ਜਲੰਧਰ: ਵਿਆਹ ਦੇ ਬੰਧਨ ਨੂੰ ਸਭ ਤੋਂ ਵਧੇਰੇ ਪੱਵਿਤਰ ਸਮਝਿਆ ਜਾਂਦਾ ਹੈ ਪਰ ਜਲੰਧਰ ਵਿਚ ਪਤਨੀ ਨੇ ਆਪਣੇ ਪਤੀ ਨੂੰ ਭਰਜਾਈ ਨਾਲ ਰੰਗ ਰਲੀਆਂ ਮਨਾਉਂਦੇ ਹੋਏ ਮੌਕੇ 'ਤੇ ਕਾਬੂ ਕੀਤਾ ਹੈ।ਇਸ ਤੋਂ ਬਾਅਦ ਪਤੀ ਅਤੇ ਭਰਜਾਈ ਨੇ ਮਿਲ ਕੇ ਉਸਦੀ ਕੁੱਟਮਾਰ ਕੀਤੀ ਹੈ।
ਪਤੀ ਨੇ ਪਤਨੀ ਦੀ ਕੀਤੀ ਕੁੱਟਮਾਰ
ਪੀੜਤ ਮਹਿਲਾ ਸਰਿਤਾ ਨੇ ਦੱਸਿਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ ਅਤੇ ਉਸ ਦਾ ਘਰਵਾਲਾ ਉਸ ਨੂੰ ਇਹ ਕਹਿ ਕੇ ਜਾਂਦਾ ਸੀ ਕਿ ਉਹ ਕੰਮ ਤੇ ਜਾ ਰਿਹਾ ਹੈ ਪਰ ਪਹਿਲਾ ਸ਼ੱਕ ਸੀ ਉਸ ਤੋਂ ਬਾਅਦ ਉਸ ਨੇ ਭਾਬੀ ਦੇ ਨਾਲ ਸਬੰਧ ਸੀ।ਉਸ ਨੇ ਆਪਣੇ ਪਤੀ ਨੂੰ ਭਰਜਾਈ ਦੇ ਨਾਲ ਬਿਸਤਰੇ ਉਤੇ ਕਾਬੂ ਕਰ ਲਿਆ ਹੈ ਅਤੇ ਉਸ ਦੇ ਪਤੀ ਗੌਰਵ ਅਤੇ ਭਾਬੀ ਮਮਤਾ ਨੇ ਮਿਲ ਕੇ ਸਰਿਤਾ ਨੂੰ ਕੁੱਟ ਵੀ ਦਿੱਤਾ। ਜਿਸ ਤੇ ਉਸ ਦੇ ਭਰਾ ਅਤੇ ਭੈਣ ਨੇ ਆ ਕੇ ਬਚਾਇਆ ਅਤੇ ਇਲਾਜ ਲਈ ਹਸਪਤਾਲ ਲੈ ਕੇ ਆਏ।
ਪੁਲਿਸ ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਪੀੜਤ ਮਹਿਲਾ ਨੇ ਕਿਹਾ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਥਾਣੇ ਗਈ ਸੀ ਪਰ ਉਨ੍ਹਾਂ ਨੇ ਪਹਿਲਾ ਇਲਾਜ ਲਈ ਹਸਪਤਾਲ ਵਿਖੇ ਭੇਜ ਦਿੱਤਾ। ਮਹਿਲਾ ਨੇ ਕਿਹਾ ਕਿ ਜੇਕਰ ਉਸ ਦਾ ਭਰਾ ਅਤੇ ਭੈਣ ਮੌਕੇ ਤੇ ਨਹੀਂ ਆਉਂਦੇ ਤਾਂ ਉਹ ਉਸ ਨੂੰ ਮਾਰ ਹੀ ਦਿੰਦੇ।ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।