ਜਲੰਧਰ: ਪਿਛਲੇ ਦਿਨੀਂ ਹੜ੍ਹ ਤੋਂ ਪ੍ਰਭਾਵਿਤ ਜਲੰਧਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਅਜੇ ਵੀ ਰਾਹਤ ਨਹੀਂ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਕੰਮ ਪੂਰਾ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ 'ਤੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਹੜ੍ਹ ਕਾਰਨ 18 ਬ੍ਰਿਚ ਹੋਈਆਂ ਹਨ ਜਿਨ੍ਹਾਂ ਵਿੱਚੋਂ 11 ਫਿਲੌਰ ਦੀਆਂ ਹਨ ਅਤੇ ਉਨ੍ਹਾਂ ਵਿੱਚੋਂ 4 ਨੂੰ ਭਰ ਦਿੱਤਾ ਗਿਆ ਹੈ।
ਡੀਸੀ ਵਰਿੰਦਰ ਨੇ ਦੱਸਿਆ ਕਿ ਜੋ ਬਾਕੀ ਬ੍ਰਿਚ ਬੱਚ ਗਈਆਂ ਹਨ, ਉਹ ਵੀ ਬਹੁਤ ਹੀ ਜਲਦ ਪਲੱਗ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਿਆਦਾ ਮੁਸ਼ਕਲ ਲੋਹੀਆਂ ਇਲਾਕੇ ਵਿੱਚ ਹੋ ਰਹੀਆਂ ਹੈ, ਜਿੱਥੇ ਕੁੱਲ 7 ਬ੍ਰਿਚ ਹੋਈਆਂ ਹਨ। ਜਿਨ੍ਹਾਂ ਵਿੱਚੋਂ 6 ਅਜਿਹੀਆਂ ਹਨ ਜਿੱਥੇ ਕੱਚਾ ਮਟੀਰੀਅਲ ਪਹੁੰਚਾਉਣਾ ਬਹੁਤ ਹੀ ਮੁਸ਼ਕਿਲ ਹੈ।ਇਸ ਦਾ ਕਾਰਨ ਹੈ ਕਿ, ਉੱਥੇ ਜ਼ਿਆਦਾ ਪਾਣੀ ਖੜ੍ਹਾ ਹੈ ਤੇ ਇੱਕ ਬ੍ਰੀਚ ਜੋ ਕਿ ਜਾਨੀਆਂ ਹੈ।
ਉਨ੍ਹਾਂ ਦੱਸਿਆ ਕਿ ਜਾਨੀਆਂ ਬ੍ਰਿਚ ਪੰਜ ਸੌ ਫੁੱਟ ਦੀ ਹੈ, ਜੋ ਕਿ ਬਹੁਤ ਸੀਰੀਅਸ ਬ੍ਰਿਚ ਹੈ। ਉਸ ਤੱਕ ਬੰਨੇ ਰਾਹੀਂ ਪਹੁੰਚਿਆ ਜਾ ਰਿਹਾ ਹੈ। ਫ਼ੌਜ, ਸਥਾਨੀ ਲੋਕਾਂ ਤੇ ਨਰੇਗਾ ਦੀ ਮਦਦ ਨਾਲ ਹੁਣ ਤੱਕ 80 ਹਜ਼ਾਰ ਬੋਰੀਆਂ ਭਰ ਦਿੱਤੀਆਂ ਹਨ ਤੇ ਰਾਤ ਕਰ ਇੱਕ ਲੱਖ ਹੋ ਜਾਣਗੀਆਂ ਅਤੇ ਇਨ੍ਹਾਂ ਨੂੰ ਬਹੁਤ ਹੀ ਜਲਦ ਭਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਇੱਕ ਅਜਿਹਾ ਮੰਦਿਰ, ਜਿੱਥੇ ਹੁੰਦੀ ਹੈ ਗਾਂਧੀ ਦੀ ਪੂਜਾ
ਲਗਾਤਾਰ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮ ਦੇ ਨਾਲ ਸੁਧਾਰ 'ਤੇ ਆ ਰਿਹਾ ਹੈ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਨਾਲ ਉੱਥੇ ਦੇ ਲੋਕ ਕਿੰਨੇ ਇੱਕ ਖੁਸ਼ ਹਨ।