ਜਲੰਧਰ: ਬੀਤੇ ਦਿਨ ਪ੍ਰਤਾਪ ਬਾਗ ਨੇੜੇ ਕੁੱਝ ਵਿਅਕਤੀਆਂ ਦੀ ਜੋਗਿੰਦਰ ਨਾਮ ਦੇ ਵਿਅਕਤੀ ਨਾਲ ਲੜਾਈ ਹੋ ਗਈ ਸੀ ਜਿਸ ਵਿੱਚ ਜੋਗਿੰਦਰ ਨੂੰ ਗੰਭੀਰ ਸੱਟਾਂ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਸੀ। ਫਗਵਾੜਾ ਗੇਟ ਇਲਾਕੇ 'ਚ ਮ੍ਰਿਤਕ ਦੇ ਪਰਿਵਾਰ ਤੇ ਦੁਕਾਨਦਾਰਾਂ ਨੇ ਮ੍ਰਿਤਕ ਦੇਹ ਨੂੰ ਸੜਕ 'ਤੇ ਰੱਖਕੇ ਧਰਨਾ ਲਗਾ ਦਿੱਤਾ। ਫਗਵਾੜਾ ਗੇਟ ਵਿਖੇ ਮ੍ਰਿਤਕ ਦੇਹ ਨੂੰ ਰੱਖਕੇ ਪਰਿਵਾਰਕ ਮੈਂਬਰਾ ਨੇ ਆਰੋਪੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਅਰੋਪਿਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਨ੍ਹਾਂ ਚਿਰ ਤੱਕ ਅਸੀ ਇਹ ਧਰਨਾ ਨਹੀਂ ਖ਼ਤਮ ਕਰਾਗੇ।
ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਤਲਾਸ਼ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਕਿਹਾ ਕਿ ਆਰੋਪੀਆਂ ਦੇ 1 ਬੰਦੇ ਨੂੰ ਰਾਊਂਡਅਪ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜਲਦ ਹੀ ਆਰੋਪੀਆਂ ਨੂੰ ਪੇਸ਼ ਕਰ ਦਿੱਤੀ ਜਾਵੇਗਾ।
ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਹੈ ਕਿ ਆਰੋਪੀਆਂ ਨੂੰ ਜਲਦ ਗ੍ਰਿਫ਼ਤਾਰੀ ਕਰ ਲਿਆ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਧਰਨਾ ਖ਼ਤਮ ਕਰਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ।