ਜਲੰਧਰ: ਸ਼ਹਿਰ ਪਟੇਲ (City Patel Chowk) ਚੌਂਕ ਦੇ ਨਜ਼ਦੀਕ ਡੌਲਫਿਨ ਹੋਟਲ ਦੇ ਬਾਹਰ ਪੁਰਾਣੀ ਸਬਜ਼ੀ ਮੰਡੀ (Old vegetable market) ਵਿੱਚ ਇੱਕ ਯੁਵਕ ਦੇ ਵੱਲੋਂ ਗੋਲੀਆਂ ਚਲਾਉਣ ਦਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 2 ਨੌਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ। ਜਿਸ ਤੋਂ ਬਾਅਦ ਦੋਵਾਂ ਨੇ ਆਪੋਂ-ਆਪਣੇ ਦੋਸਤਾਂ ਨੂੰ ਸੱਦ ਲਿਆ, ਪਰ ਇੱਕ ਧਿਰ ਦੇ ਦੋਸਤ ਪਹਿਲਾਂ ਪਹੁੰਚੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਦੂਜੀ ਧਿਰ ਦੇ ਨੌਜਵਾਨ ਨਾਲ ਕੁੱਟਮਾਰ ਕੀਤੀ। ਇਹ ਫਾਇਰਿੰਗ ਗੌਰਵ ਬਾਠਲਾ ਦੇ ਨੌਜਵਾਨ ਵੱਲੋਂ ਆਪਣੀ ਲਾਈਸੈਂਸੀ ਰਿਵਾਲਵਰ ਕੀਤੀ ਗਈ ਹੈ।
ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਘਟਨਾ ਦਾ ਸਾਰਾ ਵੇਰਵਾ ਲੈਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਵਾਂ ਵਿੱਚੋਂ ਜਿਸ ਦਾ ਵੀ ਕਸੂਰ ਹੋਵੇਗਾ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਕਰਨਾਲ ਤੋਂ 4 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਗੋਲੀਆਂ ਤੇ ਬਾਰੂਦ ਬਰਾਮਦ
ਉੱਥੇ ਹੀ ਜਿਸ ਯੁਵਕ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ ਹਨ ਗੌਰਵ ਦਾ ਕਹਿਣਾ ਹੈ ਕਿ ਉਸ ਨੇ ਸੈਲਫ ਡਿਫੈਂਸ ਵਜੋਂ ਗੋਲੀਆਂ ਚਲਾਈਆਂ ਹੈ ਉਸ ਦਾ ਕਹਿਣਾ ਹੈ ਕਿ 5 ਤੋਂ 6 ਲੋਕਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਉਨ੍ਹਾਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਇਹ ਹਵਾਈ ਫਾਇਰਿੰਗ ਕੀਤੀ ਸੀ, ਪਰ ਇਹ ਸ਼ਹਿਰ ਵਿੱਚ ਸ਼ਰੇਆਮ ਗੋਲੀਆਂ ਚੱਲਣ ਦਾ ਮਾਮਲਾ ਨਹੀਂ ਹੈ, ਸਗੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ: ਕਲਾਸ ਫੋਰ ਐਸੋਸੀਏਸ਼ਨ ਦੀ ਹੜਤਾਲ ਦੇ ਹੱਕ ’ਚ ਨਿੱਤਰੇ ਡਾਕਟਰ, ਓਪੀਡੀ ਸੇਵਾਵਾਂ ਕੀਤੀਆਂ ਬੰਦ