ETV Bharat / state

Zomato Girl: ਇਸ ਕੁੜੀ ਦੇ ਜਜ਼ਬੇ ਨੂੰ ਸਲਾਮ, ਕੋਈ ਕੰਮ ਨਹੀਂ ਮਿਲਿਆ ਤਾਂ.... - ਖਾਣੇ ਦੀ ਡਿਲੀਵਰੀ

ਘਰ ਦਾ ਖਰਚਾ ਚਲਾਉਣ ਦੇ ਲਈ ਅਤੇ ਬੱਚੇ ਦੇ ਭਵਿੱਖ ਨੂੰ ਚੰਗਾ ਬਣਾਉਣ ਲਈ ਅਪਰਨਾ ਭਾਟੀਆ ਜੋਮਟੋ(zomato) ਚ ਡਿਲੀਵਰੀ ਦਾ ਕੰਮ ਕਰ ਰਹੀ ਹੈ। ਅਪਰਨਾ ਭਾਟੀਆ ਨੇ ਦੱਸਿਆ ਕਿ ਉਹ ਜਦੋਂ ਲੋਕਾਂ ਦੇ ਘਰ ਵਿੱਚ ਖਾਣੇ ਦੀ ਡਿਲੀਵਰੀ ਦੇਣ ਲਈ ਜਾਂਦੀ ਹੈ ਤਾਂ ਕਈ ਵਾਰ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ

ਜਜ਼ਬੇ ਨੂੰ ਸਲਾਮ: ਕੋਈ ਕੰਮ ਨਹੀਂ ਮਿਲਿਆ ਤਾਂ ਬਣ ਗਈ zomato girl

author img

By

Published : Jun 1, 2021, 5:29 PM IST

ਜਲੰਧਰ: ਕੋਰੋਨਾ ਮਹਾਂਮਾਰੀ(Coronavirus) ਦੇ ਕਾਰਨ ਪਿਛਲੇ ਸਾਲ ਸਾਰੇ ਕੰਮਕਾਜ ਠੱਪ ਹੋ ਗਏ ਹਨ, ਕੋਰੋਨਾ ਕਾਰਨ ਲੱਗੇ ਲੌਕਡਾਊਨ ਨੇ ਗਰੀਬ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਕਈ ਲੋਕ ਬੇਰੁਜ਼ਗਾਰ ਵੀ ਹੋ ਗਏ ਜਿਸ ਕਾਰਨ ਕੰਮਕਾਜ ਲਈ ਇੱਧਰ ਉੱਧਰ ਦਰ ਦਰ ਦੀਆਂ ਠੋਕਰਾਂ ਖਾਣ ਲੱਗੇ। ਇਸੇ ਤਰ੍ਹਾਂ ਹੀ ਜ਼ਿਲ੍ਹੇ ਦੀ ਇੱਕ ਮਹਿਲਾ ਹੈ ਜਿਸ ਨੂੰ ਕੋਰੋਨਾ ਕਾਲ ਤੋਂ ਬਾਅਦ ਕਿਧਰੇ ਵੀ ਨੌਕਰੀ ਨਹੀਂ ਮਿਲੀ। ਪਰ ਹੁਣ ਉਹ ਜੋਮਟੋ(zomato) ਚ ਡਿਲੀਵਰੀ ਦਾ ਕੰਮ ਕਰ ਰਹੀ ਹੈ ਜਿਸ ਨਾਲ ਉਹ ਆਪਣੇ ਘਰ ਦਾ ਗੁਜਾਰਾ ਚਲਾ ਰਹੀ ਹੈ।

ਜਜ਼ਬੇ ਨੂੰ ਸਲਾਮ: ਕੋਈ ਕੰਮ ਨਹੀਂ ਮਿਲਿਆ ਤਾਂ ਬਣ ਗਈ zomato girl

ਬੱਚੇ ਦੇ ਭਵਿੱਖ ਲਈ ਕਰ ਰਹੀ ਹੈ ਮਿਹਨਤ

ਇਸ ਸਬੰਧ ’ਚ ਅਪਰਨਾ ਭਾਟੀਆ ਨੇ ਦੱਸਿਆ ਕਿ ਉਸਨੂੰ ਆਨਲਾਈਨ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਨ ਦੀ ਲੋੜ ਇਸ ਲਈ ਪਈ ਕਿਉਂਕਿ ਉਸ ਦੇ ਘਰ ਵਿਖੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਸਨੇ ਕਈ ਥਾਂ ਤੇ ਨੌਕਰੀ ਦੀ ਭਾਲ ਕੀਤੀ ਪਰ ਉਸਨੂੰ ਕਿਧਰੇ ਵੀ ਨੌਕਰੀ ਨਹੀਂ ਮਿਲੀ। ਅਪਰਨਾ ਨੇ ਦੱਸਿਆ ਕਿ ਉਸ ਦਾ ਘਰਵਾਲਾ ਉਸ ਤੋਂ ਵੱਖ ਰਹਿੰਦਾ ਹੈ ਅਤੇ ਆਪਣੇ ਬੱਚੇ ਦੇ ਲਈ ਉਸ ਨੂੰ ਇਹ ਕੰਮ ਕਰਨਾ ਪੈਂਦਾ ਹੈ। ਉਸ ਦੇ ਚੰਗੇ ਭਵਿੱਖ ਲਈ ਉਹ ਦਿਨ ਰਾਤ ਕੰਮ ਕਰ ਰਹੀ ਹੈ।

ਲੋਕ ਹੁੰਦੇ ਹਨ ਹੈਰਾਨ- ਅਪਰਨਾ
ਇਸ ਦੇ ਨਾਲ ਹੀ ਅਪਰਨਾ ਭਾਟੀਆ ਨੇ ਦੱਸਿਆ ਕਿ ਉਹ ਜਦੋਂ ਲੋਕਾਂ ਦੇ ਘਰ ਵਿੱਚ ਖਾਣੇ ਦੀ ਡਿਲੀਵਰੀ ਦੇਣ ਲਈ ਜਾਂਦੀ ਹੈ ਤਾਂ ਕਈ ਵਾਰ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ, ਕਿਉਂਕਿ ਜ਼ੋਮੈਟੋ ਕੰਪਨੀ ਵਿੱਚ ਸਿਰਫ਼ ਡਿਲੀਵਰੀ ਦੇ ਲਈ ਮੁੰਡੇ ਹੀ ਆਉਂਦੇ ਹਨ ਕੋਈ ਮਹਿਲਾ ਜਾਂ ਕੁੜੀ ਨਹੀਂ। ਜਦੋਂ ਉਹ ਆਰਡਰ ਲੈਣ ਲਈ ਵੱਡੇ ਰੈਸਟੋਰੈਂਟ ਜਾਂ ਦੁਕਾਨ ਵਿੱਚ ਵੀ ਜਾਂਦੀ ਹੈ ਤਾਂ ਵੀ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ। ਕੋਰੋਨਾ ਦੀ ਮੁਸ਼ਕਿਲ ਘੜੀ ਵਿੱਚ ਉਸ ਨੂੰ ਨੌਕਰੀ ਤਾਂ ਨਹੀਂ ਮਿਲੀ ਪਰ ਉਸ ਨੇ ਆਨਲਾਈਨ ਜ਼ੋਮੈਟੋ ਡਿਲੀਵਰੀ ਵਿਚ ਕੰਮ ਕਰਨ ਦਾ ਮੌਕਾ ਜ਼ਰੂਰ ਮਿਲਿਆ ਹੈ ਜਿਸ ਨੂੰ ਉਹ ਖੋਹਣਾ ਨਹੀਂ ਚਾਹੁੰਦੀ।

ਇਹ ਵੀ ਪੜੋ: ਬਰਗਾੜੀ ਬੇਅਦਬੀ: ਆਪ ਲੀਡਰਸ਼ੀਪ ਨੇ ਕੀਤੀ ਪਸ਼ਚਾਤਾਪ ਅਰਦਾਸ

ETV Bharat Logo

Copyright © 2025 Ushodaya Enterprises Pvt. Ltd., All Rights Reserved.