੇ ਹਨ।

ਪ੍ਰਵਾਸੀ ਲੋਕਾਂ ਦਾ ਪੰਜਾਬ ਦੀ ਤਰੱਕੀ ਵਿੱਚ ਖ਼ਾਸ ਹੱਥ:-

ਪੰਜਾਬ ਦਾ ਕੋਈ ਕੰਮ ਚਾਹੇ ਉਹ ਸਬਜ਼ੀ ਫਲਾਂ ਵੇਚਣ ਵਾਲੀਆਂ ਰੇਹੜੀਆਂ ਹੋਣ , ਲੇਬਰ ਦੇ ਨਾਲ ਨਾਲ ਰਾਜ ਮਿਸਤਰੀ ਦਾ ਕੰਮ ਹੋਵੇ ਜਾਂ ਫਿਰ ਫੈਕਟਰੀਆਂ ਦੇ ਵਿਚ ਲੇਬਰ ਦੇ ਤੌਰ ਤੇ ਕੰਮ ਕਰਨ ਦੇ ਨਾਲ ਨਾਲ ਫੈਕਟਰੀਆਂ ਦੇ ਪੜੇ ਲਿਖੇ ਸਟਾਫ਼ ਦਾ ਕੰਮ ਉਹ ਕਰਦੇ ਹਨ। ਹਰ ਕੰਮ ਵਿੱਚ ਬਿਹਾਰ ਯੂਪੀ ਅਤੇ ਹੋਰ ਨੇੜਲੇ ਸੂਬਿਆਂ ਤੋਂ ਨੌਜਵਾਨ ਕਰਦੇ ਇਸ ਦੇ ਚੱਲਦੇ ਉਹ ਆਪਣੇ ਪਰਿਵਾਰਾਂ ਸਮੇਤ ਪੰਜਾਬ ਆਉਂਦੇ ਹਨ। ਇਨ੍ਹਾਂ ਲੋਕਾਂ ਦਾ ਦਿਨ ਸਵੇਰੇ ਸਾਢੇ ਤਿੰਨ ਵਜੇ ਸਬਜ਼ੀ ਮੰਡੀਆਂ ਤੋਂ ਸ਼ੁਰੂ ਹੁੰਦਾ ਹੈ ਅਤੇ ਰਾਤ ਨੂੰ ਕਰੀਬ 10-11 ਵਜੇ ਫਾਸਟ ਫੂਡ ਦੀਆਂ ਅਤੇ ਸਬਜ਼ੀ ਦੀਆਂ ਰੇਹੜੀਆਂ ’ਤੇ ਕੰਮ ਕਰਨ ਦੇ ਨਾਲ ਖਤਮ ਹੁੰਦਾ ਹੈ। ਇਸ ਤੋਂ ਇਲਾਵਾ ਲੱਖਾਂ ਦੀ ਤਾਦਾਦ ਵਿਚ ਇਹ ਲੋਕ ਪੰਜਾਬ ਦੇ ਉਦਯੋਗਾਂ ਵਿੱਚ ਬਤੌਰ ਲੇਬਰ ਵੀ ਕੰਮ ਕਰਦੇ ਹਨ। ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਇਨ੍ਹਾਂ ਲੋਕਾਂ ਤੋਂ ਬਗੈਰ ਪੰਜਾਬ ਅੱਗੇ ਵਧਣ ਦੀ ਗੱਲ ਸੋਚ ਵੀ ਨਹੀਂ ਸਕਦਾ।

ਪਰਵਾਸੀ ਮਜ਼ਦੂਰਾਂ ਦੇ ਮੁੱਦੇ ਸਿਆਸੀ ਪਾਰਟੀਆਂ ਭੁੱਲੀਆਂ !

ਅੱਜ ਪੰਜਾਬ ਵਿੱਚ ਬਦਲ ਗਏ ਇਨ੍ਹਾਂ ਲੋਕਾਂ ਦੇ ਹਾਲਾਤ:-

ਪੰਜਾਬ ਵਿੱਚ ਅੱਜ ਤੋਂ 10 ਸਾਲ ਪਹਿਲੇ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਇਹ ਲੋਕ ਇੱਥੇ ਆ ਕੇ ਦਿਹਾੜੀਆਂ ਕਰਦੇ ਸੀ ਜਾਂ ਫਿਰ ਰੇਹੜੀਆਂ ਅਤੇ ਸਬਜ਼ੀਆਂ ਫੱਲਾਂ ਅਤੇ ਹੋਰ ਸਾਮਾਣ ਵੇਚਣ ਦਾ ਕੰਮ ਕਰਦੇ ਸੀ, ਪਰ ਉਹ ਲੋਕ ਜੋ ਇੰਨੇ ਪੁਰਾਣੇ ਇੱਥੇ ਆਏ ਹੋਏ ਹਨ ਨਾ ਸਿਰਫ਼ ਪੰਜਾਬ ਦੇ ਪੱਕੇ ਵਸਨੀਕ ਬਣ ਗਏ ਹਨ ਬਲਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨਿਰਮਾਣ ਕਾਰਜ ਵਿਚ ਠੇਕੇਦਾਰ, ਸਬਜ਼ੀ ਮੰਡੀ ਵਿਖੇ ਸਬਜ਼ੀਆਂ ਅਤੇ ਫਰੂਟ ਦੇ ਠੇਕੇਦਾਰ ਬਣਨ ਦੇ ਨਾਲ ਨਾਲ ਹੋਰ ਚੰਗੇ ਕਾਰੋਬਾਰ ਕਰਦੇ ਹੋਏ ਨਜ਼ਰ ਆਉਂਦੇ ਹਨ। ਇੱਥੇ ਤੱਕ ਕਿ ਇਹ ਲੋਕ ਪੱਕੇ ਤੌਰ ’ਤੇ ਪੰਜਾਬ ਦੇ ਵਸਨੀਕ ਬਣ ਗਏ ਹਨ ਅਤੇ ਪੰਜਾਬ ਦੀਆਂ ਚੋਣਾਂ ਵਿੱਚ ਵੋਟਾਂ ਪਾ ਕੇ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਜਿਤਾਉਣ ਦਾ ਹੱਕ ਵੀ ਰੱਖਦੇ ਹਨ।

'ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਨਹੀਂ ਲੈਂਦੀਆਂ ਸਾਰ'

ਪੰਜਾਬ ਵਿੱਚ ਇਨ੍ਹਾਂ ਮਸਲਿਆਂ ’ਤੇ ਸਾਡੇ ਨਾਲ ਗੱਲ ਕੀਤੀ ਜਲੰਧਰ ਵਿਖੇ ਇਨ੍ਹਾਂ ਦੀ ਐਸੋਸੀਏਸ਼ਨ ਦੇ ਬੁਲਾਰੇ ਪੰਡਿਤ ਏਕੇ ਮਿਸ਼ਰਾ ਨੇ ਕਿਹਾ ਕਿ ਪੰਜਾਬ ਵਿੱਚ ਬਾਹਰਲੇ ਰਾਜਾਂ ਤੋਂ ਆ ਕੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਕਰੀਬ 40 ਲੱਖ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪੰਜਾਬ ਦੇ ਕਿਸੇ ਵੀ ਸਰਕਾਰੀ ਰਿਕਾਰਡ ਵਿੱਚ ਰਜਿਸਟਰਡ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਲੁਧਿਆਣਾ ਅਤੇ ਜਲੰਧਰ ਵਿਚ ਹੈ। ਉਨ੍ਹਾਂ ਮੁਤਾਬਕ ਇਸ ਗਿਣਤੀ ਵਿੱਚੋਂ ਸਿਰਫ਼ ਦੱਸ ਫੀਸਦ ਪਰਿਵਾਰ ਹੀ ਅਜਿਹੇ ਹਨ ਜੋ ਪੰਜਾਬ ਦੇ ਜਿਹੜੇ ਸ਼ਹਿਰਾਂ ਵਿੱਚ ਰਹਿ ਰਹੇ ਹਨ ਉਨ੍ਹਾਂ ਸ਼ਹਿਰਾਂ ਦੇ ਵੋਟਰ ਹਨ। ਇਨ੍ਹਾਂ ਲੋਕਾਂ ਦੀ ਜੇ ਗੱਲ ਕਰੀਏ ਦਾ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇਨ੍ਹਾਂ ਦੀ ਗਿਣਤੀ ਕਰੀਬ 10 ਲੱਖ ਹੈ। ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਿਖੇ ਇਨ੍ਹਾਂ ਦੀ ਗਿਣਤੀ ਤਿੰਨ ਤਿੰਨ ਲੱਖ ਹੈ। ਇਸ ਤੋਂ ਇਲਾਵਾ ਪੰਡਿਤ ਏਕੇ ਮਿਸ਼ਰਾ ਦਾ ਕਹਿਣਾ ਹੈ ਕਿ ਹਰ ਸ਼ਹਿਰ ਵਿੱਚੋਂ ਤਕਰੀਬਨ ਪੰਜਾਹ ਸੱਠ ਹਜ਼ਾਰ ਲੋਕ ਰੁਟੀਨ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਪਰ ਬਾਵਜੂਦ ਇੰਨ੍ਹੀ ਵੱਡੀ ਗਿਣਤੀ ਦੇ ਰਾਜਨੀਤਿਕ ਪਾਰਟੀਆਂ ਵੱਲੋਂ ਇਨ੍ਹਾਂ ਲੋਕਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਉਨ੍ਹਾਂ ਮੁਤਾਬਕ ਪੰਜਾਬ ਵਿੱਚ ਜੋ ਕੰਮ ਇਹ ਲੋਕ ਕਰਦੇ ਹਨ। ਉਸ ਹਿਸਾਬ ਨਾਲ ਇਨ੍ਹਾਂ ਨੂੰ ਪੰਜਾਬ ਦਾ ਨਹੀਂ ਕਹਿਣਾ ਗਲਤ ਨਹੀਂ ਹੋਵੇਗਾ।

ਸਰਕਾਰ ਕੋਲੋਂ ਇਨ੍ਹਾਂ ਲੋਕਾਂ ਦੀਆਂ ਮੰਗਾਂ:-

'ਬੱਚਿਆਂ ਲਈ ਬਿਹਤਰ ਸਿੱਖਿਆ ਦਾ ਪ੍ਰਬੰਧ ਕਰੇ ਸਰਕਾਰ'

ਪੰਡਿਤ ਏਕੇ ਮਿਸ਼ਰਾ ਮੁਤਾਬਕ ਲੱਖਾਂ ਦੀ ਗਿਣਤੀ ਵਿੱਚ ਆਪਣਾ ਸੂਬਾ ਛੱਡ ਪੰਜਾਬ ਵਿੱਚ ਆਏ ਇਹ ਲੋਕ ਅਤੇ ਇਨ੍ਹਾਂ ਦੇ ਪਰਿਵਾਰ ਅੱਜ ਇੱਥੇ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਕੰਮ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਇੰਡਸਟਰੀਅਲ ਏਰੀਏ ਵਿਚ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦੇ ਪਰਿਵਾਰ ਵੀ ਇਨ੍ਹਾਂ ਇਲਾਕਿਆਂ ਦੇ ਨੇੜੇ ਹੀ ਰਹਿਣ ਲੱਗੇ ਹਨ। ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਅਜਿਹਾ ਇਲਾਕਿਆਂ ਵਿੱਚ ਸਰਕਾਰੀ ਸਕੂਲ ਬਣਾਉਣੇ ਚਾਹੀਦੇ ਹਨ ਜਿੱਥੇ ਇਨ੍ਹਾਂ ਲੋਕਾਂ ਦੇ ਪਰਿਵਾਰ ਰਹਿ ਰਹੇ ਹਨ ਤਾਂ ਜੋ ਇਨ੍ਹਾਂ ਦੇ ਬੱਚੇ ਸਿੱਖਿਆ ਦੇ ਹੱਕ ਤੋਂ ਵਾਂਝੇ ਨਾ ਰਹਿ ਜਾਣ। ਇਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਚੰਗੀ ਤਨਖ਼ਾਹ ਮਿਲਦੀ ਹੈ ਉਹ ਤਾਂ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਚ ਪੜ੍ਹਾ ਲੈਂਦੇ ਹਨ, ਪਰ ਇੱਕ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਵੀ ਹਨ ਜੋ ਆਪਣੇ ਬੱਚਿਆਂ ਨੂੰ ਸਿਰਫ਼ ਸਰਕਾਰੀ ਸਕੂਲ ਵਿੱਚ ਹੀ ਪੜ੍ਹਾ ਸਕਦੇ ਹਨ। ਇਸ ਲਈ ਸਰਕਾਰੀ ਸਕੂਲਾਂ ਦਾ ਇਨ੍ਹਾਂ ਦੇ ਇਲਾਕਿਆਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ।

'ਪ੍ਰਸ਼ਾਸਨ ਤਿਆਰ ਕਰੇ ਜ਼ਿਆਦਾ ਰਹਿਣ ਬਸੇਰਾ'

ਇਨ੍ਹਾਂ ਲੋਕਾਂ ਦੇ ਮੁਤਾਬਕ ਪੰਜਾਬ ਵਿੱਚ ਯੂਪੀ ਬਿਹਾਰ ਉੱਤਰਾਖੰਡ ਵਰਗੇ ਇਲਾਕਿਆਂ ਤੋਂ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚੋਂ ਲੋਕ ਗੱਡੀਆਂ ਭਰ ਭਰ ਕੇ ਇੱਥੇ ਕੰਮ ਦੀ ਤਲਾਸ਼ ਵਿਚ ਆਉਂਦੇ ਹਨ। ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਆਪਣੇ ਇੱਥੇ ਪਹਿਲੇ ਹੀ ਮੌਜੂਦ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਆਉਂਦਿਆਂ ਹੀ ਇੱਥੇ ਰਹਿਣ ਵਿਚ ਮੁਸ਼ਕਲ ਨਹੀਂ ਹੁੰਦੀ ਹੈ। ਪਰ ਇਸ ਦੇ ਨਾਲ ਹੀ ਇੱਕ ਬਹੁਤ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਵੀ ਹੈ ਜੋ ਕੰਮ ਦੀ ਭਾਲ ਵਿਚ ਪੰਜਾਬ ਤਾਂ ਆਉਂਦੇ ਹਨ ਪਰ ਇੱਥੇ ਉਨ੍ਹਾਂ ਦਾ ਕੋਈ ਆਪਣਾ ਨਾ ਹੋਣ ਕਰਕੇ ਉਨ੍ਹਾਂ ਨੂੰ ਕਈ ਕਈ ਦਿਨ ਸੜਕਾਂ ਦੇ ਕੰਢੇ ਅਤੇ ਫਲਾਈਓਵਰਾਂ ਦੇ ਥੱਲੇ ਸੌਂ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਇਸ ਕਰਕੇ ਇਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਪ੍ਰਸ਼ਾਸਨ ਨਾਲ ਰਲ ਕੇ ਇਨ੍ਹਾਂ ਲੋਕਾਂ ਲਈ ਅਲੱਗ ਤੋਂ ਰਹਿਣ ਬਸੇਰੇ ਬਣਾਏ ਜਾਣ ਜਿਨ੍ਹਾਂ ਦੀਆਂ ਚਾਬੀਆਂ ਪ੍ਰਸ਼ਾਸਨਿਕ ਬਾਡੀ ਦੇ ਨਾਲ ਇਨ੍ਹਾਂ ਕੋਲ ਹੋਣ ਤਾਂ ਕਿ ਇਹ ਬਾਹਰੋਂ ਆਉਣ ਵਾਲੇ ਆਪਣੇ ਅਜਿਹੇ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੁਝ ਦੇਣ ਇਨ੍ਹਾਂ ਵਿਚ ਰੱਖ ਸਕਣ ਤਾਂ ਕਿ ਉਹ ਆਪਣੇ ਲਈ ਵਧੀਆ ਨੌਕਰੀ ਦਾ ਇੰਤਜ਼ਾਮ ਕਰ ਸਕਣ।

'ਛੱਠ ਪੂਜਾ ਦੇ ਤਿਉਹਾਰ ਦੌਰਾਨ ਹੋਣੀ ਚਾਹੀਦੀ ਹੈ ਛੁੱਟੀ'

ਜ਼ਾਹਿਰ ਹੈ ਕਿ ਯੂਪੀ ਬਿਹਾਰ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਛੱਠ ਪੂਜਾ ਦੇ ਤਿਉਹਾਰ ਨੂੰ ਮੁੱਖ ਰੂਪ ਨਾਲ ਮਨਾਇਆ ਜਾਂਦਾ ਹੈ। ਇਸ ਦੇ ਚੱਲਦੇ ਜੋ ਲੋਕ ਇਨ੍ਹਾਂ ਸੂਬਿਆਂ ਤੋਂ ਪੰਜਾਬ ਵਿੱਚ ਆਏ ਹਨ ਉਹ ਵੀ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਯੂਪੀ ਬਿਹਾਰ ਮੱਧ ਪ੍ਰਦੇਸ਼ ਵਿੱਚ ਛੱਠ ਪੂਜਾ ਦੇ ਤਿਉਹਾਰ ਲਈ ਸਰਕਾਰੀ ਛੁੱਟੀ ਹੁੰਦੀ ਹੈ ਉਸੇ ਤਰ੍ਹਾਂ ਇਸ ਤਿਉਹਾਰ ਨੂੰ ਮਨਾਉਣ ਲਈ ਇੱਥੇ ਵੀ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਕਿ ਜੋ ਲੋਕ ਆਪਣੇ ਘਰਾਂ ਅਤੇ ਸ਼ਹਿਰਾਂ ਨੂੰ ਛੱਡ ਕੇ ਪੰਜਾਬ ਆਏ ਹਨ ਉਹ ਵੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾ ਸਕਣ।

'ਪਰਵਾਸੀ ਲੋਕਾਂ ਲਈ ਬਣਾਏ ਜਾਣੇ ਚਾਹੀਦੇ ਨੇ ਅਲੱਗ ਤੋਂ ਥਾਣੇ'

ਉੱਤਰ ਪ੍ਰਦੇਸ਼ ਦੇ ਸੀਤਾਪੁਰ ਸ਼ਹਿਰ ਤੋਂ ਆਏ ਇਰਫਾਨ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਆਏ ਕਈ ਸਾਲ ਹੋ ਗਏ ਹਨ। ਉਸ ਦੇ ਮੁਤਾਬਕ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਜਲੰਧਰ ਵਿਚ ਹਰ ਦਿਨ ਸੈਂਕੜਿਆਂ ਦੀ ਗਿਣਤੀ ਵਿਚ ਵੱਖ ਵੱਖ ਪ੍ਰਦੇਸ਼ਾਂ ਤੋਂ ਨੌਕਰੀ ਦੀ ਤਲਾਸ਼ ਵਿਚ ਲੋਕ ਇੱਥੇ ਆਉਂਦੇ ਹਨ। ਉਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਰਜਿਸਟ੍ਰੇਸ਼ਨ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਅਨਸਰ ਇਨ੍ਹਾਂ ਮਜ਼ਦੂਰਾਂ ਦੀ ਆੜ ਵਿੱਚ ਇੱਥੇ ਆ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ। ਉਧਰ ਉਸ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਇਨ੍ਹਾਂ ਲੋਕਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਹੋ ਜਾਣ ’ਤੇ ਥਾਣਿਆਂ ਵਿਚ ਇਨ੍ਹਾਂ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ। ਉਸ ਦੇ ਮੁਤਾਬਕ ਪੰਜਾਬ ਦੇ ਲੋਕ ਉਨ੍ਹਾਂ ਵਿੱਚ ਇਹ ਫਰਕ ਸਮਝਿਆ ਜਾਂਦਾ ਹੈ ਕਿ ਉਹ ਬਾਹਰਲੇ ਪ੍ਰਦੇਸ਼ਾਂ ਤੋਂ ਆ ਕੇ ਇੱਥੇ ਰਹਿ ਰਹੇ ਹਨ। ਇਸ ਲਈ ਉਸ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਜਦੋ ਥਾਣਿਆਂ ਵਿੱਚ ਅਲੱਗ ਤੋਂ ਸਟਾਫ ਅਤੇ ਕਮਰੇ ਹੋਣ ਜਾਂ ਫਿਰ ਐਨਆਰਆਈ ਥਾਣਿਆਂ ਦੀ ਤਰਜ਼ ’ਤੇ ਇਨ੍ਹਾਂ ਲਈ ਵੀ ਥਾਣੇ ਬਣਾਏ ਜਾਣ ਤਾਂ ਜੋ ਇਨ੍ਹਾਂ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੋਣ ਤੇ ਇਨ੍ਹਾਂ ਦੀ ਸਹੀ ਸੁਣਵਾਈ ਹੋ ਸਕੇ।

ਪਿਛਲੇ 9 ਸਾਲਾਂ ਤੋਂ ਬਿਹਾਰ ਤੋਂ ਆਪਣੇ ਪਰਿਵਾਰ ਸਮੇਤ ਇੱਥੇ ਆਏ ਸੱਤਿਅਮ ਦਾ ਕਹਿਣਾ ਹੈ ਕਿ ਉਹ ਜਦ ਪੰਜਾਬ ਆਇਆ ਸੀ ਤਾਂ ਉਸ ਨੂੰ ਇੱਕ ਛੋਟੀ ਜਿਹੀ ਨੌਕਰੀ ਦੀ ਲੋੜ ਸੀ, ਪੰਜਾਬ ਆਉਣ ਤੋਂ ਬਾਅਦ ਉਸ ਨੂੰ ਨਾ ਸਿਰਫ਼ ਨੌਕਰੀ ਬਲਕਿ ਪੰਜਾਬ ਵਿੱਚ ਇੱਕ ਵਧੀਆ ਗਰ ਅਤੇ ਚੰਗੀ ਤਨਖ਼ਾਹ ਵੀ ਮਿਲੀ। ਪਰ ਸੱਤਿਅਮ ਨੂੰ ਇਸ ਗੱਲ ਦਾ ਮਲਾਲ ਹੈ ਕਿ ਪੰਜਾਬ ਦੇ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰ ਅਤੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨਾਲ ਇਹ ਕਹਿ ਕੇ ਵਿਤਕਰਾ ਕੀਤਾ ਜਾਂਦਾ ਹੈ ਕਿ ਇਹ ਲੋਕ ਪੰਜਾਬ ਦੇ ਨਹੀਂ ਬਲਕਿ ਬਾਹਰਲੇ ਸੂਬਿਆਂ ਤੋਂ ਆਏ ਹੋਏ ਹਨ। ਸੱਤਿਅਮ ਮੁਤਾਬਕ ਅੱਜ ਦੇ ਕਿਸੇ ਪਰਵਾਸੀ ਨੂੰ ਬੈਂਕ ਤੋਂ ਲੋਨ ਦੀ ਲੋੜ ਪੈਂਦੀ ਹੈ ਤਾਂ ਬੈਂਕ ਉਨ੍ਹਾਂ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੰਦੇ ਹਨ ਕਿ ਉਹ ਇੱਥੇ ਦੇ ਰਹਿਣ ਵਾਲੇ ਨਹੀਂ ਜਦਕਿ ਉਨ੍ਹਾਂ ਦੇ ਆਧਾਰ ਕਾਰਡ ਵੋਟਰ ਆਈਡੀ ਕਾਰਡ ਅਤੇ ਬਾਕੀ ਦਸਤਾਵੇਜ ਪੰਜਾਬ ਦੇ ਹੀ ਬਣੇ ਹੋਏ ਹਨ। ਇੱਥੇ ਤੱਕ ਕਿ ਇਹ ਲੋਕ ਆਪਣੇ ਵੋਟ ਦਾ ਅਧਿਕਾਰ ਵੀ ਪੰਜਾਬ ਵਿੱਚ ਹੀ ਇਸਤੇਮਾਲ ਕਰਦੇ ਹਨ।

ਇਹ ਵੀ ਪੜੋ: ਚੰਨੀ ਨੇ ਭਦੌੜ ਵਿਖੇ ਢਾਣੀ ਵਿੱਚ ਖੇਡੀ ਤਾਸ਼

Last Updated : Feb 9, 2022, 9:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.