ETV Bharat / state

ਹਰਿਆਣਾ ਦੇ ਮੁੱਖ ਮੰਤਰੀ ਪਹੁੰਚੇ ਜਲੰਧਰ, ਸੀਏਏ ਬਾਰੇ ਕੀਤਾ ਜਾਗਰੂਕ - Manohar lal Khattar in Jalandhar

ਸਿਟੀਜਨ ਅਮੈਂਡਮੈਂਟ ਐਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਭਰ ਵਿੱਚ ਜਨ-ਜਾਗਰਣ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਜਲੰਧਰ ਵਿੱਚ ਇਸ ਅਭਿਆਨ ਦੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤੀ। ਸੈਂਕੜਿਆਂ ਭਾਜਪਾ ਵਰਕਰਾਂ ਨਾਲ ਖੱਟਰ ਵੱਲੋਂ ਘਰ-ਘਰ ਜਾ ਲੋਕਾਂ ਨੂੰ ਇਸ ਕਾਨੂੰਨ ਪ੍ਰਤੀ ਜਾਣੂ ਕਰਵਾਇਆ ਗਿਆ।

CAA, NRC, NPR, ਮਨੋਹਰ ਲਾਲ ਖੱਟਰ,ਨਾਗਰਿਕਤਾ ਸੋਧ ਕਾਨੂੰਨ।
ਹਰਿਆਣਾ ਦੇ ਮੁੱਖ ਮੰਤਰੀ ਪਹੁੰਚੇ ਜਲੰਧਰ
author img

By

Published : Jan 5, 2020, 9:46 PM IST

ਜਲੰਧਰ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਇਸਦਾ ਵਿਰੋਧ ਚੱਲ ਰਿਹੈ, ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਕਾਨੂੰਨ ਨੂੰ ਲੈ ਕੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਦੇਸ਼ ਭਰ ਵਿੱਚ ਇੱਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਐ, ਜਿਸ ਦਾ ਨਾਮ ਹੈ "ਜਨ-ਜਾਗਰਣ ਅਭਿਆਨ"।

ਵੇਖੋ ਵੀਡੀਓ।

ਇਸ ਅਭਿਆਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇਸ਼ ਭਰ 'ਚ ਸੜਕਾਂ 'ਤੇ ਉਤਰ ਤੇ ਲੋਕਾਂ ਕੋਲ ਜਾ ਕੇ ਇਸ ਕਾਨੂੰਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਬੀਜੇਪੀ ਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਜਲੰਧਰ ਪਹੁੰਚੇ ਸਨ, ਜਿੰਨ੍ਹਾਂ ਵਲੋਂ ਇਥੋਂ ਦੇ ਦੀਨ ਦਇਆਲ ਉਪਾਧਿਆਏ ਨਗਰ 'ਚ ਘਰ-ਘਰ ਜਾ ਲੋਕਾਂ ਨੂੰ 'ਸੀਏਏ' ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਜਿਸ ਤੋਂ ਬਾਅਦ ਖੱਟਰ ਨੇ ਭਾਜਪਾ ਦੇ ਵਰਕਰਾਂ ਨਾਲ ਮੁਲਾਕਤ ਕੀਤੀ। ਇਸ ਦੌਰਾਨ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀਆਂ ਨੇ ਉਨਾਂ ਨੂੰ ਉੱਥੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਾਹਮਣੇ ਰੱਖਿਆ।

ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਇੱਕ ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਖੱਟਰ ਨੇ ਕਿਹਾ ਕਿ ਇਹ ਕਾਨੂੰਨ ਦਾ ਸਭ ਨੂੰ ਸਵਾਗਤ ਕਰਨਾ ਚਾਹੀਦਾ ਹੈ, ਨਾ ਕਿ ਰਾਜਨੀਤਿਕ ਲਾਭ ਲੈਣ ਲਈ ਇਸਦਾ ਵਿਰੋਧ ਕਰਨਾ ਚਾਹੀਦਾ ਹੈ।

ਇਸਦੇ ਨਾਲ ਹੀ ਐੱਨ.ਆਰ.ਸੀ. ਤੇ ਸੀਏਏ ਨੂੰ ਇਕੱਠੇ ਦੇਖਣ 'ਤੇ ਖੱਟਰ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਈ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਦੇ ਸੱਤਾ ਤੋਂ ਹੱਥ ਧੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਖੱਟਰ ਨੇ ਕਿਹਾ ਕਿ ਉਹ ਸੱਤਾ ਵਾਸਤੇ ਨਹੀਂ ਦੇਸ਼ ਵਾਸਤੇ ਕੱਮ ਕਰ ਰਹੇ ਹਾਂ।

Intro:ਸਿਟੀਜਨ ਅਮੈਂਡਮੈਂਟ ਐਕਟ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਭਰ ਵਿੱਚ ਜਨ ਜਾਗਰਣ ਅਭਿਆਨ ਦੀ ਸ਼ੁਰੁਆਤ ਕੀਤੀ ਗਈ। ਜਲੰੰਧਰ ਵਿੱਚ ਇਸ ਅਭਿਆਨ ਦੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤੀ। ਸੈਂਕੜਿਆਂ ਭਾਜਪਾ ਵਰਕਰਾਂ ਨਾਲ ਖੱਟਰ ਵੱਲੋਂ ਘਰ ਘਰ ਜਾ ਲੋਕਾਂ ਨੂੰ ਇਸ ਕਾਨੂੰਨ ਪ੍ਰਤੀ ਜਾਣੂ ਕਰਵਾਇਆ ਗਿਆ।Body:ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਇਸਦਾ ਵਿਰੋਧ ਚੱਲ ਰਿਹੇੈ, ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਕਾਨੂੰਨ ਨੂੰ ਲੈ ਕੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਦੇਸ਼ ਭਰ ਵਿੱਚ ਇੱਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਐ, ਜਿਸ ਦਾ ਨਾਮ ਐ "ਜਨ ਜਾਗਰਣ ਅਭਿਆਨ"। ਇਸ ਅਭਿਆਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇਸ਼ ਭਰ 'ਚ ਸੜਕਾਂ 'ਤੇ ਉਤਰ ਤੇ ਲੋਕਾਂ ਕੋਲ ਜਾ ਕੇ ਇਸ ਕਾਨੂੰਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਐ। ਬੀਜੇਪੀ ਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਜਲੰਧਰ ਪਹੁੰਚੇ ਸਨ, ਜਿਨਾਂ ਵਲੋਂ ਇਥੋਂ ਦੇ ਦੀਨ ਦਇਆਲ ਉਪਾਦੇਆਏ ਨਗਰ 'ਚ ਘਰ-ਘਰ ਜਾ ਲੋਕਾਂ ਨੂੰ 'ਸੀਏਏ' ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਜਿਸ ਤੋਂ ਬਾਅਦ ਖੱਟਰ ਨੇ ਭਾਜਪਾ ਦੇ ਵਰਕਰਾਂ ਨਾਲ ਮੁਲਾਕਤ ਕੀਤੀ। ਇਸ ਦੌਰਾਨ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀਆਂ ਨੇ ਉਨਾਂ ਨੂੰ ਉੱਥੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਾਹਮਣੇ ਰੱਖਿਆ।
ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਇਕ ਪ੍ਰੈਸ ਮਿਲਣੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਖੱਟਰ ਨੇ ਕਿਹਾ ਕਿ ਇਹ ਕਾਨੂੰਨ ਦਾ ਸਭ ਨੂੰ ਸਵਾਗਤ ਕਰਨਾ ਚਾਹੀਦਾ ਹੈ, ਨਾਕਿ ਰਾਜਨੀਤਿਕ ਲਾਭ ਲੈਣ ਲਈ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਐੱਨ.ਆਰ.ਸੀ. ਤੇ ਸੀਏਏ ਨੂੰ ਇਕੱਠੇ ਦੇਖਣ 'ਤੇ ਖੱਟਰ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਗੁਮਰਾਹ ਕੀਤਾ ਜਾ ਰਿਹਾ ਹੈਂ।
ਕਈ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਦੇ ਸੱਤਾ ਤੋਂ ਹੱਥ ਧੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਖੱਟਰ ਨੇ ਕਿਹਾ ਕਿ ਉਹ ਸੱਤਾ ਵਾਸਤੇ ਨਹੀਂ ਦੇਸ਼ ਵਾਸਤੇ ਕੱਮ ਕਰ ਰਹੇ ਹਾਂ।

ਬਾਈਟ : ਹਿੰਦੂ ਸ਼ਰਨਾਰਥੀ

ਸਪੀਚ : ਮਨੋਹਰ ਲਾਲ ਖੱਟਰ, ਮੁੱਖ ਮੰਤਰੀ, ਹਰਿਆਣਾConclusion:ਦੱਸ ਦਈਏ ਕਿ ਲੋਕ ਸਭਾ ਤੇ ਰਾਜ ਸਭਾ 'ਚ ਪੂਰਨ ਬਹੁਮਤ ਨਾਲ ਪਾਸ ਹੋਣ ਤੋਂ ਬਾਅਦ ਸੀਏਏ ਯਾਨੀ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਭਰ 'ਚ ਲਾਗੂ ਕੀਤਾ ਗਿਆ ਸੀ, ਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਕਾਨੂੰਨ ਨੂੰ ਸੰਵਿਧਾਨ ਦੇ ਵਿਰੁੱਧ ਦੱਸਦਿਆਂ ਇਸ ਨੂੰ ਸੂਬੇ 'ਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ETV Bharat Logo

Copyright © 2025 Ushodaya Enterprises Pvt. Ltd., All Rights Reserved.