ਜਲੰਧਰ: ਜ਼ਿਲ੍ਹਾ ਜਲੰਧਰ ਅੰਦਰ ਜ਼ਿਮਨੀ ਚੋਣ ਅਗਲੇ ਮਹੀਨੇ ਤੋਂ ਹੋਣ ਜਾ ਰਹੀ ਹੈ ਅਤੇ ਇਸ ਸਮੇਂ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਤਮਾਮ ਪਾਰਟੀਆਂ ਆਪਣਾ ਜ਼ੋਰ ਲਗਾ ਰਹੀਆਂ ਨੇ। ਅਜਿਹੇ ਵਿੱਚ ਪੰਜਾਬ ਦੀ ਸੱਤਾ ਉੱਤੇ ਕਾਬਿਜ਼ ਆਮ ਆਦਮੀ ਪਾਰਟੀ ਨੇ ਪੂਰੇ ਲਸ਼ਕਰ ਨਾਲ ਜਲੰਧਰ ਵਿੱਚ ਚੋਣ ਪ੍ਰਚਾਰ ਦਾ ਆਗਾਜ਼ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ।
-
'ਆਪ' ਕਨਵੀਨਰ Arvind Kejriwal ਜੀ ਦੇ ਨਾਲ ਜਲੰਧਰ ਵਿਖੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ 'ਚ ਚੋਣ ਰੈਲੀ Live... https://t.co/ok2gbv5iA7
— Bhagwant Mann (@BhagwantMann) April 20, 2023 " class="align-text-top noRightClick twitterSection" data="
">'ਆਪ' ਕਨਵੀਨਰ Arvind Kejriwal ਜੀ ਦੇ ਨਾਲ ਜਲੰਧਰ ਵਿਖੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ 'ਚ ਚੋਣ ਰੈਲੀ Live... https://t.co/ok2gbv5iA7
— Bhagwant Mann (@BhagwantMann) April 20, 2023'ਆਪ' ਕਨਵੀਨਰ Arvind Kejriwal ਜੀ ਦੇ ਨਾਲ ਜਲੰਧਰ ਵਿਖੇ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ 'ਚ ਚੋਣ ਰੈਲੀ Live... https://t.co/ok2gbv5iA7
— Bhagwant Mann (@BhagwantMann) April 20, 2023
ਸੰਗਰੂਰ ਤੋਂ ਬਾਅਦ ਸੀਟ ਖਾਲੀ: ਸੀਐੱਮ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਜਲੰਧਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਆਮ ਆਦਮੀ ਪਾਰਟੀ ਦਾ ਕੋਈ ਵੀ ਮੈਂਬਰ ਲੋਕ ਸਭਾ ਦਾ ਹਿੱਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਾਸੀਆਂ ਕੋਲ ਇਸ ਵਾਰ ਇਤਹਾਸਿਕ ਬਦਲਾਅ ਲਿਆਉਣ ਦਾ ਪੂਰਾ ਮੌਕਾ ਹੈ ਅਤੇ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਜਲੰਧਰ ਦੇ ਵੋਟਰ ਸਮਝਦਾਰੀ ਦਾ ਸਬੂਤ ਦਿੰਦਿਆਂ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਭੁਗਤਣਗੇ ਅਤੇ ਦੁਆਬੇ ਤੋਂ 'ਆਪ' ਦਾ ਸੰਸਦ ਮੈਂਬਰ ਚੁੱਣ ਕੇ ਤਰੱਕੀ ਦਾ ਰਾਹ ਖੋਲ੍ਹਣ ਲਈ ਪਾਰਲੀਮੈਂਟ ਵਿੱਚ ਪਹੰਚਣਗੇ।
ਰਿਵਾਇਤੀ ਪਾਰਟੀਆਂ ਉੱਤੇ ਨਿਸ਼ਾਨਾ: ਇਸ ਮੌਕੇ ਭਗਵੰਤ ਮਾਨ ਨੇ ਚੁਟਕੀ ਲੈਂਦਿਆਂ ਰਿਵਾਇਤੀ ਪਾਰਟੀਆਂ ਉੱਤੇ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਿਨ-ਰਾਤ ਉਨ੍ਹਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾ ਕੇ ਭੰਡਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਉਨ੍ਹਾਂ ਕਿਹਾ ਸੁਖਬੀਰ ਬਾਦਲ ਅਤੇ ਕਾਂਗਰਸ ਦੇ ਤਮਾਮ ਮੰਤਰੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਨੂੰ ਹੁਣ ਸਮਝਣ ਦੇ ਨਾਲ-ਨਾਲ ਨਕਾਰ ਵੀ ਚੁੱਕੇ ਨੇ। ਨਾਲ ਹੀ ਉਨ੍ਹਾ ਕਿਹਾ ਭਾਜਪਾ ਉੱਤੇ ਪੰਜਾਬ ਦੇ ਲੋਕ ਪਹਿਲਾਂ ਹੀ ਵਿਸ਼ਵਾਸ ਨਹੀਂ ਕਰਦੇ ਇਸ ਲਈ ਉਹ ਵੱਡਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦੇਣਗੇ।
ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਜਲੰਧਰ ਵਾਸੀਆਂ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਉਹ ਜਲੰਧਰ ਦੀ ਨੁਹਾਰ ਬਦਲ ਦੇਣਗੇ ਅਤੇ ਜੋ ਅੱਜ ਤੱਕ ਨਹੀਂ ਹੋਇਆ ਉਹ ਵੀ ਕਰਕੇ ਵਿਖਾਇਆ ਜਾਵੇ। ਉਨ੍ਹਾਂ ਕਿਹਾ ਸਪੋਰਟਸ ਇੰਡਸਟਰੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਸੀਐੱਮ ਮਾਨ ਨੇ ਕਿਹਾ ਕਿ ਆਦਮਪੁਰ ਵਾਲਾ ਹਵਾਈ ਅੱਡਾ ਜੂਨ-ਜੁਲਾਈ ਵਿੱਚ ਚਾਲੂ ਕਰ ਦਿੱਤਾ ਜਾਵੇਗਾ ਅਤੇ ਇਸੇ ਥਾਂ ਤੋਂ ਆਦਮਪੁਰ ਨੂੰ ਜਾਂਦੀ ਸੜਕ ਵੀ ਬਣਾਈ ਜਾਵੇਗੀ। ਉਨ੍ਹਾਂ ਆਪਣੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਦੀ ਖ਼ਰਾਬ ਫ਼ਸਲ ਖੇਤਾਂ ਵਿੱਚ ਹੀ ਹੈ ਜਦਕਿ ਪੈਸੇ ਸਿੱਧੇ ਖ਼ਾਤੇ ਵਿੱਚ ਆ ਰਹੇ ਹਨ। ਉਨ੍ਹਾਂ ਜਲੰਧਰ ਵਾਸੀਆਂ ਨੂੰ ਮੰਗ ਕਰਦੇ ਹੋਏ ਕਿਹਾ ਕਿ ਇੱਧਰ-ਉਧਰ ਆਪਣੀ ਵੋਟ ਨਾ ਖ਼ਰਾਬ ਕਰਨ।