ETV Bharat / state

ਜਲੰਧਰ ਤੋਂ ਯੂਕਰੇਨ ਗਏ ਲੋਕਾਂ ਨੂੰ ਪ੍ਰਸ਼ਾਸਨ ਦੀ ਅਪੀਲ

ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਪਰਿਵਾਰਾਂ ਲਈ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਹੈ। ਇਸ ਬਾਰੇ ਦੱਸਦੇ ਹੋਏ ਜ਼ਿਲ੍ਹੇ ਦੇ ਡੀ.ਸੀ. ਘਣਸ਼ਾਮ ਥੋਰੀ (D.C. Ghansham Thori) ਨੇ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਪਹਿਲੇ ਹੀ ਇੱਕ ਹੈਲਪਲਾਈਨ ਨੰਬਰ ਇਸ ਬਾਰੇ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਹੁਣ ਤੱਕ ਅਠਵੰਜਾ ਕੋਲਾ ਆ ਚੁੱਕੀਆਂ ਹਨ।

author img

By

Published : Mar 1, 2022, 7:34 AM IST

ਜਲੰਧਰ: ਪਿਛਲੇ ਕੁੱਝ ਦਿਨਾਂ ਤੋਂ ਰੂਸ ਅਤੇ ਯੂਕਰੇਨ ਵਿੱਚ ਚੱਲ ਰਹੀ ਜੰਗ (Ongoing war between Russia and Ukraine) ਕਾਰਨ ਭਾਰਤ ਦੇ ਕਰੀਬ 20,000 ਵਿਦਿਆਰਥੀ ਪ੍ਰਭਾਵਿਤ ਹੋਏ ਹਨ, ਜੋ ਆਪਣੇ ਦੇਸ਼ ਤੋਂ ਉਚੇਰੀ ਸਿੱਖਿਆ ਲਈ ਯੂਕਰੇਨ (Ukraine for higher education) ਵਿਖੇ ਗਏ ਸੀ, ਪਰ ਹੁਣ ਇਹ ਵਿਦਿਆਰਥੀ ਦੋਵਾਂ ਦੇਸ਼ਾਂ ਦੇ ਦਰਮਿਆਨ ਲੱਗੀ ਜੰਗ ਕਾਰਨ ਯੂਕਰੇਨ ਵਿੱਚ ਫਸ ਗਏ ਹਨ ਅਤੇ ਲਗਾਤਾਰ ਇੱਥੇ ਭਾਰਤ ਵਾਪਸ ਦੀ ਅਪੀਲ (Appeal to return to India) ਵੀ ਕਰ ਰਹੇ ਹਨ।

ਇਸੇ ਦੇ ਚੱਲਦੇ ਇੱਕ ਪਾਸੇ ਜਿੱਥੇ ਭਾਰਤ ਸਰਕਾਰ (Government of India) ਵੱਲੋਂ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਓਪ੍ਰੇਸ਼ਨ ਗੰਗਾ ਦੀ ਸ਼ੁਰੂਆਤ ਕੀਤੀ ਗਈ ਹੈ, ਉਧਰ ਪੰਜਾਬ ਸਰਕਾਰ (Government of Punjab) ਵੱਲੋਂ ਵੀ ਪੰਜਾਬ ਤੋਂ ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ।

ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਨ੍ਹਾਂ ਪਰਿਵਾਰਾਂ ਲਈ ਇੱਕ ਵੱਟਸਐਪ ਗਰੁੱਪ ਬਣਾਇਆ ਗਿਆ ਹੈ। ਇਸ ਬਾਰੇ ਦੱਸਦੇ ਹੋਏ ਜ਼ਿਲ੍ਹੇ ਦੇ ਡੀ.ਸੀ. ਘਣਸ਼ਾਮ ਥੋਰੀ (D.C. Ghansham Thori) ਨੇ ਕਿਹਾ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਪਹਿਲੇ ਹੀ ਇੱਕ ਹੈਲਪਲਾਈਨ ਨੰਬਰ ਇਸ ਬਾਰੇ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਹੁਣ ਤੱਕ ਅਠਵੰਜਾ ਕੋਲਾ ਆ ਚੁੱਕੀਆਂ ਹਨ।

ਜਲੰਧਰ ਤੋਂ ਯੂਕਰੇਨ ਗਏ ਲੋਕਾਂ ਨੂੰ ਪ੍ਰਸ਼ਾਸਨ ਦੀ ਅਪੀਲ

ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਪਰਿਵਾਰਾਂ ਨਾਲ ਸਿੱਧਾ ਰਾਬਤਾ ਰੱਖਣ ਲਈ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਹੈ, ਤਾਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਆਉਣ ਵਾਲੀ ਹਰ ਜ਼ਰੂਰੀ ਜਾਣਕਾਰੀ ਸਿੱਧੇ ਤੌਰ ‘ਤੇ ਇਨ੍ਹਾਂ ਪਰਿਵਾਰਾਂ ਦੇ ਨਾਲ ਸਾਂਝੀ ਕੀਤੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ (Government of India) ਵੱਲੋਂ ਚਲਾਇਆ ਜਾ ਰਿਹਾ ਆਪ੍ਰੇਸ਼ਨ ਗੰਗਾ ਜਿਸ ਵਿੱਚ ਜਲਦ ਤੋਂ ਜਲਦ ਹਰ ਭਾਰਤੀਆਂ ਨੂੰ ਆਪਣੇ ਦੇਸ਼ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਦੇ ਤਹਿਤ ਹਜੇ ਇਹ ਵੀ ਕਿਹਾ ਜਾ ਰਿਹਾ ਹੈ, ਕਿ ਯੂਕਰੇਨ ਤੋਂ ਕੋਈ ਵੀ ਵਿਅਕਤੀ ਜਾਂ ਵਿਦਿਆਰਥੀ ਬਿਨ੍ਹਾਂ ਭਾਰਤੀ ਅੰਬੈਸੀ ਨੂੰ ਜਾਣਕਾਰੀ ਦਿੱਤੇ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਨਾ ਜਾਏ, ਤਾਂ ਕਿ ਉਹ ਕਿਤੇ ਕਿਸੇ ਗ਼ਲਤ ਹਾਲਾਤ ਵਿੱਚ ਨਾ ਫਸ ਜਾਏ।

ਇਹ ਵੀ ਪੜ੍ਹੋ:ਬਾਰਡਰ 'ਤੇ ਜ਼ੋਰਦਾਰ ਧਮਾਕਾ... BSF ਤੇ ਪੁਲਿਸ ਨੇ ਕੀਤੀ ਪੁਸ਼ਟੀ, ਖੁਫੀਆ ਏਜੰਸੀਆਂ ਜਾਂਚ 'ਚ ਜੁਟੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.