ETV Bharat / state

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਪੱਬਾਂ ਭਾਰ - jalandhar

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਜਿੱਥੇ ਹਰ ਇੱਕ ਪਾਰਟੀ ਪੱਬਾਂ ਭਾਰ ਹੋ ਗਈ ਹੈ ਉੱਥੇ ਹਰ ਜ਼ਿਲ੍ਹੇ ਦੇ ਚੋਣ ਅਫ਼ਸਰ ਵੀ ਆਪਣੀਆਂ ਤਿਆਰੀਆਂ ਵਿੱਚ ਜੁੱਟੇ।

ਫ਼ੋਟੋ।
author img

By

Published : Mar 11, 2019, 5:32 PM IST

ਜਲੰਧਰ: ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਜਿੱਥੇ ਹਰ ਇੱਕ ਪਾਰਟੀ ਪੱਬਾਂ ਭਾਰ ਹੋ ਗਈ ਹੈ ਉੱਥੇ ਹਰ ਜ਼ਿਲ੍ਹੇ ਦੇ ਚੋਣ ਅਫ਼ਸਰ ਵੀ ਆਪਣੀਆਂ ਤਿਆਰੀਆਂ ਵਿੱਚ ਜੁੱਟ ਗਏ ਹਨ।

ਵੀਡੀਓ।

ਇਸੇ ਤਹਿਤ ਜਲੰਧਰ ਦੇ ਡੀਸੀ ਅਤੇ ਮੁੱਖ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਵਿੱਚ ਚੋਣਾਂ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਕਮਿਸ਼ਨਰ ਜਲੰਧਰ ਅਤੇ ਐਸਐਸਪੀ ਜਲੰਧਰ ਨੇ ਨਾਲ ਬੈਠਕ ਕੀਤੀ। ਇਸ ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ ਤੇ ਜਲੰਧਰ ਵਿੱਚ ਕੁੱਲ 8,22,740 ਪੁਰਸ਼ ਵੋਟਰ ਹਨ ਅਤੇ 7,52,205 ਮਹਿਲਾਵਾਂ ਹਨ ਜਿਨ੍ਹਾਂ ਨੇ ਇਸ ਵਾਰ ਆਪਣੇ ਵੋਟ ਦਾ ਇਸਤੇਮਾਲ ਕਰਨਾ ਹੈ। ਜੇਕਰ ਕੁੱਲ ਵੋਟਰਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤੇ ਜਲੰਧਰ ਲੋਕ ਸਭਾ ਹਲਕੇ ਵਿੱਚ ਇਸ ਵਾਰ 15,74,968 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ।
ਇਨ੍ਹਾਂ ਚੋਣਾਂ ਲਈ ਜਲੰਧਰ ਜ਼ਿਲ੍ਹੇ ਵਿੱਚ 1145 ਲੋਕੇਸ਼ਨਾਂ ਉੱਤੇ 1863 ਪੋਲਿੰਗ ਸਟੇਸ਼ਨ ਬਣਾਏ ਜਾਣੇ ਹਨ। ਇਸ ਤੋਂ ਇਲਾਵਾ ਹਰ ਵਿਧਾਨ ਸਭਾ ਹਲਕੇ ਦਾ ਇੱਕ ਚੋਣ ਇੰਚਾਰਜ ਬਣਾਇਆ ਗਿਆ ਹੈ ਜਿਸ ਦੇ ਉੱਪਰ ਉਸ ਹਲਕੇ ਦੀ ਚੋਣ ਦੀ ਜ਼ਿੰਮੇਵਾਰੀ ਹੋਏਗੀ ।

Story.....PB_JLD_Devender_Administration meeting on election 
No of files.....03
Feed thru ......ftp
ਐਂਕਰ : ਦੇਸ਼ ਵਿੱਚ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਤੋਂ ਬਾਅਦ ਜਿਥੇ ਹਰ ਪਾਰਟੀ ਪੱਬਾਂ ਭਾਰ ਹੋ ਗਈ ਹੈ ਉੱਥੇ ਹਰ ਜ਼ਿਲ੍ਹੇ ਦੇ ਚੋਣ ਅਫ਼ਸਰ ਵੀ ਆਪਣੇ ਆਪਣੇ ਹੋਮ ਵਰਕ ਵਿੱਚ ਲੱਗ ਗਏ ਹਨ । ਜੇ ਗੱਲ ਕਰੀਏ ਜਲੰਧਰ ਦੀ ਤੇ ਜਲੰਧਰ ਵਿੱਚ ਅੱਜ ਜਲੰਧਰ ਦੇ ਡੀਸੀ ਅਤੇ ਮੁੱਖ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਸਮੇਤ ਪੁਲਿਸ ਕਮਿਸ਼ਨਰ ਜਲੰਧਰ ਅਤੇ ਐਸਐਸਪੀ ਜਲੰਧਰ ਨੇ ਮੀਡੀਆ ਨਾਲ ਗੱਲਬਾਤ ਕੀਤੀ । ਇਸ ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਬਾਰੇ ਮੀਡੀਆ ਨੂੰ ਦੱਸਿਆ ਗਿਆ ।

ਵੀ/ਓ : ਲੋਕ ਸਭਾ ਚੋਣਾਂ ਦਾ ਬਿਗਲ ਵਜ ਚੁੱਕਿਆ ਹੈ। ਹਰ ਪਾਰਟੀ ਇੱਕ ਇੱਕ ਸੀਟ ਨੂੰ ਲੈ ਕੇ ਆਪਣੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਜਿੱਥੇ ਇੱਕ ਸਹੀ ਉਮੀਦਵਾਰ ਦੀ ਚੋਣ ਵਿੱਚ ਲੱਗੀ ਹੋਈ ਹੈ ਉਧਰ ਦੂਜੇ ਪਾਸੇ ਹਰ ਸ਼ਹਿਰ ਵਿੱਚ ਚੋਣਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਸ਼ਾਸਨ ਵੀ ਮੁਸਤੈਦ ਹੋ ਗਿਆ ਹੈ । ਪੰਜਾਬ ਵਿਚ ਇੰਨਾ ਚੋਣਾਂ ਦੀ ਤਰੀਕ 19 ਮਈ ਰੱਖੀ ਗਈ ਹੈ ।  ਇਸੇ ਨੂੰ ਲੈ ਕੇ ਜਲੰਧਰ ਵਿਚ ਅੱਜ ਜਲੰਧਰ ਦੇ ਡੀਸੀ ਅਤੇ ਮੁੱਖ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ ਐਸ ਪੀ ਨਵਜੋਤ ਮਾਹਲ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ । ਇਨ੍ਹਾਂ ਚੋਣਾਂ ਨੂੰ ਲੈ ਕੇ ਜਲੰਧਰ ਦੇ ਮੁੱਖ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਲੰਧਰ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਹਨ ਜਿਨ੍ਹਾਂ ਨੂੰ ਲੈ ਕੇ ਇੱਕ ਲੋਕ ਸਭਾ ਹਲਕਾ ਬਣਦਾ ਹੈ । ਜੇਕਰ ਗੱਲ ਕਰੀਏ ਜਲੰਧਰ ਦੇ ਵਿੱਚ ਇਨ੍ਹਾਂ ਸਾਰਿਆਂ ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਇੱਕ ਲੋਕ ਸਭਾ ਹਲਕੇ ਦੀ ਤਾਂ ਜਲੰਧਰ ਵਿੱਚ ਕੁੱਲ 8,22,740 ਪੁਰਸ਼ ਵੋਟਰ ਹਨ ਅਤੇ 7,52,205 ਮਹਿਲਾਵਾਂ ਹਨ ਜਿਨ੍ਹਾਂ ਨੇ ਇਸ ਵਾਰ ਆਪਣੇ ਵੋਟ ਦਾ ਇਸਤੇਮਾਲ ਕਰਨਾ ਹੈ । ਜੇਕਰ ਕੁੱਲ ਵੋਟਰਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤੇ ਜਲੰਧਰ ਲੋਕ ਸਭਾ ਹਲਕੇ ਵਿੱਚ ਇਸ ਵਾਰ 15,74,968 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਉਣ ਵਾਲੇ ਸਮੇਂ ਵਿਚ ਅਗਲੀ ਲੋਕਸਭਾ ਲਈ ਆਪਣੇ ਉਮੀਦਵਾਰ ਦੀ ਚੋਣ ਕਰਨਗੇ । ਇਨ੍ਹਾਂ ਚੋਣਾਂ ਲਈ ਜਲੰਧਰ ਜ਼ਿਲ੍ਹੇ ਵਿੱਚ 1145 ਲੋਕੇਸ਼ਨਾਂ ਉੱਤੇ 1863 ਪੋਲਿੰਗ ਸਟੇਸ਼ਨ ਬਣਾਏ ਜਾਣੇ ਹਨ ।ਇਸ ਤੋਂ ਇਲਾਵਾ ਹਰ ਵਿਧਾਨ ਸਭਾ ਹਲਕੇ ਦਾ ਇੱਕ ਚੋਣ ਇੰਚਾਰਜ ਬਣਾਇਆ ਗਿਆ ਹੈ ਜਿਸ ਦੇ ਉੱਪਰ ਉਸ ਹਲਕੇ ਦੀ ਚੋਣ ਦੀ ਜ਼ਿੰਮੇਵਾਰੀ ਹੋਏਗੀ । ਇਸ ਤੋਂ ਇਲਾਵਾ ਚੋਣਾਂ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਪ੍ਰੇਸ਼ਾਨੀ ਵੋਟਰ ਨੂੰ ਨਾ ਆਵੇ ਇਸ ਦੇ ਲਈ ਇੱਕ ਹੈਲਪਲਾਈਨ ਨੰਬਰ ਉੱਨੀ 1950 ਵੀ ਰੱਖਿਆ ਗਿਆ ਹੈ ਜੋ ਕਿ ਕਈ ਜਨਵਰੀ ਤੋਂ ਕੰਮ ਕਰ ਰਿਹਾ ਹੈ   । ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਲੰਧਰ ਵਿੱਚ ਵੀ ਪੂਰੇ ਪੰਜਾਬ ਦੀ ਤਰ੍ਹਾਂ  22 ਅਪ੍ਰੈਲ ਨੂੰ ਨਾਮ ਨਾਮ ਦਾਖਿਲ ਕਰਣ ਦੀ ਕਾਰਵਾਹੀ ਸ਼ੁਰੂ ਹੋਵੇਗੀ ਜੋ 29 ਅਪ੍ਰੈਲ ਤਕ ਚਲੇਗੀ । 29 ਅਪ੍ਰੈਲ ਨੂੰ ਉਮੀਦਵਾਰ ਆਪਣਾ ਨਾਮ ਸ਼ਾਮ ਤੱਕ ਵਾਪਿਸ ਲੈ ਸਕਦੇ ਹਨ । ਜਿਸਤੋਂ ਬਾਅਦ ਬਾਕੀ ਉਮੀਦਵਾਰਾਂ ਨੂੰ ਉਸੇ ਦਿਨ ਸ਼ਾਮ ਨੂੰ ਚੋਣ ਨਿਸ਼ਾਨ ਦਿੱਤਾ ਜਾਏਗਾ । ਇਸਤੋਂ ਬਾਅਦ 19 ਮਈ ਨੂੰ ਵੋਟਾਂ ਹੋਣਗੀਆਂ ਅਤੇ 23 ਮਈ ਨੂੰ ਇਨ੍ਹਾਂ ਵੋਟਾਂ ਦੀ ਗਿਣਤੀ ਹੋਵੇਗੀ ।

-ਪੀ ਟੀ ਸੀ

ਬਾਈਟ: ਵਰਿੰਦਰ ਕੁਮਾਰ ਸ਼ਰਮਾ ( ਡੀ ਸੀ ਅਤੇ ਮੁੱਖ ਚੋਣ ਅਫਸਰ ਜਲੰਧਰ )

ਜਲੰਧਰ

ETV Bharat Logo

Copyright © 2025 Ushodaya Enterprises Pvt. Ltd., All Rights Reserved.