ਜਲੰਧਰ: ਪੂਰੀ ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਹਰ ਵਪਾਰ ਵਿਚ ਮੰਦੀ ਦੇਖਣ ਨੂੰ ਮਿਲ ਰਹੀ ਹੈ, ਜਿਸ ਤੋਂ ਸੋਨੇ-ਚਾਂਦੀ ਦੀ ਚਮਕ ਵੀ ਅਛੂਤੀ ਨਹੀਂ ਰਹੀ ਹੈ। ਭਾਵੇਂ ਸੋਨੇ-ਚਾਂਦੀ ਦੀਆਂ ਕੀਮਤਾਂ ਛੇ ਮਹੀਨਿਆਂ ਵਿੱਚ ਅਸਮਾਨੀ ਪਹੁੰਚ ਗਈਆਂ, ਪਰ ਸੁਨਿਆਰਿਆਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਕੋਰੋਨਾ ਦੇ ਚਲਦੇ ਪਿਛਲੇ ਛੇ ਮਹੀਨਿਆਂ ਵਿੱਚ ਵਿਆਹ ਤੇ ਹੋਰ ਸਮਾਗਮ ਨਾ ਹੋਣ ਕਰਕੇ ਅਤੇ ਐਨਆਰਆਈਜ਼ ਦਾ ਦੇਸ਼ ਨਾ ਪਰਤਣਾ ਵਪਾਰ ਦੇ ਠੱਪ ਹੋਣ ਦਾ ਮੁੱਖ ਕਾਰਨ ਦੱਸੇ ਜਾ ਰਹੇ ਹਨ।
ਉਸਨੇ ਕਿਹਾ ਕਿ ਪੰਜਾਬ ਵਿੱਚ ਐਨਆਰਆਈਜ਼ ਵਿਆਹਾਂ ਵਿੱਚ ਸ਼ਾਮਿਲ ਹੋਣ ਆਉਂਦੇ ਸੀ ਤਾਂ ਉਹ ਸ਼ਾਪਿੰਗ ਕਰਦੇ ਸੀ, ਪਰ ਕੋਰੋਨਾ ਕਾਰਨ ਉਹ ਇਸ ਵਾਰ ਨਹੀਂ ਆਏ ਹਨ। ਇਸਦੇ ਅਸਰ ਨੇ ਸੋਨੇ-ਚਾਂਦੀ ਦੀ ਚਮਕ ਨੂੰ ਫਿੱਕਾ ਕਰ ਦਿੱਤਾ ਹੈ। ਉਨ੍ਹਾਂ ਨੂੰ ਵੀ ਰੋਜ਼ੀ-ਰੋਟੀ ਲਈ ਦੋ-ਚਾਰ ਹੋਣਾ ਪੈ ਰਿਹਾ ਹੈ।
ਉਧਰ ਗਹਿਣੇ ਖਰੀਦਣ ਆਈ ਇੱਕ ਗ੍ਰਾਹਕ ਮੀਲੀ ਨੇ ਕਿਹਾ ਕਿ ਕੋਰੋਨਾ ਕਾਰਨ ਸਰਕਾਰ ਦੀਆਂ ਹਦਾਇਤਾਂ ਕਾਰਨ ਇੱਕ ਤਾਂ ਦੁਕਾਨਾਂ ਛੇਤੀ ਬੰਦ ਹੋ ਜਾਂਦੀਆਂ ਹਨ। ਦੂਜਾ ਕੋਈ ਵਿਆਹ-ਸ਼ਾਦੀ ਜਾਂ ਸਮਾਗਮ ਵੀ ਨਹੀਂ ਹੋ ਰਹੇ, ਜਿਸ ਕਾਰਨ ਸ਼ਾਪਿੰਗ ਕਰਨ ਦਾ ਮੌਕਾ ਨਹੀਂ ਮਿਲ ਪਾਉਂਦਾ।