ਜਲੰਧਰ: ਫੜਵਾੜਾ ਦੇ ਪਿੰਡ ਹਰਦਾਸਪੁਰ ਨਾਲ ਪਿਛੋਕੜ ਰੱਖਣ ਵਾਲੇ ਕੈਨੇਡਾ ਦੇ ਮੰਤਰੀ ਹੈਰੀ ਬੈਂਸ ਨੇ ਜਲੰਧਰ ਵਿੱਚ ਗੱਲਬਾਤ ਦੌਰਾਨ ਦੱਸਿਆ ਕਿ ਕੈਨੇਡਾ ਵਿੱਚ ਕੋਰੋਨਾ ਵਾਇਰਸ ਦਾ ਕੀ ਅਸਰ ਪਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਧਰਮ ਪਤਨੀ ਸੋਫੀ ਵੀ ਇਸ ਵਾਇਰਸ ਨਾਲ ਪੀੜਤ ਹੋ ਗਈ ਹੈ। ਉਨ੍ਹਾਂ ਨੇ ਖ਼ੁਦ ਆਪਣੇ ਆਪ ਨੂੰ ਆਇਸੋਲੇਟ ਕੀਤਾ ਹੋਇਆ ਹੈ ਪਰ ਉਹ ਇਸ ਦੀ ਜਾਂਚ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਹ ਵਾਇਰਸ ਆਇਆ ਕਿੱਥੋਂ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੀ ਖ਼ੁਦ ਨੂੰ ਵੱਖ ਰੱਖ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜੇ ਜ਼ਿਆਦਾ ਲੋੜ ਨਾ ਹੋਵੇ ਤਾਂ ਯਾਤਰਾ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਵਾਇਰਸ ਨਾਲ ਹਲਾਤ ਰੋਜ਼ਾਨਾ ਬਦਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਇਲਾਜ ਇਸ ਵੇਲੇ ਪਰਹੇਜ਼ ਹੀ ਹੈ। ਸਾਨੂੰ ਹੱਥ ਮਿਲਾਉਣ ਗਲੇ ਮਿਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਲਗਦਾ ਹੈ ਕਿ ਜੇ ਥੋੜੇ ਵਿੱਚ ਇਸ ਦੇ ਕੁਝ ਲੱਛਣ ਹਨ ਤਾਂ ਖ਼ੁਦ ਨੂੰ 14 ਦਿਨਾਂ ਲਈ ਵੱਖਰਾ ਰੱਖੋ।
ਇਸ ਵੇਲੇ ਕੋਰੋਨਾ ਵਾਇਰਸ ਨਾਲ ਦੇਸ਼ ਦੀ ਅਰਥਵਿਵਸਥਾ ਤੇ ਅਸਰ ਪਿਆ ਹੈ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਕੈਨੇਡਾ ਵਿੱਚ ਆਓ ਅਤੇ ਮਨ ਲਾ ਕੇ ਕੰਮ ਕਰੋ ਕਿਉਂਕਿ ਕੈਨੇਡਾ ਇਹੋ ਜਿਹਾ ਮੁਲਕ ਹੈ ਜਿੱਥੇ ਸਭ ਦੇ ਸੁਪਨੇ ਪੂਰੇ ਹੁੰਦੇ ਹਨ।