ਜਲੰਧਰ: ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਚ ਫੇਰੀਆਂ ਨੂੰ ਲੈਕੇ ਕਈ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕੇਜਰੀਵਾਲ ਤੇ ਵਰ੍ਹਦਿਆਂ ਕਿਹਾ ਕਿ ਕੇਜਰੀਵਾਲ ਨੂੰ ਚੋਣਾਂ ਸਮੇਂ ਹੀ ਪੰਜਾਬ ਦੀ ਯਾਦ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਕਿਸੇ ਨਾ ਕਿਸੇ ਗੱਠਜੋੜ ਵਿੱਚ ਲੱਗੀ ਰਹਿੰਦੀ ਹੈ ਉਸ ਦਾ ਪੰਜਾਬ ਵਿੱਚ ਕੋਈ ਵੀ ਗੱਠਜੋੜ ਨਹੀਂ ਚੱਲਣ ਵਾਲਾ ਕਿਉਂਕਿ 2017 ਵਿੱਚ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ ਹੀ ਕਰਾਰਾ ਜਵਾਬ ਦੇ ਦਿੱਤਾ ਹੈ।
ਇਸ ਦੌਰਾਨ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੇਜਰੀਵਾਨ ਜੇ ਚੰਡੀਗੜ੍ਹ ਆ ਰਹੇ ਹਨ ਤਾਂ ਐਸਵਾਈਐੱਲ ਦੇ ਮੁੱਦੇ ਤੇ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਐਸਵਾਈਐਲ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਜਾਂ ਹਰਿਆਣਾ ਨੂੰ।
ਉਨ੍ਹਾਂ ਵੱਲੋਂ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਹੀ ਖਿੱਚੋਤਾਣ ਨੂੰ ਲੈਕੇ ਵੀ ਕਾਂਗਰਸ ‘ਤੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਸਨ ਕੋਈ ਵੀ ਪੂਰਾ ਨਹੀਂ ਹੋਇਆ ਜਿਸ ਕਰਕੇ ਕੈਪਟਨ ਤੇ ਉਨ੍ਹਾਂ ਦੇ ਆਪਣੇ ਹੀ ਆਗੂ ਸਵਾਲ ਚੁੱਕ ਰਹੇ ਹਨ।
ਮਨੋਰੰਜਨ ਕਾਲੀਆਂ ਨੇ ਸਿੱਧੂ ਨੂੰ ਲੈਕੇ ਬੋਲਦਿਆਂ ਕਿਹਾ ਕਿ ਸਿੱਧੂ ਕੋਈ ਮੁੱਦਿਆਂ ਦੀ ਲੜਾਈ ਨਹੀਂ ਲੜ ਰਿਹਾ ਉਸਨੂੰ ਸਿਰਫ ਕੁਰਸੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਲਈ ਹੁਣ ਕਾਂਗਰਸ ਚ ਕੋਈ ਥਾਂ ਨਹੀਂ ਰਹੀ ਹੈ ਉਸਨੂੰ ਕਾਂਗਰਸ ਤੇ ਵਿੱਚੋਂ ਚੱਲਦਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ:LIVE UPDATE: ਅਰਵਿੰਦ ਕੇਜਰੀਵਾਲ ਯੂਟੀ ਗੈਸਟ ਹਾਊਸ ਪੰਹੁਚੇ