ETV Bharat / state

12ਵੀਂ ਜਮਾਤ ਦੇ ਵਿਦਿਆਰਥੀ ਨੇ ਕਿਤਾਬ ਲਿਖ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਚੁੱਕੇ ਸਵਾਲ - punjab Education department

ਲੌਕਡਾਊਨ ਦੇ ਦਿਨਾਂ ਵਿੱਚ ਬਾਰ੍ਹਵੀਂ ਜਮਾਤ ਦੇ ਬੱਚੇ ਨੇ ਰਿਸਰਚ ਕਰਕੇ ਇੱਕ ਕਿਤਾਬ ਲਿਖੀ। ਇਹ ਕਿਤਾਬ ਬੱਚਿਆਂ ਦੀ ਸਕੂਲ ਜਾਣ ਦੀ ਘਟਦੀ ਜਾ ਰਹੀ ਇੱਛਾ ਨੂੰ ਲੈ ਕੇ ਲਿਖੀ ਗਈ ਹੈ, ਜਿਸ ਵਿੱਚ ਵਿੱਦਿਅਕ ਢਾਂਚੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਸਕੂਲੀ ਬੱਚੇ ਨੇ ਆਪਣੀ ਲਿਖੀ ਕਿਤਾਬ ਰਾਹੀਂ ਉਠਾਏ ਵਿੱਦਿਅਕ ਢਾਂਚੇ 'ਤੇ ਸਵਾਲ

author img

By

Published : Jul 18, 2020, 5:14 PM IST

ਜਲੰਧਰ: ਕੋਰੋਨਾ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਸਭ ਤੋਂ ਜ਼ਿਆਦਾ ਖੁਸ਼ੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਵਿੱਚ ਦੇਖੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਦਿਨਾਂ ਵਿੱਚ ਸਕੂਲ ਨਹੀਂ ਜਾਣਾ ਪੈਣਾ ਸੀ।

ਸਕੂਲੀ ਬੱਚੇ ਨੇ ਆਪਣੀ ਲਿਖੀ ਕਿਤਾਬ ਰਾਹੀਂ ਉਠਾਏ ਵਿੱਦਿਅਕ ਢਾਂਚੇ 'ਤੇ ਸਵਾਲ

ਆਖਿਰ ਬੱਚੇ ਸਕੂਲ ਕਿਉਂ ਨਹੀਂ ਜਾਣਾ ਚਾਹੁੰਦੇ ਹਨ?, ਇਸ ਬਾਰੇ ਲੌਕਡਾਊਨ ਦੇ ਦਿਨਾਂ ਵਿੱਚ ਇੱਕ ਬੱਚੇ ਨੇ ਰਿਸਰਚ ਕਰਕੇ ਕਿਤਾਬ ਲਿਖੀ ਹੈ। ਇਹ ਕਿਤਾਬ ਲਿਖਣ ਵਾਲਾ ਸੰਜੀਵ ਕੁਮਾਰ ਮਿਸ਼ਰਾ ਨਾਂਅ ਦਾ ਬੱਚਾ ਜਲੰਧਰ ਦੇ ਇੱਕ ਨਿੱਜੀ ਸਕੂਲ ਵਿੱਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ।

ਸੰਜੀਵ ਵੀ ਬਾਕੀ ਬੱਚਿਆਂ ਵਾਂਗ ਪਿਛਲੇ 4 ਮਹੀਨਿਆਂ ਤੋਂ ਲੌਕਡਾਊਨ ਦੇ ਚੱਲਦਿਆਂ ਆਪਣੇ ਘਰ ਵਿੱਚ ਹੀ ਰਹਿ ਰਿਹਾ ਹੈ, ਇਸ ਦੌਰਾਨ ਸੰਜੀਵ ਦੇ ਦਿਮਾਗ ਵਿੱਚ ਇਹ ਗੱਲ ਆਈ ਕਿ ਆਖਿਰ ਕਿਹੜੇ ਕਾਰਨਾਂ ਕਰਕੇ ਬੱਚੇ ਸਕੂਲ ਜਾਣ ਤੋਂ ਕਤਰਾਉਂਦੇ ਹਨ ਅਤੇ ਲੌਕਡਾਊਨ ਦੇ ਚੱਲਦਿਆਂ ਛੁੱਟੀਆਂ ਹੋਣ ਕਰਕੇ ਬੱਚੇ ਇੰਨੇ ਖੁਸ਼ ਕਿਉਂ ਹਨ? ਇਸੇ ਨੂੰ ਲੈ ਕੇ ਸੰਜੀਵ ਨੇ ਇੱਕ ਕਿਤਾਬ ਲਿਖੀ, ਜਿਸ ਦਾ ਨਾਂਅ ਹੈ 'ਵਾਏ ਸਟੂਡੈਂਟਸ ਡੋਂਟ ਲਾਈਕ ਸਕੂਲ'।

ਇਸ ਕਿਤਾਬ ਬਾਰੇ ਗੱਲ ਕਰਦੇ ਹੋਏ ਸੰਜੀਵ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਉਸ ਨੇ ਸਿਰਫ਼ ਉਨ੍ਹਾਂ ਕਾਰਨਾਂ ਦਾ ਜ਼ਿਕਰ ਕੀਤਾ ਹੈ ਕੀ ਆਖਿਰ ਕਿਉਂ ਬੱਚੇ ਸਕੂਲ ਜਾਣ ਤੋਂ ਕਤਰਾਉਂਦੇ ਹਨ। ਸੰਜੀਵ ਨੇ ਦੱਸਿਆ ਕਿ ਅੱਜ ਭਾਂਵੇ ਅਸੀਂ ਕੰਪਿਊਟਰ ਦੇ ਯੁੱਗ ਵਿੱਚ ਆ ਗਏ ਹਾਂ ਪਰ ਸਾਡਾ ਵਿੱਦਿਅਕ ਢਾਂਚਾ ਅੱਜ ਵੀ ਪੁਰਾਣੇ ਦੌਰ ਵਾਂਗ ਹੀ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਕੰਪਿਊਟਰ ਯੁੱਗ ਵਿੱਚ ਆਉਣ ਤੋਂ ਬਾਅਦ ਵੀ ਅਸੀਂ ਕਈ ਸਾਲਾਂ ਪੁਰਾਣੇ ਵਿੱਦਿਅਕ ਢਾਂਚੇ 'ਤੇ ਕੰਮ ਕਰਦੇ ਹੋਏ ਬੱਚਿਆਂ ਨੂੰ ਅੱਜ ਵੀ ਪੁਰਾਣੀ ਤਕਨੀਕ ਨਾਲ ਪੜ੍ਹਾ ਰਹੇ ਹਾਂ।

ਸੰਜੀਵ ਦਾ ਕਹਿਣਾ ਹੈ ਕਿ ਨਾਂ ਤਾਂ ਇਸ ਬਾਰੇ ਬੱਚਿਆਂ ਦੇ ਮਾਂ-ਬਾਪ ਸੋਚਦੇ ਹਨ ਅਤੇ ਨਾ ਹੀ ਦੇਸ਼ ਵਿੱਚ ਵਿੱਦਿਅਕ ਢਾਂਚੇ ਨੂੰ ਚਲਾਉਣ ਵਾਲੇ ਸੀਨੀਅਰ ਅਫ਼ਸਰ ਅਤੇ ਲੀਡਰ। ਸੰਜੀਵ ਨੇ ਇਸ ਕਿਤਾਬ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਚ ਘੱਟ ਤਾਲਮੇਲ ਅਤੇ ਪੜ੍ਹਾਈ ਦੀ ਪੁਰਾਣੀ ਤਕਨੀਕ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਇਆ ਹੈ ਕਿ ਬੱਚੇ ਸਕੂਲਾਂ ਤੋਂ ਦੂਰ ਹੁੰਦੇ ਜਾ ਰਹੇ ਹਨ।

ਸੰਜੀਵ ਨੇ ਇਸ ਕਿਤਾਬ ਵਿੱਚ ਸੁਝਾਅ ਦਿੱਤਾ ਹੈ ਕਿ ਅੱਜ ਲੋੜ ਹੈ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਚ ਸਹੀ ਤਾਲਮੇਲ ਬਿਠਾਇਆ ਜਾਏ ਅਤੇ ਇਸ ਦੇ ਨਾਲ ਹੀ ਪੁਰਾਣੀ ਤਕਨੀਕ ਨੂੰ ਛੱਡ ਕੇ ਨਵੇਂ ਢੰਗ ਨਾਲ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਖੇਡਾਂ ਲਈ ਵੀ ਪ੍ਰੇਰਿਤ ਕਰਨ ਲਈ ਅਲੱਗ ਪੀਰੀਅਡ ਲਗਾਏ ਜਾਣ। ਉਸ ਦੇ ਅਨੁਸਾਰ ਜੋ ਪੀਰੀਅਡ ਪ੍ਰਾਈਵੇਟ ਸਕੂਲਾਂ ਵਿੱਚ ਖੇਡਾਂ ਲਈ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਸਕੂਲ ਦੇ ਅਧਿਆਪਕ ਐਡਜਸਟ ਕਰ ਕੇ ਫਿਰ ਦੁਬਾਰਾ ਪੜ੍ਹਾਈ ਵਿੱਚ ਬਦਲ ਦਿੰਦੇ ਹਨ ਜੋ ਕਿ ਬੱਚਿਆਂ ਨੂੰ ਸਕੂਲ ਤੋਂ ਦੂਰ ਕਰਨ ਦਾ ਇੱਕ ਵੱਡਾ ਕਾਰਨ ਹੈ।

ਆਪਣੀ ਕਿਤਾਬ ਬਾਰੇ ਗੱਲ ਕਰਦੇ ਸੰਜੀਵ ਨੇ ਦੱਸਿਆ ਕਿ ਜਦੋਂ ਉਨ੍ਹਾਂ ਇਹ ਕਿਤਾਬ ਲਿਖੀ ਤਾਂ ਉਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਪ੍ਰਕਾਸ਼ਕਾਂ ਨਾਲ ਇਸ ਨੂੰ ਛਾਪਣ ਬਾਰੇ ਗੱਲ ਕੀਤੀ ਪਰ ਕਿਸੇ ਵੀ ਪ੍ਰਕਾਸ਼ਕ ਨੇ ਇਸ ਨੂੰ ਨਹੀਂ ਛਾਪਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਇਹ ਕਿਤਾਬ ਐਮੇਜ਼ੋਨ ਵਿੱਚ ਖ਼ੁਦ ਪ੍ਰਿੰਟ ਕੀਤੀ ਅਤੇ ਅੱਜ ਉਸ ਨੂੰ ਇਸ ਦੇ ਬਹੁਤ ਵਧੀਆ ਨਤੀਜੇ ਮਿਲ ਰਹੇ ਹਨ

ETV Bharat Logo

Copyright © 2025 Ushodaya Enterprises Pvt. Ltd., All Rights Reserved.