ਚੰਡੀਗੜ੍ਹ: ਮੋਹਾਲੀ ਦੇ ਪਿੰਡ ਸੋਹਾਣਾ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਇਹ ਹਾਦਸਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਤੋਂ ਲਾਂਡਰਾਂ ਰੋੜ 'ਤੇ ਵਾਪਰਿਆ ਹੈ।ਇਸ ਹਾਦਸੇ ਤੋਂ ਬਾਅਦ ਹਫ਼ੜਾ-ਦਫ਼ੜੀ ਮਚ ਗਈ। ਦੱਸ ਜਾ ਰਿਹਾ ਹੈ ਕਿ ਇਸ ਇਮਾਰਤ 'ਚ ਜਿੰਮ ਚਲਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਿਕ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਲਗਭਗ 10 ਤੋਂ ਜਿਆਦਾ ਲੋਕ ਜਿੰਮ 'ਚ ਦਾਖਲ ਸਨ ਅਤੇ ਉਨ੍ਹਾਂ ਦੇ ਦੱਬੇ ਹੋਣ ਦਾ ਖ਼ਾਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ, ਸਾਡਾ ਪੂਰਾ ਧਿਆਨ ਲੋਕਾਂ ਨੂੰ ਬਾਹਰ ਕੱਢਣ 'ਤੇ ਹੈ। NDRF ਅਤੇ ਫੌਜ ਦੇ ਜਵਾਨਾਂ ਵਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ ਅਤੇ ਪੁਲਿਸ ਵੀ ਉਨ੍ਹਾਂ ਦਾ ਸਹਿਯੋਗ ਕਰ ਰਹੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਾਡੀ ਤਰਜੀਹ ਵੱਧ ਤੋਂ ਵੱਧ ਜਾਨਾਂ ਬਚਾਉਣਾ ਹੈ।
ਕਿੰਝ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਇਸ ਇਮਾਰਤ ਦੇ ਨਾਲ ਦੂਜੀ ਇਮਾਰਤ 'ਚ ਖੁਦਾਈ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਬਚਾਅ ਕਾਰਜ ਲਗਾਤਾਰ ਜਾਰੀ ਹੈ। ਵਿੱਚ ਕਈ ਜੇਬੀਸੀ ਮਸ਼ੀਨਾਂ, ਪ੍ਰਸ਼ਾਸਨ ਅਤੇ ਲੋਕ ਲੱਗੇ ਹੋਏ ਹਨ। ਬਚਾਓ ਕਾਰਜ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਸ ਇਮਾਰਤ ਵਿੱਚ ਜਿੰਮ ਚਲ ਰਿਹਾ ਸੀ। ਜਿਸ ਸਮੇਂ ਇਮਾਰਤ ਢਹਿ ਢੇਰੀ ਹੋਈ ਉਸ ਸਮੇਂ ਵੀ ਜਿਮ ਖੁੱਲ੍ਹੇ ਹੋਣ ਦੀ ਖ਼ਬਰ ਹੈ। ਮਲਬੇ ਨੂੰ ਹਟਾਇਆ ਜਾ ਰਿਹਾ ਅਤੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਇਸ ਇਮਾਰਤ ਡਿੱਗਣ ਦੀ ਘਟਨਾ 'ਚ ਹਿਮਾਚਲ ਪ੍ਰਦੇਸ਼ ਦੇ ਥੀਓਗ ਦੀ ਜ਼ਖਮੀ 29 ਸਾਲਾ ਦ੍ਰਿਸ਼ਟੀ ਵਰਮਾ ਦੀ ਮੌਤ ਹੋ ਗਈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਨੇ ਉਸ ਨੂੰ ਗੰਭੀਰ ਹਾਲਤ 'ਚ ਮਲਬੇ 'ਚੋਂ ਬਾਹਰ ਕੱਢਿਆ। ਦੇਰ ਰਾਤ ਕਾਰਜਕਾਰੀ ਡੀਸੀ ਵਿਰਾਜ ਐਸ ਟਿੱਡਕੇ ਨੇ ਦੱਸਿਆ ਕਿ ਉਸ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ।
#WATCH | Deepak Pareek, SSP Mohali, says, " ...operation is underway. we have no such estimate as to how many people are trapped there. ndrf, police and fire department teams are at the spot. the reason behind this mishap will be investigated." https://t.co/gLNcRbAz84 pic.twitter.com/Cu6IRABvGx
— ANI (@ANI) December 21, 2024
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ
ਹਾਦਸੇ ਵਾਲੀ ਥਾਂ ਪਹੁੰਚੇ ਮੋਹਾਲੀ ਦੇ ਐਸ.ਐੱਸ.ਪੀ ਦੀਪਕ ਪਾਰਿਕ ਨੇ ਆਖਿਆ ਕਿ ਜਿਵੇਂ ਹੀ ਸਾਨੂੰ ਘਟਨਾ ਦਾ ਪਤਾ ਲੱਗਿਆ ਅਸੀਂ ਮੌਕੇ 'ਤੇ ਪਹੁੰਚੇ ਹਾਂ। ਸਾਡੇ ਵੱਲੋਂ ਸਾਰੇ ਬਚਾਅ ਦੇ ਪ੍ਰਬੰਧ ਕਰ ਲਏ ਗਏ ਹਨ। ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਡੀਆਈਜੀ ਹੁਰਚਰਨ ਸਿੰਘ ਭੁੱਲਰ ਨੇ ਆਖਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਹਾਲੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮਲਬੇ ਅੰਦਰ ਕਿੰਨੇ ਵਿਅਕਤੀ ਦੱਬੇ ਹੋ ਸਕਦੇ ਹਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਹੋਰ ਉਚ ਅਧਿਕਾਰੀ ਵੀ ਮੌਕੇ ਉਤੇ ਪਹੁੰਚ ਗਏ।
#WATCH | Mohali, Punjab: AAP MP Malwinder Singh Kang says, " as soon as i came to know about this, i spoke to the district commissioner. the administration is engaged in rescue work. it is not yet confirmed how many people were present (during the time of collapse)... our aim… https://t.co/0AzR6BheOI pic.twitter.com/GqUpxmXRgf
— ANI (@ANI) December 21, 2024
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ‘ਚ ਸੋਹਾਣਾ ਦੇ ਨੇੜੇ ਇੱਕ ਬਹੁ-ਮੰਜ਼ਿਲਾਂ ਇਮਾਰਤ ਹਾਦਸਾਗ੍ਰਸਤ ਹੋਣ ਦੀ ਦੁਖ਼ਦ ਸੂਚਨਾ ਮਿਲੀ ਹੈ। ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ ‘ਤੇ ਤੈਨਾਤ ਨੇ। ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ‘ਚ ਹਾਂ। ਅਰਦਾਸ ਕਰਦੇ ਹਾਂ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ, ਦੋਸ਼ੀਆਂ ‘ਤੇ ਕਾਰਵਾਈ…
— Bhagwant Mann (@BhagwantMann) December 21, 2024
ਹਾਦਸੇ ਤੋਂ ਬਾਅਦ ਸੀਐਮ ਮਾਨ ਦੁਖ ਜਤਾਇਆ
ਬਹੁ-ਮੰਜ਼ਿਲਾ ਇਮਾਰਤ ਦੇ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਅਰਦਾਸ ਕਰਦੇ ਹਾਂ ਕੋਈ ਵੀ ਜਾਨੀ ਨੁਕਸਾਨ ਨਾ ਹੋਇਆ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਸ਼ੀਆਂ ‘ਤੇ ਬਣਦੀ ਕਾਰਵਾਈ ਕਰਾਂਗੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।
#WATCH | A multi-storey under-construction building collapsed in Punjab's Mohali. Rescue operations are underway. More details awaited pic.twitter.com/Q0Lv30Ex3d
— ANI (@ANI) December 21, 2024
NDRF ਦੀ ਟੀਮ ਵੱਲੋਂ ਬਚਾਅ ਕਾਰਜ ਜਾਰੀ- ਵਿਧਾਇਕ ਕੁਲਵੰਤ ਸਿੰਘ
ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਹ ਕਲੀਅਰ ਨਹੀਂ ਹੋ ਪਾਇਆ ਹੈ ਕਿ ਕਿੰਨੇ ਲੋਕ ਦੱਬੇ ਹੋਏ ਹਨ। ਫਿਲਹਾਲ ਪ੍ਰਸ਼ਾਸਨ ਅਤੇ NDRF ਦੀ ਟੀਮ ਵੱਲੋਂ ਬਚਾਅ ਕਾਰਜ ਜਾਰੀ ਹਨ। NDRF ਨੇ ਇਸ ਬਚਾਅ ਕਾਰਜ ਵਿੱਚ ਇੱਕ ਸਖ਼ਸ ਨੂੰ ਬਾਹਰ ਕੱਢਿਆ ਹੈ। ਲੋਕਲ ਪ੍ਰਸ਼ਾਸਨ ਅਤੇ NDRF ਦੀ ਮਦਦ ਨਾਲ ਵੱਡੇ ਪੱਧਰ ‘ਤੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ।
ਐਨਡੀਆਰਐਫ਼ ਦਾ ਬਿਆਨ
#WATCH | Punjab: Mohali building collapse: NDRF official Baljit Singh says, " it has been about 1-2 hours since the rescue operation began. a girl of about 22 years has been rescued. she has been referred to the hospital...rescue operation is on..." https://t.co/0AzR6BheOI pic.twitter.com/jXJ4fhjtao
— ANI (@ANI) December 21, 2024
ਐਨਡੀਆਰਐਫ਼ ਦੇ ਕਰਮਚਾਰੀ ਵੱਲੋਂ ਬਿਆਨ ਦਿੰਦੇ ਆਖਿਆ ਗਿਆ ਕਿ ਹੁਣ ਤੱਕ ਇੱਕ ਕੁੜੀ ਦਾ ਰੈਸਕਿਊ ਕੀਤਾ ਗਿਆ ਹੈ।ਜਿਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ।ਉਨ੍ਹਾਂ ਆਖਿਆ ਉਸ ਪੀੜਤ ਲੜਕੀ ਦੀ ਹਾਲਤ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਦੀ ਸਿਹਤ ਬਾਰੇ ਤਾਂ ਡਾਕਟਰ ਹੀ ਜਿਆਦਾ ਦੱਸ ਸਕਦੇ ਨੇ ਇਸ ਲਈ ਜਲਦੀ ਜਲਦੀ ਜ਼ਖਮੀ ਹਾਲਤ 'ਚ ਲੜਕੀ ਨੂੰ ਹਸਪਤਾਲ ਭੇਜਿਆ ਗਿਆ ਹੈ। ਕਾਬਲੇਜ਼ਿਕਰ ਹੈ ਕਿ ਹੁਣ ਬਚਾਅ ਕਾਰਜ ਲਈ ਇੰਡੀਅਨ ਆਰਮੀ ਵੀ ਮੌਕੇ 'ਤੇ ਪਹੁੰਚ ਗਈ ਹੈ।
#WATCH | Personnel of the Indian Army join rescue operation after a multi-storey under-construction building collapsed in Punjab's Mohali. pic.twitter.com/lGAYkIZbDG
— ANI (@ANI) December 21, 2024
ਕੰਟਰੋਲ ਰੂਮ ਬਣਾਇਆ, ਹੈਲਪਲਾਈਨ ਨੰਬਰ ਜਾਰੀ
ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਾਲੀ ਇਮਾਰਤ ਹਾਦਸੇ ਵਿੱਚ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੈਲਪਲਾਈਨ ਨੰਬਰ +91 172-2219506 ਵੀ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਸਿਵਲ ਹਸਪਤਾਲ ਮੋਹਾਲੀ, ਫੋਰਟਿਸ, ਮੈਕਸ ਅਤੇ ਸੋਹਾਣਾ ਹਸਪਤਾਲ ਨੂੰ ਅਲਰਟ 'ਤੇ ਰੱਖਿਆ ਹੈ।
ਪ੍ਰਸਾਸ਼ਨ 'ਤੇ ਉੱਠੇ ਸਵਾਲ
ਮੋਹਾਲੀ 'ਚ ਵਾਪਰੇ ਹਾਦਸੇ ਤੋਂ ਬਾਅਦ ਪ੍ਰਸਾਸ਼ਨ 'ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹਨ। ਲੋਕਾਂ ਨੇ ਆਖਿਆ ਕਿ ਅਸੀਂ ਪ੍ਰਸਾਸ਼ਨ ਨੂੰ ਅਪੀਲ਼ ਕੀਤੀ ਕਿ ਅਜਿਹੀ ਮੰਜ਼ਿਲਾਂ ਨੂੰ ਸੀਲ਼ ਕੀਤਾ ਜਾਵੇ ਤਾਂ ਜੋ ਕੋਈ ਵੀ ਅਜਿਹਾ ਹਾਦਸਾ ਨਾ ਵਾਪਰ ਸਕੇ। ਮੋਹਾਲੀ ਵਾਸੀਆਂ ਨੇ ਆਖਿਆ ਕਿ ਬਹੁ-ਮਜਿੰਲਾ ਇਮਰਾਤਾਂ ਦਾ ਨਕਸ਼ਾ ਕਿਵੇਂ ਪਾਸ ਕੀਤਾ ਜਾਂਦਾ ਹੈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਇਸ ਹਾਦਸੇ ਦਾ ਕਾਰਨ ਕੀ ਹੈ ਅਤੇ ਕੌਣ ਇਸ ਦਾ ਜ਼ਿੰਮੇਵਾਰ ਹੈ । ਇਸ ਦੇ ਨਾਲ ਹੀ ਇਹ ਵੀ ਵੇਖਣਾ ਬਹੁਤ ਅਹਿਮ ਹੋਵੇਗਾ ਕਿ ਇਸ ਹਾਦਸੇ ਦੇ ਦੋਸ਼ੀਆਂ 'ਤੇ ਕੀ ਕਾਰਵਾਈ ਹੋਵੇਗੀ?