ਜਲੰਧਰ: ਸਮਾਜ ਵਿੱਚ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ (Private school) ਚ ਪੜ੍ਹਾਉਣਾ ਇੱਕ ਫੈਸ਼ਨ ਬਣ ਗਿਆ ਹੈ। ਹਰ ਕੋਈ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਦੀ ਥਾਂ ਪ੍ਰਾਈਵੇਟ ਸਕੂਲ ਚ ਇਸ ਕਰਕੇ ਪਾਉਂਦਾ ਹੈ ਤਾਂ ਜੋ ਪ੍ਰਾਈਵੇਟ ਸਕੂਲ ’ਚ ਸਰਕਾਰੀ ਸਕੂਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਢੰਗ ਨਾਲ ਬੱਚਿਆਂ ਨੂੰ ਪੜ੍ਹਾਈ ਮਿਲੇ। ਪਰ ਅੱਜ ਅਸੀਂ ਜੋ ਸਕੂਲ ਤੁਹਾਨੂੰ ਦਿਖਾ ਜਾ ਰਹੇ ਉਹ ਇੱਕ ਪ੍ਰਾਈਵੇਟ ਸਕੂਲ ਨਹੀਂ ਬਲਕਿ ਇਕ ਸਰਕਾਰੀ ਸਕੂਲ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
ਪੰਜਾਬ ਵਿੱਚ 12,880 ਪ੍ਰਾਇਮਰੀ ਸਕੂਲ , 2670 ਮਿਡਲ ਸਕੂਲ , 1740 ਹਾਈ ਸਕੂਲ ਅਤੇ ਕਰੀਬ 1972 ਸੀਨੀਅਰ ਸੈਕੰਡਰੀ ਸਕੂਲ ਹਨ। ਅੱਜ ਤੋਂ ਕੁਝ ਸਮਾਂ ਪਹਿਲਾਂ ਇਨ੍ਹਾਂ ਸਕੂਲਾਂ ਵਿੱਚੋਂ ਕਈਆਂ ਦੀਆਂ ਟੁੱਟੀਆਂ ਹੋਈਆਂ ਇਮਾਰਤਾਂ ਅਤੇ ਹੇਠਲੇ ਪੱਧਰ ਦੀ ਸਿੱਖਿਆ ਕਰਕੇ ਹਾਲਾਤ ਅਜਿਹੇ ਸੀ ਕਿ ਅਧਿਆਪਕ ਵੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜ੍ਹਾਉਣਾ ਪਸੰਦ ਕਰਦੇ ਸੀ।
ਪ੍ਰਾਈਵੇਟ ਸਕੂਲਾਂ ਵਿਚ ਸੀ ਜ਼ਿਆਦਾ ਰੁਝਾਨ
ਅਕਸਰ ਇਹ ਦੇਖਿਆ ਜਾਂਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਸੋਹਣੀਆਂ ਬਿਲਡਿੰਗਾਂ , ਉਸ ’ਤੇ ਕਿਰਾਏ ਹੋਇਆ ਵਧੀਆ ਰੰਗ ਰੋਗਨ ਅਤੇ ਸਕੂਲ ਦੇ ਅੰਦਰ ਅੰਗਰੇਜ਼ੀ ਬੋਲਣ ਵਾਲੇ ਮਾਸਟਰ ਪ੍ਰਾਈਵੇਟ ਸਕੂਲਾਂ ਦੀ ਇਕ ਅਜਿਹੀ ਦਿਖ ਪੇਸ਼ ਕਰਦੇ ਸਨ ਕਿ ਹਰ ਕਿਸੇ ਦਾ ਰੁਝਾਨ ਸਰਕਾਰੀ ਸਕੂਲ ਦੀ ਜਗ੍ਹਾ ਪ੍ਰਾਈਵੇਟ ਸਕੂਲਾਂ ਵੱਲ ਹੋ ਜਾਂਦਾ ਸੀ। ਇੱਥੇ ਤੱਕ ਕੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਇਕ ਭਾਰੀ ਫੀਸ ਦੀ ਰਕਮ ਵੀ ਲਈ ਜਾਂਦੀ ਸੀ। ਇਹਦੇ ਦੂਸਰੇ ਪਾਸੇ ਸਰਕਾਰੀ ਸਕੂਲਾਂ ਵਿਚ ਸਰਕਾਰ ਚਾਹੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦੀ ਸੀ ਪਰ ਬਾਵਜੂਦ ਇਸ ਦੇ ਸਰਕਾਰੀ ਸਕੂਲਾਂ ਨੂੰ ਮਹਿਜ਼ ਅਜਿਹੇ ਸਕੂਲ ਮੰਨਿਆ ਜਾਂਦਾ ਸੀ ਜਿਨ੍ਹਾਂ ਵਿੱਚ ਗਰੀਬ ਲੋਕ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ।
ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ
ਜਲੰਧਰ ਦੇ ਲੱਦੇਵਾਲੀ ਪਿੰਡ (government school of village Laddevali) ਵਿਖੇ ਬਣਿਆ ਸ਼ਹੀਦ ਲੈਫਟੀਨੈਂਟ ਗੁਰਵਿੰਦਰ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ . ਅੰਦਰ ਚੱਲ ਰਹੀਆਂ ਸਮਾਰਟ ਕਲਾਸਾਂ , ਵਧੀਆ ਲੈਬਜ਼ , ਸਕੂਲ ਦੇ ਬਾਹਰ ਅੰਦਰ ਲੱਗੇ ਸੀਸੀਟੀਵੀ ਕੈਮਰੇ , ਅਤੇ ਸਕੂਲ ਦੇ ਗੇਟ ਦੇ ਅੰਦਰ ਬਣੇ ਰਿਸੈਪਸ਼ਨ, ਕੰਪਿਊਟਰ ਕਲਾਸਾਂ ਅਤੇ ਸਕੂਲ ਦੇ ਉੱਪਰ ਲੱਗੇ ਸੋਲਰ ਪੈਨਲ ਜਿਸ ਨਾਲ ਸਕੂਲ ਨੂੰ ਬਿਜਲੀ ਵੀ ਮਿਲ ਰਹੀ ਹੈ। ਹੁਣ ਇਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ . ਇਸ ਸਕੂਲ ਦੇ ਅੰਦਰ ਕਰੀਬ 700 ਬੱਚਾ ਸਿੱਖਿਆ ਹਾਸਿਲ ਕਰ ਰਿਹਾ ਹੈ ਅਤੇ ਕਰੀਬ 33 ਲੋਕਾਂ ਦਾ ਸਟਾਫ ਇਸ ਕੰਮ ਲਈ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਹੈ। ਸਕੂਲ ਦੇ ਗੇਟ ਦੇ ਅੰਦਰ ਵੜਦਿਆਂ ਹੀ ਪੂਰੇ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੁਹਾਨੂੰ ਆਪਣੇ ਤੋਂ ਓਹਲਾ ਨਹੀਂ ਹੋਣ ਦਿੰਦੇ।
ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਆਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਅੱਜ ਸਿੱਖਿਆ ਦਾ ਐਨਾ ਵਧੀਆ ਪੱਧਰ ਨਹੀਂ ਹੈ ਜਿੰਨੀਆਂ ਉਨ੍ਹਾਂ ਕੋਲੋ ਫੀਸਾਂ ਲਈਆਂ ਜਾਂਦੀਆਂ ਹਨ। ਉਨ੍ਹਾਂ ਮੁਤਾਬਕ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਓ ਗਣਿਤ ਬਹੁਤ ਜ਼ਿਆਦਾ ਫੀਸ ਲਈ ਜਾਂਦੀ ਹੈ। ਜਦਕਿ ਉਨ੍ਹਾਂ ਦੀ ਪੜ੍ਹਾਈ ਅੱਜ ਦੇ ਸਰਕਾਰੀ ਸਕੂਲਾਂ ਨਾਲੋਂ ਕਿਤੇ ਹੇਠਲੇ ਪੱਧਰ ਤੇ ਹੈ। ਇਹ ਬੱਚੇ ਖ਼ੁਦ ਮੰਨਦੇ ਹਨ ਕਿ ਅੱਜ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਹੋ ਰਹੀ ਹੈ।
ਦੱਸ ਦਈਏ ਕਿ ਕੋਰੋਨਾ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਸਕੂਲ ਨਾ ਜਾਣ ਦੇ ਬਾਵਜੂਦ ਉਨ੍ਹਾਂ ਕੋਲੋਂ ਮੰਗੀਆਂ ਜਾਣ ਵਾਲੀਆਂ ਫੀਸਾਂ ਅਤੇ ਫੀਸਾਂ ਨਾ ਦੇਣ ਕਰਕੇ ਬੱਚਿਆਂ ਦੇ ਰਿਜ਼ਲਟ ਨੂੰ ਰੋਕਣਾ ਵੇ ਲੋਕਾਂ ਦੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵੱਲ ਜਾਣ ਦਾ ਇੱਕ ਕਾਰਨ ਬਣਿਆ।
ਇਹ ਵੀ ਪੜੋ: Farmers Protest: ਹਰਿਆਣਾ ਦੇ ਕਿਸਾਨ ਯੂਨੀਅਨਾਂ ਦੀ ਮੀਟਿੰਗ ਖ਼ਤਮ, ਅੰਦੋਲਨ ਜਾਰੀ ਰੱਖਣ ਦਾ ਐਲਾਨ