ਜਲੰਧਰ: ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਕਦੇ ਪੰਜਾਬੀ ਕੁਝ ਅਜਿਹਾ ਕਰ ਦਿਖਾਉਂਦੇ ਹਨ ਜਿਸ ਨੂੰ ਵੇਖ ਸਾਰੇ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇੱਕ ਸ਼ੌਂਕ ਜਲੰਧਰ ਤੋਂ ਲਗਭਗ 35 ਕਿ.ਮੀ ਦੂਰ ਪੈਂਦੇ ਪਿੰਡ ਉੱਪਲ ਭੂਪਾ ਦੇ ਰਹਿਣ ਵਾਲੇ 76 ਵਰ੍ਹਿਆਂ ਦੇ ਐੱਨ.ਆਰ.ਆਈ ਨੇ ਪੁਗਾਇਆ ਹੈ।
ਕਿਵੇਂ ਪੈਦਾਹੋਇਆ ਇਹ ਸ਼ੌਂਕ?
ਦੱਸ ਦਈਏ, 76 ਵਰ੍ਹਿਆਂ ਦੇ ਐੱਨ.ਆਰ.ਆਈ ਸੰਤੋਖ ਸਿੰਘ ਨੇ 1969 ਵਿੱਚ ਪਹਿਲੀ ਵਾਰ ਇੰਗਲੈਂਡ ਜਾਣ ਵਾਸਤੇ ਏਅਰ ਇੰਡੀਆ ਦੀ ਫਲਾਈਟ 'ਚ ਉਡਾਣ ਭਰੀ ਸੀ। ਇਸ ਤੋਂ ਬਾਅਦ ਉਸ ਨੂੰ ਜਹਾਜ਼ ਇਸ ਕਦਰ ਪਸੰਦ ਆਇਆ ਕਿ ਉਸ ਨੇ 1999 ਵਿੱਚ ਆਪਣੀ ਲਗਭਗ ਦੋ ਕਨਾਲ ਦੀ ਕੋਠੀ ਦੇ ਉੱਪਰ ਏਅਰ ਇੰਡੀਆ ਦੇ ਉਸ ਜਹਾਜ਼ ਦਾ ਮਾਡਲ ਬਣਵਾ ਦਿੱਤਾ। ਜਹਾਜ਼ ਹੀ ਨਹੀਂ ਬਣਵਾਇਆ ਸਗੋਂ ਇਸ ਵਿੱਚ ਦੋ ਬੈੱਡਰੂਮ ,ਦੋ ਬਾਥਰੂਮ ਅਤੇ ਬੈਠਣ ਲਈ ਵੱਖਰੀ ਗੈਲਰੀ ਵੀ ਤਿਆਰ ਕੀਤੀ ਗਈ।
ਜਹਾਜ਼ ਬਣਾਉਣ ਲਈਕਿੰਨਾਂ ਸਮਾਂ ਲੱਗਿਆ?
ਇਸ ਜਹਾਜ਼ ਨੂੰ ਬਣਨ ਵਿੱਚ ਕਰੀਬ ਤਿੰਨ ਸਾਲ ਲੱਗੇ ਅਤੇ ਉਸ ਵੇਲੇ ਕਰੀਬ 20 ਲੱਖ ਰੁਪਏ ਦਾ ਖ਼ਰਚਾ ਆਇਆ।
ਇਸ ਘਰ ਦੇ ਮਾਲਕ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਹ 1969 ਵਿੱਚ ਪੰਜਾਬ ਤੋਂ ਇੰਗਲੈਂਡ ਗਏ ਸੀ ਅਤੇ ਉੱਥੇ ਜਾ ਕੇ ਹੀ ਵੱਸ ਗਏ। ਜਦੋਂ ਉਹ ਭਾਰਤ ਆਪਣੇ ਪਿੰਡ ਘੁੰਮਣ ਲਈ ਆਉਂਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇੱਕ ਵਖਰੀ ਪਛਾਣ ਬਣਾਉਣ ਦੀ ਲਾਲਸਾ ਸੀ ਤੇ ਉਹ ਉਨ੍ਹਾਂ ਨੇ ਪੂਰੀ ਕਰ ਦਿੱਤੀ।