ETV Bharat / state

ਜਲੰਧਰ 'ਚ ਦੋਮੋਰੀਆ ਪੁਲ ਨੇੜਿਓਂ ਲਟਕਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਪੁਲਿਸ ਜਾਂਚ ਵਿਚ ਜੁਟੀ

ਮ੍ਰਿਤਕ ਸ਼ਵ ਦੇ ਕੋਲੋਂ ਕੋਈ ਵੀ ਪਛਾਣ ਪੱਤਰ ਜਾਂ ਡਾਕੂਮੈਂਟ ਨਹੀਂ ਮਿਲਿਆ ਹੈ ਅਤੇ ਨਾ ਹੀ ਇਹ ਪਤਾ ਲੱਗਾ ਹੈ ਕਿ ਇਸ ਦੀ ਮੌਤ ਕਿਵੇਂ ਹੋਈ ਹੈ। ਇਹ ਕੌਣ ਹੈ ਫ਼ਿਲਹਾਲ ਪੁਲਸ ਵਲੋਂ ਮ੍ਰਿਤਕ ਸ਼ਵ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਮੁਰਦਾਘਰ ਵਿਚ 72 ਘੰਟੇ ਲਈ ਰੱਖਿਆ ਜਾਵੇਗਾ।

Dead Body Found: an unidentified person was found hanging near the Domoria bridge in Jalandhar
Dead Body Found: ਜਲੰਧਰ 'ਚ ਦੋਮੋਰੀਆ ਪੁਲ ਨੇੜਿਓਂ ਲਟਕਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਪੁਲਿਸ ਜਾਂਚ ਵਿਚ ਜੁਟੀ
author img

By

Published : Apr 1, 2023, 1:20 PM IST

Dead Body Found: ਜਲੰਧਰ 'ਚ ਦੋਮੋਰੀਆ ਪੁਲ ਨੇੜਿਓਂ ਲਟਕਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਪੁਲਿਸ ਜਾਂਚ ਵਿਚ ਜੁਟੀ

ਜਲੰਧਰ : ਜਲੰਧਰ ਦੇ ਰਾਮਾਮੰਡੀ ਥਾਣਾ ਖੇਤਰ ਦੇ ਦੋਮੋਰੀਆ ਪੁਲ ਸੁਵਿਧਾ ਸੈਂਟਰ ਨੇੜੇ ਇਕ ਵਿਅਕਤੀ ਦੀ ਅਰਧ ਨਗਨ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕਤਲ ਹੈ ਜਾਂ ਖ਼ੁਦਕੁਸ਼ੀ ਹੈ ਅਤੇ ਅਜੇ ਤੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਸਬੰਧੀ ਏ. ਐੱਸ. ਆਈ. ਨੇ ਦੱਸਿਆ ਕਿ ਸਾਢੇ 7 ਅਤੇ 8 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਦੀ ਅਰਧ ਨਗਨ ਲਾਸ਼ ਖੰਭੇ ਨਾਲ ਲਟਕ ਰਹੀ ਸੀ। ਉਸ ਕੋਲੋਂ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਇਸੇ ਤਰ੍ਹਾਂ ਨੇੜਿਓਂ ਕੋਈ ਸਾਮਾਨ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖ਼ੁਦਕੁਸ਼ੀ ਹੈ ਜਾਂ ਕਤਲ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Navjot Sidhu Release: ਕੁਝ ਹੀ ਸਮੇਂ ਵਿੱਚ ਜੇਲ੍ਹੋਂ ਬਾਹਰ ਆਉਣਗੇ ਨਵਜੋਤ ਸਿੱਧੂ, ਪਟਿਆਲਾ ਜੇਲ੍ਹ ਬਾਹਰ ਪੈ ਰਹੇ ਨੇ ਭੰਗੜੇ, ਹੋਵੇਗਾ Grand Welcome

ਲਾਸ਼ 'ਤੇ ਨਹੀਂ ਮਿਲਿਆ ਕੋਈ ਸ਼ੱਕੀ ਨਿਸ਼ਾਨ : ਜ਼ਿਕਰਯੋਗ ਹੈ ਕਿ ਅੱਜ ਸੁਭਾ ਜਲੰਧਰ ਮਸ਼ਹੂਰ ਦੋਮੋਰੀਆ ਪੁਲ ਹੇਠਾਂ ਇਕ ਪਰਵਾਸੀ ਵਿਅਕਤੀ ਦੇ ਵੱਲੋਂ ਲਾਸ਼ ਦਿਖੀ ਜਿਸ ਤੋਂ ਬਾਅਦ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈਸੂਚਨਾ ਮਿਲਦੇ ਪੁਲਿਸ ਦੇ ਜਾਂਚ ਅਧਿਕਾਰੀ ਏ ਐਸ ਆਈ ਸਤਨਾਮ ਸਿੰਘ ਪੁੱਜੇ ਅਤੇ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਉਥੇ ਹੀ ਇਸ ਮੌਕੇ ਓਹਨਾ ਦੱਸਿਆ ਗਿਆ ਕਿ ਸਵੇਰੇ ਜਿਵੇਂ ਹੀ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਤੇ ਓਹ ਆਪਣੀ ਪੁਲਿਸ ਪਾਰਟੀ ਲੈ ਕੇ ਘਟਨਾਸਥਲ 'ਤੇ ਪੁੱਜੇ। ਜਾਂਚ ਪੜਤਾਲ 'ਚ ਪਾਇਆ ਕਿ ਮ੍ਰਿਤਕ ਨਾ ਕੋਈ ਕੱਟ ਕੱਟ ਦਾ ਨਿਸ਼ਾਨ ਹੈ ਅਤੇ ਨਾ ਹੀ ਕੋਈ ਮਾਰ-ਕੁੱਟ ਦਾ ਨਿਸ਼ਾਨ ਹੈ ਜਿਸ ਕਾਰਣ ਮੋਤ ਦੇ ਕਾਰਣ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਨੂੰ ਮੁਰਦਾਘਰ ਵਿਚ 72 ਘੰਟੇ ਲਈ ਰੱਖਿਆ ਜਾਵੇਗਾ ਤੇ ਇਸ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਇਸ ਵਿੱਚ ਜੋ ਵੀ ਬਣਦੀ ਕਾਰਵਾਈ ਹੈ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ।

ਪ੍ਰਸਾਸ਼ਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ: ਜਿੱਥੇ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸ਼ਨ ਇਲੈਕਸ਼ਨਾਂ ਦੀ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਉਸਦੇ ਦੂਸਰੇ ਪਾਸੇ ਜ਼ਿਲ੍ਹੇ ਵਿੱਚ ਇਸ ਤਰੀਕੇ ਦੇ ਨਾਲ ਅਗਿਆਤ ਵਿਅਕਤੀ ਦੀ ਲਾਸ਼ ਮਿਲੀ ਹੈ ਉਹ ਕੀਤੇ ਨਾ ਕੀਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਕਿ ਅਖੀਰ ਇਥੇ ਹੋ ਕੀ ਰਿਹਾ ਹੈ। ਪ੍ਰਵਾਸੀਆਂ 'ਚ ਜ਼ਿਆਦਾ ਲੋਕ ਅਨਪੜ੍ਹ ਹਨ। ਦਿਹਾੜੀ ਕਰਕੇ ਸ਼ਰਾਬ ਪੀਕੇ ਨਸ਼ਾ ਕਰਕੇ ਪਏ ਹੁੰਦੇ ਹਨ। ਜਿਨ੍ਹਾਂ ਦਾ ਕੋਈ ਪੁਖਤਾ ਪ੍ਰਬੰਧ ਵੀ ਨਹੀਂ ਹੁੰਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.