ETV Bharat / state

ਹੜ੍ਹ ਦੇ ਹਾਲਾਤ ਲਈ ਪ੍ਰਸ਼ਾਸਨ ਕਿੰਨਾ ਕੁ ਤਿਆਰ ? - ਜ਼ਬਰਦਸਤ ਬਾਰਿਸ਼

ਮੌਨਸੂਨ ਦੇ ਚਲਦੇ ਪੂਰੇ ਉੱਤਰ ਭਾਰਤ ਵਿਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ। ਖ਼ਾਸਕਰ ਜੇ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੀਆਂ ਪਹਾੜੀਆਂ ਵਿੱਚ ਲਗਾਤਾਰ ਬਾਰਿਸ਼ ਹੋਣ ਕਰਕੇ ਨਦੀਆਂ ਨਾਲਿਆਂ ਦਾ ਜਲ ਸਤਰ ਵਧਦਾ ਜਾ ਰਿਹਾ ਹੈ। ਉਧਰ ਦੂਸਰੇ ਪਾਸੇ ਹਰ ਹਾਲਾਤ ਲਈ ਪ੍ਰਸ਼ਾਸਨ ਆਪਣੇ ਆਪ ਨੂੰ ਪੂਰਾ ਤਿਆਰ ਦੱਸ ਰਿਹਾ ਹੈ।

ਹੜ੍ਹ ਦੇ ਹਾਲਾਤ ਲਈ ਪ੍ਰਸ਼ਾਸਨ ਕਿੰਨਾ ਕੁ ਤਿਆਰ ?

author img

By

Published : Jul 29, 2021, 1:09 PM IST

ਜਲੰਧਰ : ਮੌਨਸੂਨ ਦੇ ਚਲਦੇ ਪੂਰੇ ਉੱਤਰ ਭਾਰਤ ਵਿਚ ਜ਼ਬਰਦਸਤ ਬਾਰਿਸ਼ ਹੋ ਰਹੀ ਹੈ। ਖ਼ਾਸਕਰ ਜੇ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੀਆਂ ਪਹਾੜੀਆਂ ਵਿੱਚ ਲਗਾਤਾਰ ਬਾਰਿਸ਼ ਹੋਣ ਕਰਕੇ ਨਦੀਆਂ ਨਾਲਿਆਂ ਦਾ ਜਲ ਸਤਰ ਵਧਦਾ ਜਾ ਰਿਹਾ ਹੈ। ਉਧਰ ਦੂਸਰੇ ਪਾਸੇ ਹਰ ਹਾਲਾਤ ਲਈ ਪ੍ਰਸ਼ਾਸਨ ਆਪਣੇ ਆਪ ਨੂੰ ਪੂਰਾ ਤਿਆਰ ਦੱਸ ਰਿਹਾ ਹੈ।

ਹੜ੍ਹ ਦੇ ਹਾਲਾਤ ਲਈ ਪ੍ਰਸ਼ਾਸਨ ਕਿੰਨਾ ਕੁ ਤਿਆਰ ?

ਇਨ੍ਹਾਂ ਦਿਨਾਂ ਵਿੱਚ ਆਮ ਤੌਰ ਤੇ ਦੋ ਤਰ੍ਹਾਂ ਦੇ ਪਾਣੀਆਂ ਨਾਲ ਲੋਕ ਪ੍ਰੇਸ਼ਾਨ ਹੁੰਦੇ ਨੇ। ਪਹਿਲਾਂ ਉਹ ਜੋ ਬਰਸਾਤ ਨਾਲ ਨਦੀਆਂ ਨਾਲਿਆਂ ਦਾ ਲੈਵਲ ਵਧਾ ਦਿੰਦਾ ਹੈ ਅਤੇ ਦੂਸਰਾ ਉਹ ਜੋ ਡੈਮਾਂ ਵਿੱਚ ਪਾਣੀ ਵਧ ਜਾਣ ਕਰਕੇ ਨਦੀਆਂ ਵਿੱਚ ਛੱਡ ਦਿੱਤਾ ਜਾਂਦਾ ਹੈ। ਇਸ ਸਾਲ ਵੀ ਪਹਾੜੀ ਇਲਾਕਿਆਂ ਵਿਚ ਬਾਰਿਸ਼ ਪੂਰੇ ਜ਼ੋਰਾਂ ਤੇ ਹੈ। ਇਸੇ ਬਾਰਿਸ਼ ਦੇ ਪਾਣੀ ਨਾਲ ਡੈਮਾਂ ਦਾ ਜਲ ਸਤਰ ਵੀ ਵਧ ਰਿਹਾ ਹੈ। ਇਸ ਸਭ ਵਿੱਚ ਡਰੇਨੇਜ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਵਧ ਰਿਹਾ ਇਹ ਪਾਣੀ ਦਾ ਲੈਵਲ ਪਿਛਲੇ ਸਾਲ ਤੋਂ ਕਈ ਫੁੱਟ ਥੱਲੇ ਹੈ।

ਡਰੇਨੇਜ ਵਿਭਾਗ ਦੇ ਐਕਸਈਐਨ ਹਰਤੇਜ ਸਿੰਘ ਮੁਤਾਬਿਕ ਜਲੰਧਰ ਨੂੰ ਇੱਕ ਪਾਸੇ ਭਾਖੜਾ ਡੈਮ ਤੋਂ ਛੱਡੇ ਪਾਣੀ ਅਤੇ ਦੂਸਰੇ ਪਾਸੇ ਪੌਂਗ ਡੈਮ ਤੋਂ ਛੱਡੇ ਪਾਣੀ ਤੂੰ ਹੀ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਇਸ ਤੋਂ ਇਲਾਵਾ ਬਰਸਾਤੀ ਪਾਣੀ ਜੋ ਇਨ੍ਹਾਂ ਇਲਾਕਿਆਂ ਤੋਂ ਥੱਲੇ ਨਦੀਆਂ ਨਾਲਿਆਂ ਚੋਂ ਇਕੱਠਾ ਹੋ ਜਾਂਦਾ ਹੈ ਉਸ ਕਰਕੇ ਕੋਈ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਦਾ ਵੱਧ ਤੋਂ ਵੱਧ ਪਾਣੀ ਦਾ ਪੱਧਰ 1680 ਫੁੱਟ ਹੈ ਅਤੇ ਜੇ ਇਸ ਤੋਂ ਉੱਪਰ ਲੈਵਲ ਚਲਾ ਜਾਵੇ ਤਾਂ ਉਹ ਖ਼ਤਰੇ ਦਾ ਸੰਕੇਤ ਹੁੰਦਾ ਹੈ ਪਰ ਇਸ ਵਾਰ ਇਸ ਦਾ ਲੇਬਲ ਅੱਜ 1580 ਫੁੱਟ ਹੈ ਜਦਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਇਸ ਦਾ ਲੈਵਲ 1614 ਫੁੱਟ ਸੀ।

ਇਸ ਸਾਲ ਇਸ ਦਾ ਲੇਬਲ ਪਿਛਲੇ ਸਾਲ ਦੇ ਮੁਕਾਬਲੇ ਕਈ ਫੁੱਟ ਘੱਟ ਹੈ ਜਿਸ ਕਰਕੇ ਫਿਲਹਾਲ ਇਸ ਤੋਂ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ। ਉਧਰ ਪੌਂਗ ਡੈਮ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੌਂਗ ਡੈਮ ਦਾ ਅਧਿਕਤਮ ਲੇਬਲ 1390 ਫੁੱਟ ਹੈ। ਪਿਛਲੇ ਸਾਲ ਅੱਜ ਦੇ ਦਿਨ ਇਸ ਦਾ ਲੈਵਲ 1337 ਫੁੱਟ ਸੀ ਜਦਕਿ ਅੱਜ ਇਸ ਦਾ ਲੈਵਲ 1315 ਫੁੱਟ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਰੋਪੜ ਹੈੱਡ ਤੋਂ ਸਤਲੁਜ ਵਿਚ ਅੱਜ ਸਵੇਰੇ ਗਿਆਰਾਂ ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ ਅਤੇ ਦੁਪਹਿਰ ਇੱਕ ਵਜੇ ਅਠਾਈ ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਗਿਆ।

ਉਨ੍ਹਾਂ ਮੁਤਾਬਕ ਫਿਲਹਾਲ ਇਸ ਪਾਣੀ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਪਾਣੀ ਕੁਝ ਹੀ ਘੰਟਿਆਂ ਵਿੱਚ ਅੱਗੇ ਨਿਕਲ ਜਾਏਗਾ। ਹਰਤੇਜ ਸਿੰਘ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਵੀ ਜੇ ਕਿਸੇ ਤਰੀਕੇ ਦਾ ਕੋਈ ਖ਼ਤਰਾ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਦੀਆਂ ਟੀਮਾਂ ਚੌਵੀ ਘੰਟੇ ਫੀਲਡ ਵਿਚ ਹਨ ਅਤੇ ਉਹ ਹਰ ਤਰ੍ਹਾਂ ਦੀ ਸਥਿਤੀ ਨੂੰ ਸੰਭਾਲਣ ਲਈ ਤਿਆਰ ਹਨ।
ਇਹ ਵੀ ਪੜ੍ਹੋ : ਮੀਂਹ ਦਾ ਅਜਿਹਾ ਨਜ਼ਾਰਾ ਦੇਖ ਹੋਵੇਗੀ ਰੂਹ ਖੁਸ਼, ਦੇਖੋ ਵਾਇਰਲ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.