ਜਲੰਧਰ: ਡੇਰਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ ਵੋਟ ਅਜੇ ਤੱਕ ਨਹੀਂ ਬਣੀ ਹੈ, ਅਜਿਹੇ ਆਰੋਪ ਆਸ਼ੂਤੋਸ਼ ਮਹਾਰਾਜ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨੇ ਲਗਾਏ ਹਨ। ਸਾਬਕਾ ਡਰਾਈਵਰ ਪੂਰਨ ਸਿੰਘ ਦਾ ਆਰੋਪ ਹੈ ਕਿ ਉਹ ਉਥੇ ਦੋ ਸੌ ਪਨਤਾਲੀ ਵੋਟਾਂ ਹੋਰ ਬਣੀਆਂ ਹਨ ਇਨ੍ਹਾਂ ਵਿੱਚੋਂ ਕਾਫ਼ੀ ਵੋਟਰਾਂ ਇੱਥੋਂ ਦੇ ਵਸਨੀਕ ਵੀ ਨਹੀਂ ਹਨ।
ਸ਼ਹਿਰਾ ਦੇ ਪ੍ਰੈੱਸ ਕਲੱਬ ਵਿੱਚ ਮੀਡੀਆ ਨਾਲ ਮੁਲਾਕਾਤ ਦੌਰਾਨ ਪੂਰਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਵਿਵਾਦਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾ ਦੇ ਸੰਪਾਦਕ ਆਸ਼ੂਤੋਸ਼ ਮਹਾਰਾਜ ਦੇ ਡਰਾਈਵਰ ਰਹਿ ਚੁੱਕੇ ਹਨ। ਇਸ ਪ੍ਰੈਸ-ਕਾਨਫਰੰਸ ਦੌਰਾਨ ਪੂਰਨ ਸਿੰਘ ਨੇ ਇਸ ਤੋਂ ਪਹਿਲਾਂ ਵੀ ਆਸ਼ੂਤੋਸ਼ ਮਹਾਰਾਜ ਅਤੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੇ ਉੱਪਰ ਕਈ ਆਰੋਪ ਲਗਾਏ ਗਏ ਸਨ। ਹੁਣ ਉਨ੍ਹਾਂ ਦਾ ਆਰੋਪ ਹੈ ਕਿ ਆਸ਼ੂਤੋਸ਼ ਮਹਾਰਾਜ ਨੂੰ ਸਮਾਧੀ ਵਿੱਚ ਬੈਠੇ ਹੋਏ ਅੱਠ ਸਾਲ ਹੋ ਚੁੱਕੇ ਹਨ, ਜਦਕਿ ਉਹ ਨੂਰਮਹਿਲ ਦਾ ਵਸਨੀਕ ਨਹੀਂ ਹੈ।
ਉਨ੍ਹਾਂ ਮੁਤਾਬਿਕ ਆਸ਼ੂਤੋਸ਼ ਮਹਾਰਾਜ ਤੋਂ ਇਲਾਵਾ ਵੀ ਦੋ ਸੌ ਪਨਤਾਲੀ ਦੇ ਕਰੀਬ ਵੋਟਾਂ ਹੋਰ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਕਾਫ਼ੀ ਲੋਕ ਉੱਥੇ ਦੇ ਵਸਨੀਕ ਨਹੀਂ ਹਨ। ਪੂਰਨ ਸਿੰਘ ਦਾ ਆਰੋਪ ਹੈ ਕਿ ਦਿਵਿਆ ਜੋਤੀ ਜਾਗਰਤੀ ਸੰਸਥਾ ਰਾਜਨੀਤੀ ’ਚ ਅਸਰ ਰਸੂਖ਼ ਹੋਣ ਕਾਰਨ ਅਜਿਹਾ ਕੀਤਾ ਜਾ ਰਿਹਾ ਹੈੈ। ਇਸਦੇ ਗੈਰ ਕਾਨੂੰਨੀ ਪ੍ਰਕਿਰਿਆ ਸਬੰਧੀ ਉਨ੍ਹਾਂ ਦੁਆਰਾ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।