ਜਲੰਧਰ: ਬੀਤੇ ਦਿਨ ਹੀ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਆਈ.ਸੀ.ਯੂ ਵਾਰਡ ਦੇ ਬਾਹਰ ਦਰਜਨਾਂ ਚੂਹੇ ਦੀ ਵੀਡਿਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਦੀ ਮੈਡੀਕਲ ਸੁਪਰੀਡੈਂਟ ਡਾ.ਸੀਮਾ ਵੱਲੋਂ ਇਸ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਿਵਲ ਹਸਪਤਾਲ ਵਿਖੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ।
ਅਤੇ ਮੁਰਦਾਘਰ ਵਿਖੇ ਵੀ ਕੰਸਟ੍ਰਕਸ਼ਨ ਚੱਲ ਰਹੀ ਹੈ ਤੇ ਪਿੱਛੇ ਟਰੌਮਾ ਸੈਂਟਰ ਵਿੱਚ ਵੀ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਸਿਵਲ ਹਸਪਤਾਲ ਵਿਖੇ ਲਿਫ਼ਟ ਵੀ ਬਣਾਈ ਜਾ ਰਹੀ ਹੈ।
ਜਿਸ ਦੇ ਚਲਦਿਆਂ ਥੱਲੋਂ ਮਿੱਟੀ ਵੀ ਪੁੱਟੀ ਗਈ ਹੈ ਅਤੇ ਬੀਤੇ ਕੁਝ ਦਿਨ ਪਹਿਲੇ ਬਰਸਾਤਾਂ ਵੀ ਹੋਈਆਂ ਸਨ। ਜਿਸਦੇ ਚਲਦਿਆਂ ਚੂਹੇ ਬਾਹਰ ਆ ਗਏ ਹਨ ਅਤੇ ਸਿਵਲ ਹਸਪਤਾਲ ਵਿਚ ਇਸ ਤਰ੍ਹਾਂ ਘੁੰਮਦੇ ਦਿਖਾਈ ਦਿੱਤੇ ਹਨ, ਪਰ ਉਨ੍ਹਾਂ ਵੱਲੋਂ ਆਪਣੇ ਹੀ ਸਟਾਫ਼ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ।
ਜਲਦ ਹੀ ਚੂਹਿਆਂ ਵਾਲੀ ਸਮੱਸਿਆਵਾਂ ਨੂੰ ਵੀ ਹੱਲ ਕਰ ਦਿੱਤਾ ਜਾਵੇਗਾ। ਬਾਕੀ ਉਨ੍ਹਾਂ ਵੱਲੋਂ ਜਲੰਧਰ ਦੇ ਮਰੀਜ਼ਾਂ ਦੇ ਲਈ ਕੋਈ ਵੀ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਕਮੀ ਨਹੀਂ ਰੱਖੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ਦੇ ਨਾਲ ਬਿਲਕੁਲ ਵੀ ਖਿਲਵਾੜ ਨਹੀਂ ਕਰ ਰਿਹਾ।
ਇਸ ਦੇ ਨਾਲ ਹੀ ਜਲੰਧਰ ਦੇ ਹੀ ਆਮ ਜਨਤਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਉਹ ਹਸਪਤਾਲ ਹੈ, ਜਿਥੇ ਕਿ ਇੱਕ ਗ਼ਰੀਬ ਇਨਸਾਨ ਆਪਣਾ ਇਲਾਜ ਕਰਵਾਉਣ ਲਈ ਜਾਂਦਾ ਹੈ। ਜੇਕਰ ਸਿਵਲ ਹਸਪਤਾਲ ਵਿਖੇ ਹੀ ਇਹੋ ਜਿਹੇ ਵੀਡੀਓ ਸਾਹਮਣੇ ਆਉਣਗੀਆਂ, ਜਿੱਥੇ ਕਿ ਲੋਕ ਆਪਣਾ ਇਲਾਜ ਕਰਵਾਉਣ ਤੋਂ ਵੀ ਡਰਨ ਲੱਗ ਜਾਣਗੇ।
ਉਨ੍ਹਾਂ ਨੇ ਕਿਹਾ ਹੈ ਕਿ ਜਨਤਾ ਸਰਕਾਰ ਨੂੰ ਆਪਣਾ ਟੈਕਸ ਦੇ ਰਹੀ ਹੈ, ਚਾਹੇ ਉਹ ਕੋਈ ਵੀ ਸਾਮਾਨ ਦਾ ਕਿਉਂ ਨਾ ਹੋਵੇ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਨਤਾ ਦੇ ਪੈਸੇ ਨੂੰ ਵਧੀਆ ਕੰਮ ਵਿੱਚ ਲਾਵੇ।
ਜਨਤਾ ਦੀ ਭਲਾਈ ਲਈ ਹੀ ਪ੍ਰਸ਼ਾਸਨ ਵੱਲੋਂ ਕੰਮ ਕੀਤੇ ਜਾਣੇ ਚਾਹੀਦੇ ਹਨ। ਸਿਹਤ ਵਿਭਾਗ ਸਿਵਲ ਹਸਪਤਾਲ ਦੀ ਜੋ ਇਹ ਵੀਡਿਓ ਸਾਹਮਣੇ ਆਈ ਹੈ ਉਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਇਹ ਵੀ ਪੜ੍ਹੋ: ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਕੈਪਟਨ ਦੀ ਨਵੀਂ ਪਾਰਟੀ ਬਣਾਏ ਜਾਣ 'ਤੇ ਕੀਤਾ ਸਵਾਗਤ